23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 24-10-2025
ਸਨੌਰ, 23 ਅਕਤੂਬਰ (ਮੋਹਣ ਸਿੰਘ ਭੱਟੀ)-ਸ਼ਾਨ ਹੈਲਥ ਕੇਅਰ ਅਤੇ ਸ਼ਾਨ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀਜ਼ ਸਨੌਰ ਦੀ ਰਹਿਨੁਮਾਈ ਹੇਠ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਹਲਕਾ ਸਨੌਰ ਦੇ ਪਿੰਡ ਚੌਰਾ ਵਿਖੇ ਡੇਰਾ ਬਾਬਾ ਬਨਵਾਰੀ ਦਾਸ ਵਿਚ ਲਗਾਇਆ ਗਿਆ | ਕੈਂਪ ਵਿਚ ਅੱਖਾਂ ਦੇ ਮਾਹਿਰ ਡਾ. ਸੁਖਦੀਪ ਸੁੱਖੀ ਬੋਪਾਰਾਏ ਤੇ ਦੰਦਾਂ ਦੀ ਮਾਹਿਰ ਡਾ. ਮਨਿੰਦਰ ਕੌਰ ਦੀਆਂ ਟੀਮਾਂ ਨੇ ਸੈਂਕੜੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਕੈਂਪ ਦੌਰਾਨ ਲਗਪਗ 30 ਮਰੀਜ਼ਾਂ ਦੀਆਂ ਅੱਖਾਂ ਵਿਚ ਲੈਨਜ਼ ਪਾਉਣ ਲਈ ਚੋਣ ਕੀਤੀ ਗਈ, ਜਿਨ੍ਹਾਂ ਦੇ ਆਪ੍ਰੇਸ਼ਨ ਪਟਿਆਲਾ ਆਈ ਹਸਪਤਾਲ ਨੇੜੇ ਨੀਲਾ ਭਵਨ, ਪਟਿਆਲਾ ਵਿਖੇ ਕੀਤੇ ਜਾਣਗੇ | ਡੇਰੇ ਦੇ ਸੰਚਾਲਕ ਮਹੰਤ ਭਗਵਤ ਦਾਸ ਨੇ ਡਾਕਟਰਾਂ ਦੀਆਂ ਟੀਮਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਇਸ ਸੇਵਾ ਭਾਵਨਾ ਨੂੰ ਸ੍ਰੇਸ਼ਠ ਗੁਰੂ ਪਰੰਪਰਾ ਦੀ ਪ੍ਰੇਰਨਾ ਦੱਸਿਆ | ਡਾਇਰੈਕਟਰ ਡਾ. ਗੁਰਧਿਆਨ ਸਿੰਘ ਨੇ ਦੱਸਿਆ ਕਿ ਇਹ ਸ਼ਾਨ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀਜ਼ ਸਨੌਰ ਵਲੋਂ ਆਯੋਜਿਤ 355ਵਾਂ ਮੁਫ਼ਤ ਮੈਡੀਕਲ ਕੈਂਪ ਸੀ | ਇਸ ਮੌਕੇ 'ਤੇ ਮੌਜੂਦ ਸ਼ਾਨ ਹੈਲਥ ਕੇਅਰ ਵਲੋਂ ਸਾਰੀਆਂ ਦਵਾਈਆਂ ਅਤੇ ਜਾਂਚ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਕਰਵਾਈਆਂ ਗਈਆਂ | ਇਸ ਮਨੁੱਖਤਾ ਸੇਵਾ ਦੀ ਕੋਸ਼ਿਸ਼ ਨੂੰ ਸਥਾਨਕ ਲੋਕਾਂ ਵਲੋਂ ਵੱਡੀ ਪ੍ਰਸ਼ੰਸਾ ਪ੍ਰਾਪਤ ਹੋਈ | ਇਸ ਕੈਂਪ ਵਿਚ ਡਾ. ਸੁਖਦੀਪ ਸੁੱਖੀ ਬੋਪਾਰਾਏ, ਡਾਕਟਰ ਮਨਿੰਦਰ ਕੌਰ ਡੈਂਟਿਸ, ਡਾਕਟਰ ਆਰ.ਕੇ. ਗੋਥਵਾਲ ਆਈ ਸਪੈਸ਼ਲ, ਡਾਕਟਰ ਹਰਜੀਤ ਸਿੰਘ, ਡਾਕਟਰ ਟੋਨੀ, ਸ਼ਾਨ ਹੈਲਥ ਕੇਅਰ, ਸ਼ਾਨ ਇੰਸਟੀਚਿਊਟ ਆਫ਼ ਮੈਡੀਕਲ ਸਟੱਡੀਜ਼ ਸਨੌਰ ਦੀ ਟੀਮ, ਡਾਕਟਰ ਗੁਰਧਿਆਨ ਸਿੰਘ, ਡਾਕਟਰ ਮੀਨਾ ਦੇਵੀ, ਡਾਕਟਰ ਪੂਜਾ ਕਸ਼ਯਪ, ਡਾਕਟਰ ਰਵੀ ਕੁਮਾਰ ਨੇ ਭਾਗ ਲਿਆ ਤੇ ਸੇਵਾਵਾਂ ਦਿੱਤੀਆਂ |
ਪਿਛਲੀ ਖ਼ਬਰ ਤਖਤ ਸ੍ਰੀ ਪਟਨਾ ਸਾਹਿਬ ਤੋਂ ਆਏ ਨਗਰ ਕੀਰਤਨ ਦਾ ਗੁਰਦੁਆਰਾ ਘੋੜਿਆਂ ਵਾਲਾ ਦੇ ਪ੍ਰਬੰਧਕਾਂ ਤੇ ਸੰਗਤਾਂ ਨੇ ਕੀਤਾ ਨਿੱਘਾ... ਅਗਲੀ ਖ਼ਬਰ ਪਟਿਆਲਾ ਤੇ ਫ਼ਤਿਹਗੜ੍ਹ ਸਾਹਿਬ ਕੰਨਾਂ ਦਾ ਮੁਫ਼ਤ ਟੈੱਸਟ ਅਤੇ ਕੰਨ ਦੀਆਂ ਮਸ਼ੀਨਾਂ ਉਪਲਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।