ਭਾਦਸੋਂ, 17 ਅਕਤੂਬਰ (ਪ੍ਰਦੀਪ ਦੰਦਰਾਲਾ)-ਬੀਤੇ ਦਿਨੀਂ ਸੂਬੇਦਾਰ ਬੰਤ ਸਿੰਘ ਕਾਠਮੱਠੀ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਅੱਜ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਕਾਠਮੱਠੀ ਵਿਖੇ ਹੋਈ | ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ | ਇਸ ਮੌਕੇ ਜਗਮੋਹਣ ਸਿੰਘ ਸੂਬਾ ਜਨਰਲ ਸਕੱਤਰ ਤੇ ਰਾਮ ਸਿੰਘ ਮਟੋਰੜਾ ਸੂਬਾ ਖ਼ਜ਼ਾਨਚੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਖਿਆ ਕਿ ਸੂਬੇਦਾਰ ਬੰਤ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜਥੇਬੰਦੀ ਦੀ ਚੜ੍ਹਦੀਕਲਾ ਵਾਸਤੇ ਅਣਥੱਕ ਯਤਨ ਕੀਤੇ, ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਗੁਰਬਚਨ ਸਿੰਘ ਕਨਸੂਹਾ ਜ਼ਿਲ੍ਹਾ ਪ੍ਰਧਾਨ, ਜਗਮੇਲ ਸਿੰਘ ਸੁੱਧੇਵਾਲ ਜ਼ਿਲ੍ਹਾ ਜਨਰਲ ਸਕੱਤਰ, ਬਲਜੀਤ ਸਿੰਘ ਪੰਜੋਲਾ ਜ਼ਿਲ੍ਹਾ ਮੀਤ ਪ੍ਰਧਾਨ, ਸੁਰਜੀਤ ਸਿੰਘ ਲਚਕਾਣੀ ਬਲਾਕ ਪ੍ਰਧਾਨ ਪਟਿਆਲਾ, ਸੁਖਵਿੰਦਰ ਸਿੰਘ, ਮੁਖ਼ਤਿਆਰ ਸਿੰਘ ਕੱਕੇਪੁਰ ਸਨੌਰ ਬਲਾਕ, ਸਰਬਜੀਤ ਸਿੰਘ, ਹਰਭਗਵਾਨ ਸਿੰਘ ਖੇੜੀ ਮਾਨੀਆਂ, ਗੁਰਵਿੰਦਰ ਸਿੰਘ ਲੰਗ, ਕਰਨੈਲ ਸਿੰਘ ਦੌਣ ਖ਼ੁਰਦ, ਰਣਜੀਤ ਸਿੰਘ ਹਸਨਪੁਰ, ਪ੍ਰਗਟ ਸਿੰਘ ਖਰੌੜ, ਸੁਰਜੀਤ ਸਿੰਘ, ਮਾ. ਵਰਿੰਦਰ ਸਿੰਘ, ਗੁਰਮੀਤ ਸਿੰਘ ਲਚਕਾਣੀ, ਗੁਰਨਾਮ ਸਿੰਘ ਲਚਕਾਣੀ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਪਟਿਆਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਸ਼ਰਧਾਂਜਲੀ ਸਮਾਗਮ ਦੇ ਅਖੀਰ ਵਿਚ ਹਰਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |