23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਬੀ.ਕੇ.ਯੂ. ਰਾਜੇਵਾਲ ਨੇ ਐਸ.ਡੀ.ਐਮ. ਦਫਤਰ ਸਾਹਮਣੇ ਦਿੱਤਾ ਧਰਨਾ

ਅਜੀਤ ਡੈਸਕ 24-10-2025
ਨਾਭਾ, 23 ਅਕਤੂਬਰ (ਕਰਮਜੀਤ ਸਿੰਘ)-ਬੀਕੇਯੂ ਰਾਜੇਵਾਲ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਹੱਕ ਵਿਚ ਨਹੀਂ, ਪਰ ਸਰਕਾਰ ਵਲੋਂ ਪੂਰੀ ਮਸ਼ੀਨਰੀ ਮੁਹੱਈਆ ਨਾ ਕਰਵਾਉਣ ਕਰਕੇ ਕਿਸਾਨ ਮਜ਼ਬੂਰ ਹੋ ਰਹੇ ਹਨ | ਨਾਭਾ ਬਲਾਕ ਦੇ ਪਿੰਡ ਬਨੇਰਾ ਖੁਰਦ ਦੇ ਕਿਸਾਨਾਂ ਨੇ ਬੇਲਰ ਵਾਲਿਆਂ ਦੇ ਕਹਿਣ 'ਤੇ ਝੋਨੇ ਦੇ ਕਰਚੇ ਵੱਢੇ ਜਦੋਂ ਗੱਠਾਂ ਬਣਾਉਣ ਦਾ ਟਾਈਮ ਆਇਆ ਤਾਂ ਬੇਲਰ ਮਾਲਕ ਅਸਿੱਧੇ ਤੌਰ 'ਤੇ ਪੈਸਿਆਂ ਦੀ ਮੰਗ ਕਰਨ ਲੱਗੇ | 7 ਅਕਤੂਬਰ ਦੀ ਵੱਢੀ ਹੋਈ ਫਸਲ ਨੂੰ ਅੱਜ ਲਗਭਗ 17 ਦਿਨ ਹੋ ਚੁੱਕੇ ਹਨ ਨਾ ਹੀ ਕੋਈ ਖੇਤੀਬਾੜੀ ਮਹਿਕਮਾ ਅਤੇ ਨਾ ਹੀ ਕੋਈ ਬੇਲਰ ਮਸ਼ੀਨ ਵਾਲੇ ਕਿਸਾਨ ਦੀ ਬਾਂਹ ਫੜ ਰਹੇ ਹਨ | ਐਸ.ਡੀ.ਐਮ. ਅਤੇ ਡੀ.ਸੀ. ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਕਹਾਣੀ ਉੱਥੇ ਦੀ ਉੱਥੇ ਹੈ | ਇਸ ਲਈ ਮਜਬੂਰ ਹੋ ਕੇ ਕਿਸਾਨ ਐਸ.ਡੀ.ਐਮ. ਨਾਭਾ ਦੇ ਦਫਤਰ ਮੂਹਰੇ ਧਰਨੇ 'ਤੇ ਬੈਠ ਗਏ ਹਨ | ਧਰਨੇ ਦੇ ਵਿਚ ਘੁੰਮਣ ਸਿੰਘ ਰਾਜਗੜ੍ਹ ਅਤੇ ਹਰਦੀਪ ਸਿੰਘ ਘਨੁੜਕੀ ਸੂਬਾ ਸਕੱਤਰ, ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ, ਬਲਾਕ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ, ਜਗਜੀਤ ਸਿੰਘ ਮੋਹਲ ਗੁਆਰਾ, ਜਰਨੈਲ ਸਿੰਘ ਗੁਣੀਕੇ, ਪਰਵਿੰਦਰ ਸਿੰਘ ਬਨੇਰਾ ਖੁਰਦ, ਗੁਰਧਿਆਨ ਸਿੰਘ ਕਕਰਾਲਾ ਮਨਜੀਤ ਸਿੰਘ ਨੰਬਰਦਾਰ ਘਨੁੜਕੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਿਸਾਨ ਹਾਜ਼ਰ ਰਹੇ |
ਪਿਛਲੀ ਖ਼ਬਰ ਸਿਹਤ ਮੰਤਰੀ 'ਤੇ ਲਗਾਏ ਛੇੜਛਾੜ ਦੋਸ਼ਾਂ ਦੀ ਸੁਣਵਾਈ ਹੋਵੇਗੀ ਸੈਸ਼ਨ ਕੋਰਟ 'ਚ ਅਗਲੀ ਖ਼ਬਰ ਤਖਤ ਸ੍ਰੀ ਪਟਨਾ ਸਾਹਿਬ ਤੋਂ ਆਏ ਨਗਰ ਕੀਰਤਨ ਦਾ ਗੁਰਦੁਆਰਾ ਘੋੜਿਆਂ ਵਾਲਾ ਦੇ ਪ੍ਰਬੰਧਕਾਂ ਤੇ ਸੰਗਤਾਂ ਨੇ ਕੀਤਾ ਨਿੱਘਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।