30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਜੀ.ਐਸ. ਬੈਂਸ ਲਿਬਰਲਜ ਹਾਕੀ ਟੂਰਨਾਮੈਂਟ 14 ਦਸੰਬਰ ਨੂੰ

ਅਜੀਤ ਡੈਸਕ 20-10-2025
ਨਾਭਾ, 19 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਸਰਬ ਭਾਰਤੀ 48ਵੇਂ ਜੀ.ਐੱਸ. ਬੈਂਸ ਲਿਬਰਲਜ ਹਾਕੀ ਟੂਰਨਾਮੈਂਟ ਨਾਭਾ ਦੀ ਤਿਆਰੀਆਂ ਸੰਬੰਧੀ ਲਿਬਰਲ ਸੋਸਾਇਟੀ ਦੀ ਇਕ ਹੰਗਾਮੀ ਮੀਟਿੰਗ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 48ਵੇਂ ਸਰਬ ਭਾਰਤੀ ਜੀ.ਐਸ. ਬੈਂਸ ਲਿਬਰਲਜ ਹਾਕੀ ਟੂਰਨਾਮੈਂਟ ਦੀ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਇਹ ਟੂਰਨਾਮੈਂਟ 15 ਦਸੰਬਰ ਤੋਂ 21 ਦਸੰਬਰ ਤੱਕ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਟੂਰਨਾਮੈਂਟ ਵਿਚ ਦੇਸ ਦੀਆਂ ਨਾਮਵਰ 14 ਹਾਕੀ ਟੀਮਾਂ ਭਾਗ ਲੈ ਰਹੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਮੀਡੀਆ ਇੰਚਾਰਜ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਲਿਬਰਲਜ ਟੂਰਨਾਮੈਂਟ ਦੇਸ ਦੇ ਨਾਮ ਵਰ ਟੂਰਨਾਮੈਂਟਾਂ ਵਿਚੋਂ ਇਕ ਹੈ ਜਿਸ ਵਿਚ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖਿਡਾਰੀ ਹਿੱਸਾ ਲੈਂਦੇ ਹਨ | ਇਸ ਮੀਟਿੰਗ ਵਿਚ ਅਸ਼ੋਕ ਬਾਂਸਲ, ਰੁਪਿੰਦਰ ਸਿੰਘ ਗਰੇਵਾਲ, ਪਿ੍ੰਸੀਪਲ ਕੁਲਬੀਰ ਸਿੰਘ, ਕੋਚ ਜੈ ਬੀਰ ਸਿੰਘ, ਕੋਚ ਅਜੇ ਸਿੰਘ ਭੂਰੀਆ, ਜਤਿੰਦਰ ਸਿੰਘ ਦਾਖੀ, ਦਲਬੀਰ ਸਿੰਘ ਭੰਗੂ, ਵਰਿੰਦਰ ਸਿੰਘ ਕਾਲਾ ਝਾੜ, ਇੰਦਰਜੀਤ ਸਿੰਘ ਮਿੱਠੂ,ਵਰਿੰਦਰ ਸਿੰਘ ਸਿੱਧੂ, ਜਤਿੰਦਰ ਸਿੰਘ ਬਾਰੀ ਖ਼ਜ਼ਾਨਚੀ ਅਤੇ ਗੁਲਸ਼ਨ ਕੁਮਾਰ ਨੇ ਹਿੱਸਾ ਲਿਆ |
ਪਿਛਲੀ ਖ਼ਬਰ ਤੇਜ਼ ਰਫ਼ਤਾਰ ਟਰਾਲੇ ਹੇਠ ਆ ਕੇ ਨੌਂ ਸਾਲਾ ਬੱਚੇ ਦੀ ਮੌਤ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਕਲੀਨਕੀ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਅਹਿਮ ਅਧਿਐਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।