17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਲਾਕ ਭਾਦਸੋਂ-2 ਦੀਆਂ ਖੇਡਾਂ ਅਮਿੱਟ ਪੈੜਾਂ ਛੱਡਦੀਆਂ ਹੋਈਆਂ ਸਮਾਪਤ

ਅਜੀਤ ਡੈਸਕ 23-10-2025
ਭਾਦਸੋਂ, 22 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਦੀ ਰਹਿਨੁਮਾਈ ਹੇਠ ਬਲਾਕ ਪੱਧਰੀ 41ਵੀਆਂ ਪ੍ਰਾਇਮਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ ਵਿਖੇ ਅਮਿੱਟ ਪੈੜਾਂ ਛੱਡਦੀਆਂ ਹੋਈਆਂ ਸਮਾਪਤ | ਇਸ ਸਮੇਂ ਸੈਲੇਂਦਰ ਸ਼ਰਮਾ ਡਿਪਟੀ ਡਾਇਰੈਕਟਰ ਐਸ.ਸੀ.ਆਰ.ਟੀ. ਪੰਜਾਬ ਨੇ ਅਖੀਰਲੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਕੀਤਾ ਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ | ਇਨਾਮ ਵੰਡ ਦੀ ਰਸਮ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹਰਪ੍ਰੀਤ ਸਿੰਘ ਪੀ.ਸੀ.ਐਸ. ਡਿਪਟੀ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਅਧਿਆਪਕਾਂ ਅਤੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰੋ | ਜਿਨ੍ਹਾਂ ਸਦਕਾ ਤੁਸੀਂ ਬੁਲੰਦੀਆਂ ਨੂੰ ਛੂਹ ਸਕਦੇ ਹੋ | ਇਨ੍ਹਾਂ ਖੇਡਾਂ ਵਿਚ ਕ੍ਰਮਵਾਰ ਮੁੰਡਿਆਂ ਦੀਆਂ ਪਹਿਲੇ ਤੇ ਦੂਜੇ ਦਰਜੇ ਦੀਆਂ ਪੁਜ਼ੀਸ਼ਨਾਂ :- ਬੈਡਮਿੰਟਨ ਸੈਂਟਰ ਅੱਡਾ ਸਹੌਲੀ ਫ਼ਸਟ, ਸੈਂਟਰ ਚਹਿਲ ਸੈਕੰਡ, ਮਿੰਨੀ ਹੈਂਡਬਾਲ ਸੈਂਟਰ ਜਾਤੀਵਾਲ ਫ਼ਸਟ, ਸੈਂਟਰ ਲੌਟ ਸੈਕੰਡ, ਫੁੱਟਬਾਲ ਸੈਂਟਰ ਜਾਤੀਵਾਲ ਫ਼ਸਟ, ਗੋਬਿੰਦਪੁਰਾ ਸੈਕੰਡ, ਹਾਕੀ ਸੈਂਟਰ ਮਟੋਰੜਾ ਫ਼ਸਟ, ਸੈਂਟਰ ਅੱਡਾ ਸਹੌਲੀ ਸੈਕੰਡ, ਸਤਰੰਜ ਸੈਂਟਰ ਲੌਟ ਫ਼ਸਟ, ਸੈਂਟਰ ਮਟੋਰੜਾ ਸੈਕੰਡ, ਕਬੱਡੀ ਨੈਸ਼ਨਲ ਅੱਡਾ ਸਹੌਲੀ ਫ਼ਸਟ, ਮਟੋਰੜਾ ਸੈਕੰਡ, ਜਿਮਨਾਸਟਿਕ ਸੈਂਟਰ ਜਾਤੀਵਾਲ ਫ਼ਸਟ, ਅੱਡਾ ਸਹੌਲੀ ਸੈਕੰਡ, ਯੋਗਾ ਟੀਮ ਸੈਂਟਰ ਜਾਤੀਵਾਲ ਫ਼ਸਟ, ਲੌਟ ਸੈਕੰਡ, ਕਬੱਡੀ ਸਰਕਲ ਸਟਾਈਲ ਮਟੋਰੜਾ ਫ਼ਸਟ, ਗੋਬਿੰਦਪੁਰਾ ਸੈਕੰਡ, ਰੱਸਾਕਸ਼ੀ ਅੱਡਾ ਸਹੌਲੀ ਫ਼ਸਟ, ਜਿੰਦਲਪੁਰ ਸੈਕੰਡ, ਖੋ-ਖੋ ਗੋਬਿੰਦਪੁਰਾ ਫ਼ਸਟ, ਅੱਡਾ ਸਹੌਲੀ ਸੈਕੰਡ | ਕੁੜੀਆਂ ਦੇ ਕ੍ਰਮਵਾਰ ਪਹਿਲੇ ਤੇ ਦੂਜੇ ਦਰਜੇ ਦੀਆਂ ਪੁਜ਼ੀਸ਼ਨਾਂ :- ਬੈਡਮਿੰਟਨ ਅੱਡਾ ਸਹੌਲੀ ਫ਼ਸਟ, ਲੌਟ ਸੈਕੰਡ, ਹਾਕੀ ਅੱਡਾ ਸਹੌਲੀ ਫ਼ਸਟ, ਸੈਂਟਰ ਮਟੋਰੜਾ ਸੈਕੰਡ, ਫੁੱਟਬਾਲ ਸੈਂਟਰ ਜਾਤੀਵਾਲ ਫ਼ਸਟ, ਸੈਂਟਰ ਮਟੋਰੜਾ ਸੈਕੰਡ, ਮਿੰਨੀ ਹੈਂਡਬਾਲ ਸੈਂਟਰ ਲੌਟ ਫ਼ਸਟ, ਸੈਂਟਰ ਜਾਤੀਵਾਲ ਸੈਕੰਡ, ਜਿਮਨਾਸਟਿਕ ਸੈਂਟਰ ਜਾਤੀਵਾਲ ਫ਼ਸਟ, ਅੱਡਾ ਸਹੌਲੀ ਸੈਕੰਡ, ਖੋ-ਖੋ ਸੈਂਟਰ ਗੋਬਿੰਦਪੁਰਾ ਫ਼ਸਟ, ਸੈਂਟਰ ਲੌਟ ਸੈਕਿੰਡ | ਓਵਰ ਆਲ ਟਰਾਫ਼ੀ ਸੈਂਟਰ ਜਾਤੀਵਾਲ ਨੇ ਜਿੱਤੀ | ਇਸ ਸਮੇਂ ਇੰਚਾਰਜ ਸਸਸਸ ਮਾਂਗੇਵਾਲ ਹਰਪ੍ਰੀਤ ਕੌਰ, ਬੀਐਸੳ ਹਰਦੀਪ ਸਿੰਘ, ਤੇਜਵੰਤ ਸਿੰਘ ਸਟੇਟ ਐਵਾਰਡੀ, ਖੇਡ ਸਕੱਤਰ ਗੁਰਪ੍ਰੀਤ ਸਿੰਘ ਪੰਧੇਰ, ਸਹਾਇਕ ਖੇਡ ਸਕੱਤਰ ਸਤਨਾਮ ਸਿੰਘ, ਸੀਐੱਚਟੀ, ਜਸਪ੍ਰੀਤ ਸਿੰਘ, ਜਸਪਾਲ ਸਿੰਘ, ਰਮਨਜੀਤ ਕੌਰ, ਗੁਰਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਗੁਰਮੀਤ ਸਿੰਘ ਨਿਰਮਾਣ, ਸਟੇਜ ਸਕੱਤਰ ਸਤਨਾਮ ਸਿੰਘ ਪਾਲੀਆ, ਜਸਵਿੰਦਰ ਸਿੰਘ ਬੀਆਰਸੀ, ਕਮਲਜੀਤ ਕੌਰ ਕਲਰਕ, ਖੇਡ ਪ੍ਰਬੰਧਕ ਸਕੂਲ ਮੁੱਖੀ ਮਾਂਗੇਵਾਲ ਕਰਮਜੀਤ ਸਿੰਘ ਤੇ ਪਰਮਲ ਸਿੰਘ, ਅਮਨਿੰਦਰ ਸਿੰਘ ਬਲਾਕ ਦੇ ਸਮੂਹ ਅਧਿਆਪਕ, ਰੈਫ਼ਰੀ, ਕੋਚ ਅਤੇ ਬੱਚੇ ਹਾਜ਼ਰ ਸਨ |
ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਪਟਿਆਲਾ ਪਹੁੰਚੇ ਨਗਰ ਕੀਰਤਨ ਦਾ ਭਾਜਪਾਈ ਆਗੂ ਗੁਰਜੀਤ ਸਿੰਘ ਕੋਹਲੀ ਨੇ ਕੀਤਾ ਸਵਾਗਤ ਅਗਲੀ ਖ਼ਬਰ ਬਸੀ ਪਠਾਣਾਂ 'ਚ ਦੀਵਾਲੀ ਦੀ ਧੂਮ ਬਾਜ਼ਾਰਾਂ 'ਚ ਖ਼ੂਬ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।