30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਜੱਜ ਮਾਡਰਨ ਸਕੂਲ 'ਚ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

ਅਜੀਤ ਡੈਸਕ 20-10-2025
ਦੇਵੀਗੜ੍ਹ, 19 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਛੰਨਾ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਬੜੀ ਧੂਮਧਾਮ, ਅਧਿਆਤਮਿਕਤਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਦੇ ਹਰ ਕੋਨੇ ਨੂੰ ਰੰਗ-ਬਿਰੰਗੀ ਲਾਈਟਾਂ, ਦੀਵੇ ਅਤੇ ਸੁੰਦਰ ਸਜਾਵਟ ਨਾਲ ਚਮਕਾਇਆ ਗਿਆ | ਸਾਰੇ ਵਿਦਿਆਰਥੀ ਖੁਸ਼ੀ, ਉਤਸ਼ਾਹ ਅਤੇ ਭਾਈਚਾਰੇ ਦੀ ਭਾਵਨਾ ਨਾਲ ਭਰਪੂਰ ਨਜ਼ਰ ਆਏ | ਸਮਾਰੋਹ ਦੀ ਸ਼ੁਰੂਆਤ ਸਬਦ ਕੀਰਤਨ ਨਾਲ ਹੋਈ | ਵਿਦਿਆਰਥੀਆਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਬਾਰੇ ਸੁਨੇਹੇ ਪੇਸ਼ ਕਰਦੇ ਹੋਏ ਸਭ ਨੂੰ ਯਾਦ ਦਿਵਾਇਆ ਕਿ ਦੀਵਾਲੀ ਸਿਰਫ ਚਾਨਣ ਦੀ ਨਹੀਂ ਸਗੋਂ ਅੰਦਰਲੇ ਅੰਧਕਾਰ ਨੂੰ ਮਿਟਾ ਕੇ ਚੰਗੇ ਵਿਚਾਰਾਂ, ਸਚਾਈ ਅਤੇ ਪਿਆਰ ਦੀ ਰੌਸ਼ਨੀ ਫੈਲਾਉਣ ਦੀ ਵੀ ਪ੍ਰਤੀਕ ਹੈ | ਬੰਦੀ ਛੋੜ ਦਿਵਸ ਦੇ ਮੌਕੇ 'ਤੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਪ੍ਰਗਟ ਕੀਤਾ | ਉਨ੍ਹਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਨੇ 52 ਰਾਜਿਆਂ ਨੂੰ ਕੈਦ ਤੋਂ ਆਜ਼ਾਦ ਕਰਵਾ ਕੇ ਸਾਨੂੰ ਇਹ ਸਿੱਖ ਦਿੱਤੀ ਕਿ ਅਸਲ ਦੀਵਾਲੀ ਤਦ ਹੈ ਜਦੋਂ ਅਸੀਂ ਹੋਰਨਾਂ ਦੀ ਜ਼ਿੰਦਗੀ ਵਿੱਚ ਚਾਨਣ ਪਾਈਏ ਅਤੇ ਮਨੁੱਖਤਾ ਦੀ ਸੇਵਾ ਕਰੀਏ | ਵਿਦਿਆਰਥੀਆਂ ਵਲੋਂ ਨਾਟਕ, ਗੀਤ, ਕਵਿਤਾਵਾਂ ਅਤੇ ਭਜਨ ਗਾਇਨ ਕੀਤੇ ਗਏ | ਸਕੂਲ ਦੇ ਪਿ੍ੰਸੀਪਲ ਨਵਤੇਜ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੀਵਾਲੀ ਸਾਨੂੰ ਸਿਖਾਉਂਦੀ ਹੈ ਕਿ ਸਚਾਈ ਦਾ ਪ੍ਰਕਾਸ਼ ਹਰ ਝੂਠ ਅਤੇ ਅੰਧਕਾਰ ਨੂੰ ਮਿਟਾ ਸਕਦਾ ਹੈ | ਬੰਦੀ ਛੋੜ ਦਿਵਸ ਸਾਨੂੰ ਸਿਖਾਉਂਦਾ ਹੈ ਕਿ ਆਜ਼ਾਦੀ ਅਤੇ ਮਨੁੱਖਤਾ ਸਭ ਤੋਂ ਵੱਡੇ ਮੁੱਲ ਹਨ | ਤੁਸੀਂ ਸਭ ਵਿਦਿਆਰਥੀ ਆਪਣੀ ਮਿਹਨਤ ਅਤੇ ਚੰਗੇ ਕਰਮਾਂ ਨਾਲ ਸਮਾਜ ਵਿੱਚ ਪ੍ਰਕਾਸ਼ ਬਣੋ | ਉਨ੍ਹਾਂ ਨੇ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਦਾ ਨੇਕੀ ਦੇ ਰਸਤੇ 'ਤੇ ਤੁਰਨ ਲਈ ਪ੍ਰੇਰਿਤ ਕੀਤਾ | ਸਕੂਲ ਦੇ ਨਿਰਦੇਸ਼ਕ ਸੰਤੋਖ ਸਿੰਘ ਨੇ ਕਿਹਾ ਕਿ, ਦੀਵਾਲੀ ਮੌਕੇ ਜਿਵੇਂ ਦੀਵੇ ਹਨੇਰੇ ਨੂੰ ਦੂਰ ਕਰਦੇ ਹਨ, ਉਸੇ ਤਰ੍ਹਾਂ ਸਾਨੂੰ ਵੀ ਆਪਣੇ ਜੀਵਨ ਵਿਚੋਂ ਆਲਸ, ਈਰਖਾ ਤੇ ਅਗਿਆਨਤਾ ਨੂੰ ਦੂਰ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਕਲੀਨਕੀ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਅਹਿਮ ਅਧਿਐਨ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਬਾਲ ਨਿਕੇਤਨ ਵਿਖੇ ਬੱਚਿਆਂ ਨਾਲ ਗਰੀਨ ਤੇ ਭਾਈਚਾਰਕ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।