23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਲਾਇਨਜ਼ ਕਲੱਬ ਨਾਭਾ ਵਲੋਂ ਮਾਨਸਿਕ ਤੰਦਰੁਸਤੀ ਸੰਬੰਧੀ ਸੈਮੀਨਾਰ

ਅਜੀਤ ਡੈਸਕ 24-10-2025
ਨਾਭਾ, 23 ਅਕਤੂਬਰ (ਕਰਮਜੀਤ ਸਿੰਘ)-ਲਾਇਨਜ਼ ਕਲੱਬ ਨਾਭਾ ਵਲੋਂ ਡੀ.ਏ.ਵੀ. ਸਕੂਲ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਾਭਾ ਵਿਚ ਮਾਨਸਿਕ ਤੰਦਰੁਸਤੀ ਸੰਬੰਧੀ ਸੈਮੀਨਾਰ ਕਰਵਾਇਆ ਗਿਆ | ਕਲੱਬ ਦੇ ਸੀਨੀਅਰ ਮੈਂਬਰ ਲਾਇਨ ਰੀਤ ਇਕਬਾਲ ਸਿੰਘ ਮਝੈਲ ਐਡਵੋਕੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਇਨ ਪ੍ਰੋਫੈਸਰ ਸੁਰਿੰਦਰਬੀਰ ਸਿੰਘ ਸੇਠੀ ਦੀ ਰਹਿਨੁਮਾਈ ਹੇਠ ਇਕ ਵਾਕਾਥੋਨ ਦਾ ਆਯੋਜਨ ਵੀ ਕੀਤਾ ਗਿਆ ਅਤੇ ਇਨ੍ਹਾਂ ਸੈਮੀਨਾਰਾਂ, ਲੈਕਚਰਾਂ ਰਾਹੀਂ ਸਕੂਲੀ ਬੱਚੇ ਅਤੇ ਲੋਕਾਂ ਨੂੰ ਚਿੰਤਾ, ਤਣਾਅ, ਟਾਲ ਮਟੋਲ ਦੀ ਆਦਤ, ਲੋੜ ਤੋਂ ਵਧ ਸੋਚਣਾ ਆਦਿ ਪ੍ਰਵਿਰਤੀਆਂ ਤੋਂ ਸੁਚੇਤ ਕੀਤਾ ਗਿਆ | ਲਾਇਨਜ਼ ਕਲੱਬ ਨਾਭਾ ਨੇ ਲੋਕਾਂ ਨੂੰ ਪ੍ਰੇਰਨਾ ਦਿੱਤੀ ਕਿ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਕਿਵੇਂ ਮਜ਼ਬੂਤ ਕਰਨਾ ਹੈ | ਇਸ ਸਮੇਂ ਕਲੱਬ ਦੇ ਪ੍ਰਧਾਨ ਸੰਨੀ ਸਿੰਗਲਾ, ਲਾਇਨ ਗੁਰਮੀਤ ਸਿੰਘ, ਪਿ੍ੰਸੀਪਲ ਅਸ਼ਵਨੀ ਕੁਮਾਰ ਹਾਜ਼ਰ ਸਨ | ਵੱਖ-ਵੱਖ ਸਕੂਲਾਂ ਵਿਚ ਭਾਸ਼ਣ ਲੜੀ ਚੱਲ ਰਹੀ ਹੈ |
ਪਿਛਲੀ ਖ਼ਬਰ ਪਟਿਆਲਾ ਤੇ ਫ਼ਤਿਹਗੜ੍ਹ ਸਾਹਿਬ ਕੰਨਾਂ ਦਾ ਮੁਫ਼ਤ ਟੈੱਸਟ ਅਤੇ ਕੰਨ ਦੀਆਂ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।