31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਖੇਡ ਸਟੇਡੀਅਮ ਲਲੌਛੀ 'ਚ ਬਲਾਕ ਪੱਧਰੀ ਖੇਡਾਂ ਕਰਵਾਈਆਂ

ਅਜੀਤ ਡੈਸਕ 20-10-2025
ਸਮਾਣਾ, 19 ਅਕਤੂਬਰ (ਪ੍ਰੀਤਮ ਸਿੰਘ ਨਾਗੀ)-ਬਲਾਕ ਪੱਧਰੀ ਖੇਡਾਂ ਦਾ ਆਯੋਜਨ ਖੇਡ ਸਟੇਡੀਅਮ ਲਲੌਛੀ 'ਚ ਕੀਤਾ ਗਿਆ, ਜਿਸ ਦੀ ਅਗਵਾਈ ਬੀ.ਪੀ.ਈ.ਓ. ਸਮਾਣਾ-2 ਗੋਪਾਲ ਕਿ੍ਸ਼ਨ ਸ਼ਰਮਾ ਨੇ ਕੀਤੀ | ਬਲਾਕ ਖੇਡ ਇੰਚਾਰਜ ਜਗਤਾਰ ਸਿੰਘ ਬੀ.ਐੱਸ.ਓ, ਬਲਾਕ ਪੱਧਰੀ ਖੇਡਾਂ ਲਈ ਲਗਾਏ ਗਏ ਨੋਡਲ ਅਫ਼ਸਰ ਬੀਰਬਲ ਸੈਂਟਰ ਹੈੱਡ ਟੀਚਰ ਗੱਜੂਮਾਜਰਾ ਅਤੇ ਕੁਲਦੀਪ ਸਿੰਘ ਸਕੂਲ ਮੁਖੀ ਲਲੌਛੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਲਲੌਛੀ ਦੇ ਖੇਡ ਮੈਦਾਨ ਵਿਚ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਸੱਤ ਕਲੱਸਟਰਾਂ ਦੇ ਬੱਚਿਆਂ ਨੇ ਖੇਡਾਂ ਵਿਚ ਭਰਵੀਂ ਸ਼ਮੂਲੀਅਤ ਕੀਤੀ | ਇਨ੍ਹਾਂ ਖੇਡਾਂ ਵਿੱਚ ਬੱਚਿਆਂ ਨੇ ਸਖ਼ਤ ਮੁਕਾਬਲੇ ਦੇ ਨਾਲ਼ ਜਿੱਤਾਂ ਪ੍ਰਾਪਤ ਕੀਤੀਆਂ | ਬੀ.ਪੀ.ਈ.ਓ. ਸਮਾਣਾ-2 ਗੋਪਾਲ ਕਿ੍ਸ਼ਨ ਸ਼ਰਮਾ ਵਲੋਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਇਨਾਮ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਲਈ ਹੋਰ ਸਖ਼ਤ ਮਿਹਨਤ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ | ਸੈਂਟਰ ਗੱਜੂਮਾਜਰਾ ਵਲੋਂ ਬਲਾਕ ਸਮਾਣਾ-2 ਦੀਆਂ ਖੇਡਾਂ ਦੀ ਮੇਜ਼ਬਾਨੀ ਕੀਤੀ ਗਈ | ਇਹਨਾਂ ਖੇਡਾਂ ਦੇ ਦੌਰਾਨ ਅਵਤਾਰ ਸਿੰਘ ਖੇੜੀ ਮੱਲ੍ਹਾਂ, ਨਰਿੰਦਰ ਸਿੰਘ ਲਲੌਛੀ, ਜਗਤਾਰ ਸਿੰਘ ਕਾਦਰਾਬਾਦ ਸਟੇਜ ਸੰਚਾਲਕ ਦੀ ਡਿਊਟੀ ਬਾਖ਼ੂਬੀ ਨਿਭਾਈ ਗਈ | ਖੇਡਾਂ ਸੰਬੰਧੀ ਡਿਊਟੀਆਂ ਦੌਰਾਨ ਅਧਿਆਪਕ ਸੁਖਪਾਲ ਸਿੰਘ, ਇੰਦਰਵੀਰ ਸਿੰਘ, ਹਰਿੰਦਰਜੀਤ ਸਿੰਘ, ਸੰਦੀਪ ਸਿੰਘ, ਸੰਦੀਪ ਕੁਮਾਰ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਕਿਰਪਾਲ ਸਿੰਘ, ਭੀਮ ਸਿੰਘ, ਜੁਗਪ੍ਰਗਟ ਸਿੰਘ, ਹਰਪਾਲ ਸਿੰਘ, ਹਰਪ੍ਰੀਤ ਸਿੰਘ, ਦਰਸ਼ਨ ਕੁਮਾਰ, ਜਸਵੀਰ ਸਿੰਘ, ਸ਼ਿਵਚਰਨ ਸਿੰਘ, ਦਲਵੀਰ ਸਿੰਘ, ਵਿਕਰਮਜੀਤ ਸਿੰਘ, ਗੁਰਜਿੰਦਰ ਸਿੰਘ, ਮਲਕੀਤ ਸਿੰਘ, ਭਰਭੂਰ ਚੰਦ, ਨਰਿੰਦਰ ਕੁਮਾਰ, ਫੁਲਬਾਗ ਸਿੰਘ, ਤਲਵਿੰਦਰ ਸਿੰਘ ਬੀ.ਐੱਮ.ਟੀ, ਹਰਪ੍ਰੀਤ ਕੌਰ, ਇੰਦਰਜੀਤ ਕੌਰ, ਸੰਦੀਪ ਕੌਰ, ਹਰਵਿੰਦਰ ਕੌਰ, ਚਰਨਜੀਤ ਕੌਰ, ਮਨਜੀਤ ਕੌਰ, ਵੰਦਨਾ ਵਰਮਾ, ਕੋਮਲ ਦੇਵੀ ਆਦਿ ਅਧਿਆਪਕਾਂ ਅਤੇ ਵੱਖ-ਵੱਖ ਸੈਂਟਰਾਂ ਤੋਂ ਆਏ ਮਿਡ-ਡੇ-ਮੀਲ ਵਰਕਰਾਂ ਦੁਆਰਾ ਬੱਚਿਆਂ ਦੇ ਖਾਣੇ ਸੰਬੰਧੀ ਲੱਗੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ਼ ਨਿਭਾਈ ਗਈ | ਜਿਸ ਦੀ ਸ਼ਲਾਘਾ ਸਮੂਹ ਅਧਿਆਪਕਾਂ ਵਲੋਂ ਕੀਤੀ ਗਈ |
ਇਨ੍ਹਾਂ ਖੇਡਾਂ ਦੇ ਦੌਰਾਨ ਬਲਾਕ ਸਮਾਣਾ-2 ਦੇ ਸਮੂਹ ਸੀਐਚਟੀ ਸਾਹਿਬਾਨ ਗੁਰਤੇਜ ਸਿੰਘ ਬੀਬੀਪੁਰ, ਵੀਨਾ ਤਿਵਾੜੀ ਮਿਆਲ ਕਲਾਂ, ਵੰਦਨਾ ਗੁਪਤਾ ਧਨੇਠਾ, ਗਗਨਪ੍ਰੀਤ ਕੌਰ ਫਤਿਹਪੁਰ, ਰਵਿੰਦਰ ਸਿੰਘ ਕਰਹਾਲੀ ਅਤੇ ਅਮਰੀਕਾ ਰਾਮ ਕੁਲਬੁਰਛਾਂ ਹਾਜ਼ਰ ਸਨ | ਗ੍ਰਾਮ ਪੰਚਾਇਤ ਲਲੌਛੀ ਅਤੇ ਨਵੀਂ ਲਲੌਛੀ ਤੋਂ ਸਰਪੰਚ ਸਤਨਾਮ ਕੌਰ, ਸਰਪੰਚ ਨਰਵਿੰਦਰ ਕੌਰ, ਸਤਪਾਲ ਸਿੰਘ, ਕੁਲਬੀਰ ਸਿੰਘ, ਹਰਦੀਪ ਸਿੰਘ ਪੰਚ, ਗੁਰਜੀਤ ਸਿੰਘ ਪੰਚ, ਗੁਰਦਿਆਲ ਸਿੰਘ ਪੰਚ, ਜਸਪਾਲ ਸਿੰਘ ਪੰਚ, ਗੁਰਮੇਲ ਸਿੰਘ ਅਤੇ ਹੋਰ ਮੈਂਬਰ ਸਾਹਿਬਾਨ ਤੋਂ ਇਲਾਵਾ ਦਾਨੀ ਸੱਜਣ ਸਵਰਨ ਸਿੰਘ, ਹਾਕਮ ਸਿੰਘ, ਗੁਰਵਿੰਦਰ ਸਿੰਘ (ਹਲਕਾ ਸਮਾਣਾ ਮੀਡੀਆ ਵਾਇਸ ਕੋਆਰਡੀਨੇਟਰ), ਹਰਪ੍ਰੀਤ ਸਿੰਘ, ਨਿਰਮਲ ਸਿੰਘ,ਬਲਵੰਤ ਸਿੰਘ, ਬਲਬੀਰ ਸਿੰਘ ਅਤੇ ਪਤਵੰਤੇ ਸੱਜਣ ਹਾਜ਼ਰ ਸਨ!
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ 'ਕਲਾ ਰੂਪਾਂ ਰਾਹੀਂ ਰਚਨਾਤਮਿਕ ਪ੍ਰਕਿਰਿਆ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਅਮਰ ਸ਼ਹੀਦ ਮੋਤੀ ਰਾਮ ਮਹਿਰਾ ਟਰੱਸਟ ਨੰਡਿਆਲੀ ਵਲੋਂ ਚੇਅਰਮੈਨ ਚੰਦੂਆ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।