26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮੋਦੀ ਕਾਲਜ ਵਲੋਂ ਪੰਜਾਬ ਜਾਗੋ ਯਾਤਰਾ ਤਹਿਤ ਨਸ਼ਾ ਮੁਕਤ ਪੰਜਾਬ ਬਾਰੇ ਭਾਸ਼ਨ ਕਰਵਾਇਆ

ਅਜੀਤ ਡੈਸਕ 18-10-2025
ਪਟਿਆਲਾ, 17 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਐੱਸ.ਐੱਸ ਅਤੇ ਐਨ.ਸੀ.ਸੀ ਵਿੰਗਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ, ਪਟਿਆਲਾ ਦੇ ਸਹਿਯੋਗ ਨਾਲ ਜਾਗੋ ਪੰਜਾਬ ਯਾਤਰਾ ਦੀ ਪਹਿਲਕਦਮੀ ਦੇ ਤਹਿਤ ਨਸ਼ਾ ਮੁਕਤ ਪੰਜਾਬ ਵਿਸ਼ੇ 'ਤੇ ਇਕ ਭਾਸ਼ਣ ਕਰਵਾਇਆ ਗਿਆ | ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿਚ ਸਿਹਤਮੰਦ ਅਤੇ ਨਸ਼ਾ ਮੁਕਤ ਜੀਵਨ ਜਿਊਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਕਾਲਜ ਦੇ ਪਿ੍ੰਸੀਪਲ ਡਾ. ਨੀਰਜ ਗੋਇਲ ਨੇ ਆਪਣੇ ਸੰਬੋਧਨ ਵਿਚ ਨਸ਼ਿਆਂ ਬਾਰੇ ਜਾਗਰੂਕਤਾ ਅਤੇ ਨਸ਼ੇ ਦੀ ਸਮੱਸਿਆ ਦੀਆਂ ਜੜ੍ਹ ਨੂੰ ਸਮਝਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਨਸ਼ੇ ਦੇ ਮੁੱਦੇ ਨੂੰ ਸਮਝਦਾਰੀ ਅਤੇ ਹਮਦਰਦੀ ਨਾਲ ਹੱਲ ਕਰਨਾ ਬਹੁਤ ਜ਼ਰੂਰੀ ਹੈ | ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਅਤੇ ਇੱਥੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਦੇਖਣਾ ਮੰਦਭਾਗਾ ਹੈ | ਅਸੀਂ ਮੂਲ ਕਾਰਨਾਂ ਨੂੰ ਸਮਝ ਕੇ ਅਸੀਂ ਇਕ ਸਿਹਤਮੰਦ ਵਾਤਾਵਰਨ ਬਣਾਉਣ ਲਈ ਕੰਮ ਕਰ ਸਕਦੇ ਹਾਂ ਜੋ ਨਸ਼ੇ ਤੋਂ ਛੁਟਕਾਰੇ ਅਤੇ ਪੁਨਰਵਾਸ ਲਈ ਜ਼ਰੂਰੀ ਹੈ | ਸਮਾਜ ਸੇਵੀ ਪਰਮਜੀਤ ਸਿੰਘ ਅਗਰਵਾਲ ਨੇ ਨਸ਼ਿਆਂ ਪ੍ਰਤੀ ਨੌਜਵਾਨਾਂ ਦੇ ਦਿ੍ਸ਼ਟੀਕੋਣ ਨੂੰ ਸਹੀ ਦਿਸ਼ਾ ਦੇਣ ਵਿਚ ਪੰਜਾਬ ਜਾਗੋ ਯਾਤਰਾ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਮੌਕੇ 'ਤੇ ਐਨ.ਐੱਸ.ਐੱਸ ਪ੍ਰੋਗਰਾਮ ਅਫ਼ਸਰਾਂ ਡਾ. ਸੰਜੀਵ ਸ਼ਰਮਾ, ਡਾ. ਦਵਿੰਦਰ ਸਿੰਘ ਅਤੇ ਡਾ. ਗਗਨਦੀਪ ਕੌਰ ਨੇ ਵਿਦਿਆਰਥੀਆਂ ਨੂੰ 'ਨਸ਼ਿਆਂ ਨੂੰ ਨਾਂਹ ਅਤੇ ਜ਼ਿੰਦਗੀ ਨੂੰ ਹਾਂ' ਕਹਿਣ ਲਈ ਪ੍ਰੇਰਿਤ ਕੀਤਾ | ਲੈਫ਼ਟੀਨੈਂਟ (ਡਾ.) ਰੋਹਿਤ ਸਚਦੇਵਾ, ਐਨ.ਸੀ.ਸੀ. ਅਫ਼ਸਰ, ਨੇ ਸਿਹਤਮੰਦ ਜੀਵਨ ਵਿਕਲਪਾਂ ਨੂੰ ਅਪਣਾਉਣ ਅਤੇ ਸਾਰਿਆਂ ਲਈ ਨਸ਼ਾ-ਮੁਕਤ ਸਮਾਜ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਲੈਕਚਰ ਤੋਂ ਬਾਅਦ ਵਿਦਿਆਰਥੀਆਂ ਨੇ ਚਰਚਾ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਸਮਾਗਮ ਦੀ ਸਮਾਪਤੀ ਡਾ. ਸੰਜੀਵ ਸ਼ਰਮਾ ਦੇ ਧੰਨਵਾਦ ਮਤੇ ਨਾਲ ਹੋਈ | ਸਟੇਜ ਸੰਚਾਲਨ ਡਾ. ਦਵਿੰਦਰ ਸਿੰਘ ਨੇ ਕੀਤਾ |
ਪਿਛਲੀ ਖ਼ਬਰ ਬਲਾਕ ਪਟਿਆਲਾ-3 ਦੀਆਂ ਖੇਡਾਂ ਯਾਦਗਾਰੀ ਹੋ ਨਿੱਬੜੀਆਂ ਅਗਲੀ ਖ਼ਬਰ 'ਦ ਮਿਲੇਨੀਅਮ ਸਕੂਲ' ਵਲੋਂ ਵੱਖਰੀ ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।