26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕਿਸਾਨ ਭਰਾ ਆਪਣੀ ਝੋਨੇ ਦੀ ਫ਼ਸਲ ਪਕਾ ਕੇ ਅਤੇ ਸੁਕਾ ਕੇ ਹੀ ਮੰਡੀ 'ਚ ਲੈ ਕੇ ਆਉਣ-ਚੇਅਰਮੈਨ ਗੁਰਦੀਪ ਸਿੰਘ ਟਿਵਾਣਾ

ਅਜੀਤ ਡੈਸਕ 18-10-2025
ਨਾਭਾ, 17 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਝੋਨੇ ਦੇ ਸੀਜ਼ਨ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਨਾਭਾ ਦੀ ਮੁੱਖ ਮੰਡੀ ਦੇ ਨਾਲ-ਨਾਲ ਮਾਰਕੀਟ ਕਮੇਟੀ ਨਾਭਾ ਅਧੀਨ ਪੈਂਦੇ ਖ਼ਰੀਦ ਕੇਂਦਰਾਂ ਵਿਚ ਖ਼ਰੀਦ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕਰ ਲਏ ਗਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਨਾਭਾ ਦੇ ਚੇਅਰਮੈਨ ਗੁਰਦੀਪ ਸਿੰਘ ਟਿਵਾਣਾ ਨੇ 'ਅਜੀਤ' ਪ੍ਰਤੀਨਿਧ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕੀਤਾ | ਚੇਅਰਮੈਨ ਟਿਵਾਣਾ ਨੇ ਕਿਹਾ ਕਿ ਨਾਭਾ ਦੀ ਮੁੱਖ ਮੰਡੀ 'ਚ ਜਿੱਥੇ 1509 ਝੋਨੇ ਦੀ ਖ਼ਰੀਦ ਜ਼ੋਰਾਂ 'ਤੇ ਹੋ ਰਹੀ ਹੈ ਉੱਥੇ ਪਰਮਲ ਝੋਨਾ ਵੀ ਮੰਡੀ 'ਚ ਆਉਣਾ ਸ਼ੁਰੂ ਹੋ ਗਿਆ ਹੈ ਜਿਸ ਦੀ ਖ਼ਰੀਦ ਨਾਲੋ-ਨਾਲ ਸਰਕਾਰੀ ਏਜੰਸੀਆਂ ਵਲੋਂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਪਕਾ ਕੇ ਹੀ ਫ਼ਸਲ ਦੀ ਕਟਾਈ ਕਰਨ ਅਤੇ ਮੰਡੀਆਂ 'ਚ ਕਿਸਾਨ ਵੀਰ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਝੋਨਾ ਵੇਚਣ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ | ਚੇਅਰਮੈਨ ਟਿਵਾਣਾ ਨੇ ਕਿਹਾ ਕਿ ਜਿੱਥੇ ਮੁੱਖ ਮੰਡੀ ਅਤੇ ਖ਼ਰੀਦ ਕੇਂਦਰਾਂ 'ਚ ਲਾਈਟ ਦਾ ਪ੍ਰਬੰਧ ਕੀਤਾ ਗਿਆ ਉੱਥੇ ਪੀਣ ਵਾਲੇ ਪਾਣੀ ਅਤੇ ਕਿਸਾਨਾਂ ਦੇ ਆਰਾਮ ਲਈ ਵੀ ਹਰ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਜੇਕਰ ਫਿਰ ਵੀ ਕਿਸੇ ਕਿਸਾਨ ਭਰਾ, ਮਜ਼ਦੂਰ ਜਾਂ ਵਪਾਰੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਕਿਸੇ ਸਮੇਂ ਵੀ ਸੈਕਟਰੀ ਮਾਰਕੀਟ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਅਮਿਤ ਕੁਮਾਰ ਸੈਕਟਰੀ ਮਾਰਕੀਟ ਕਮੇਟੀ, ਗੁਰਮਾਣਕ ਸਿੰਘ ਦੁਲੱਦੀ, ਦਲਵੀਰ ਸਿੰਘ ਖੱਟੜਾ ਮੰਡੀ ਸੁਪਰਵਾਈਜ਼ਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਰਿਸ਼ਵਤਖ਼ੋਰੀ ਦੇ ਕੇਸ 'ਚੋੋਂ ਮਿਲੀ ਜ਼ਮਾਨਤ ਅਗਲੀ ਖ਼ਬਰ ਪੁਰਾਣੀ ਤਕਰਾਰਬਾਜ਼ੀ ਦੇ ਚਲਦਿਆਂ ਘਰ 'ਚ ਵੜ ਕੇ ਕੀਤੀ ਕੁੱਟਮਾਰ, ਡੇਢ ਦਰਜਨ ਦੇ ਕਰੀਬ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।