26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਚੇਅਰਮੈਨ ਹਡਾਣਾ ਵਲੋਂ ਅਹਿਮ ਸੜਕਾਂ ਦਾ ਉਦਘਾਟਨ, ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਦੀ ਪਹਿਲ

ਚੇਅਰਮੈਨ ਰਣਜੋਧ ਸਿੰਘ ਹਡਾਣਾ ਪਿੰਡ ਮਗਰ ਸਾਹਿਬ ਚੁੰਹਟ ਵਾਲੀ ਸੜਕ ਦਾ ਉਦਘਾਟਨ ਕਦੇ ਹੋਏ | ਅਜੀਤ ਤਸਵੀਰ <br/> 18-10-2025
ਦੇਵੀਗੜ੍ਹ 17 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਵਿਕਾਸ ਕਾਰਜਾਂ ਨੂੰ ਹੋਰ ਬੁਲੰਦੀਆਂ 'ਤੇ ਲਿਜਾਂਦੇ ਹੋਏ ਚੇਅਰਮੈਨ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਅੱਜ ਕਈ ਪਿੰਡਾਂ ਦੀਆਂ ਨਵੀਆਂ ਅਤੇ ਨਵਿਆਉਣ ਵਾਲੀਆਂ ਸੜਕਾਂ ਦਾ ਰਸਮੀ ਉਦਘਾਟਨ ਕੀਤਾ | ਦੱਸ ਦੇਈਏ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਇਲਾਕੇ ਦੀ ਆਵਾਜਾਈ ਪ੍ਰਣਾਲੀ ਵਿੱਚ ਵੱਡਾ ਸੁਧਾਰ ਆਉਣ ਦੀ ਉਮੀਦ ਹੈ | ਚੇਅਰਮੈਨ ਹਡਾਣਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਹੋਵਾ ਰੋਡ ਤੋਂ ਸਵਾਈ ਸਿੰਘ ਵਾਲਾ, ਮਗਰ ਸਾਹਿਬ ਵਾਇਆ ਜ਼ੁਲਕਾਂ, ਚੁੰਹਟ, ਕੱਛਵੀ, ਰੋਹੜ ਜਾਗੀਰ ਅਤੇ ਘੜਾਮ ਰੋਡ ਤੋਂ ਮਹਿਮੂਦਪੁਰ ਰੁੜਕੀ, ਦੁੱਧਨ ਸਾਧਾਂ ਤੋਂ ਮਿਹੋਣ, ਅਤੇ ਕਿਸ਼ਨਪੁਰਾ ਤੋਂ ਜਲਾਲਾਬਾਦ ਤੱਕ ਦੀਆਂ ਸੜਕਾਂ ਦਾ ਨਵੀਨੀਕਰਨ ਤੇ ਨਵਿਆਉਣ ਕਰਕੇ ਆਧੁਨਿਕ ਰੂਪ ਦਿੱਤਾ ਗਿਆ ਹੈ, ਜਿਸ ਦੀ ਲੰਬਾਈ 16.07 ਕਿੱਲੋਮੀਟਰ ਹੈ ਅਤੇ ਇਨ੍ਹਾਂ ਸੜਕਾਂ ਤੇ ਕਰੀਬ 469.27 ਲੱਖ ਰੁਪਏ ਦਾ ਖਰਚੇ ਦੀ ਮਨਜ਼ੂਰੀ ਦਿੱਤੀ ਗਈ | ਉਦਘਾਟਨ ਮਗਰੋਂ ਸੰਬੋਧਨ ਕਰਦਿਆਂ ਚੇਅਰਮੈਨ ਹਡਾਣਾ ਨੇ ਜੋਰ ਦੇ ਕੇ ਕਿਹਾ, ''ਇਹ ਸੜਕਾਂ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਮਜ਼ਬੂਤੀ ਨਾਲ ਜੋੜਨਗੀਆਂ | ਇਸ ਨਾਲ ਆਵਾਜਾਈ ਦੀਆਂ ਸਹੂਲਤਾਂ ਵਿੱਚ ਵੱਡਾ ਸੁਧਾਰ ਆਵੇਗਾ, ਜਿਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਮੰਡੀਆਂ ਤੱਕ ਪਹੁੰਚਣ, ਵਿਦਿਆਰਥੀਆਂ ਨੂੰ ਸਿੱਖਿਆ ਸੰਸਥਾਵਾਂ ਤੱਕ ਜਾਣ ਵਿੱਚ ਅਤੇ ਮਜ਼ਦੂਰਾਂ ਨੂੰ ਰੋਜ਼ਗਾਰ ਸਥਾਨਾਂ ਤੱਕ ਪਹੁੰਚਣ ਵਿੱਚ ਹੋਵੇਗਾ | ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸੜਕਾਂ ਦਾ ਵਿਕਾਸ ਮੌਜੂਦਾ ਸਰਕਾਰ ਦੀ ਮੁੱਖ ਪ੍ਰਾਥਮਿਕਤਾ ਹੈ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ 'ਤੇ ਪ੍ਰੋਜੈਕਟ ਜਾਰੀ ਹਨ | ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪਿੰਡਾਂ ਦੀਆਂ ਸੜਕਾਂ ਨੂੰ ਆਧੁਨਿਕ ਮਿਆਰਾਂ ਅਨੁਸਾਰ ਤਿਆਰ ਕੀਤਾ ਜਾਵੇਗਾ | ਇਸ ਮੌਕੇ ਹਾਜ਼ਰ ਸਥਾਨਕ ਪਿੰਡ ਵਾਸੀਆਂ ਅਤੇ ਨੌਜਵਾਨਾਂ ਵਿੱਚ ਖੁਸੀ ਦੀ ਲਹਿਰ ਦੇਖੀ ਗਈ | ਉਨ੍ਹਾਂ ਨੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਦੀ ਵਿਕਾਸਮੁਖੀ ਸੋਚ ਦੀ ਭਰਪੂਰ ਪ੍ਰਸੰਸਾ ਕੀਤੀ |
ਪਿਛਲੀ ਖ਼ਬਰ ਸਰਕਾਰੀ ਪਿ੍ੰਟਿੰਗ ਪ੍ਰੈੱਸ ਨੂੰ ਪੁੱਡਾ ਹਵਾਲੇ ਕਰਨ ਵਿਰੁੱਧ ਧਰਨੇ 'ਚ ਕਰਮਚਾਰੀਆਂ ਦੇ ਹੱਕ 'ਚ ਡਟੇ ਅਮਿਤ ਸਿੰਘ ਰਾਠੀ ਅਗਲੀ ਖ਼ਬਰ ਐੱਸ. ਆਰ. ਐੱਸ. ਵਿੱਦਿਆਪੀਠ ਸਮਾਣਾ ਦੀ ਅਵਨੀਤ ਕੌਰ ਨੇ ਸੁਕੈਅਸ਼ ਟੂਰਨਾਮੈਂਟ 'ਚ ਪਹਿਲਾ ਸਥਾਨ ਕੀਤਾ ਹਾਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।