ਭਾਦਸੋਂ, 23 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਦੀ ਵਿਸ਼ਵਕਰਮਾ ਰਾਮਗੜ੍ਹੀਆ ਐਜੂਕੇਸ਼ਨਲ ਵੈੱਲਫੇਅਰ ਅਤੇ ਡਿਵੈਲਪਮੈਂਟ ਸੁਸਾਇਟੀ ਵਲੋਂ ਸਰਪ੍ਰਸਤ ਅਮਰਜੀਤ ਸਿੰਘ ਲੋਟੇ ਕਰਤਾਰ ਐਗਰੋ, ਪ੍ਰਧਾਨ ਮਨਪ੍ਰੀਤ ਸਿੰਘ ਲੋਟੇ ਦੀ ਅਗਵਾਈ ਹੇਠ ਭਾਦਸੋਂ ਵਿਖੇ ਕਰਵਾਏ ਗਏ ਵਿਸ਼ਵਕਰਮਾ ਪੂਜਾ ਮਹਾਂਉਤਸਵ ਸਮਾਗਮ 'ਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਨਾਭਾ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਮੰਨਣ ਵਾਲੇ ਮਿਹਨਤਕਸ਼ ਲੋਕਾਂ ਨੇ ਦੇਸ਼ ਦੇ ਸਮਾਜ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਸੂਈ ਬਣਾਉਣ ਤੋਂ ਲੈ ਕੇ ਜਹਾਜ਼ਾਂ ਅਤੇ ਸਪੇਸ ਤੱਕ ਪੁੱਜੇ ਹਾਂ ਤਾਂ ਉਹ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਹੀ ਦੇਣ ਸਦਕਾ ਹੈ | ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦੀ ਜੋ ਕਿਰਤੀ ਸਮਾਜ ਨੂੰ ਦੇਣ ਹੈ ਉਸ ਨੰੂ ਭੁਲਾਇਆ ਨਹੀਂ ਜਾ ਸਕਦਾ ਅੱਜ ਚੱਲ ਰਹੀਆਂ ਤਕਨੀਕਾਂ ਕਾਰੀਗਰੀ ਵਿਗਿਆਨ ਅਤੇ ਸ਼ਿਲਪਕਲਾ ਦਾ ਜਨਮ ਦਾਤਾ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਹਨ | ਸਮਾਗਮ 'ਚ ਪੰਡਿਤ ਵਿਸ਼ਵਾਮਿੱਤਰ ਨੇ ਧਾਰਮਿਕ ਗੁਣਗਾਨ ਕਰਕੇ ਭਗਵਾਨ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਜਾਣੂੰ ਕਰਵਾਇਆ | ਇਸ ਮੌਕੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਚਰਨ ਸਿੰਘ ਮਲਕੀਤ ਕੰਬਾਈਨ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਰੁਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਨੰਨੜੇ ਪ੍ਰਧਾਨ ਕੰਬਾਈਨ ਐਸੋਸੀਏਸ਼ਨ ਨਾਭਾ, ਜਗਜੀਤ ਸਿੰਘ ਸੱਗੂ ਪਟਿਆਲਾ, ਅਮਰੀਕ ਸਿੰਘ ਗੁਰਦਿਆਲ ਕੰਬਾਈਨ, ਅਮਰੀਕ ਸਿੰਘ ਲੌਟ ਭੋਡੇ ਇੰਡਸਟਰੀ, ਸੁਭਾਸ਼ ਸਿੰਘ ਰਾਮਜੀ ਕੰਬਾਈਨ, ਚੂਨੀ ਲਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਾਦਸੋਂ, ਰਜਿੰਦਰ ਸਿੰਘ ਗੋਲਡੀ, ਗੁਰਦੀਪ ਸਿੰਘ ਨਿਊ ਗੁਰਦੀਪ ਕੰਬਾਈਨ, ਜਸਵੰਤ ਸਿੰਘ ਗੁਰਦੀਪ ਕੰਬਾਈਨ, ਬਲਜਿੰਦਰ ਸਿੰਘ ਦਸਮੇਸ਼ ਕੰਬਾਈਨ ਚਹਿਲ, ਸੁਖਚੈਨ ਸਿੰਘ ਭੋਡੇ ਲੌਟ, ਸਵਰਨ ਸਿੰਘ ਮਿਸਤਰੀ, ਬੰਤ ਸਿੰਘ ਬਲਜੀਤ ਕੰਬਾਈਨ, ਹਰਜੀਤ ਸਿੰਘ, ਮਾਸਟਰ ਬਲਵਿੰਦਰ ਸਿੰਘ, ਅਜਮੀਲ ਖਾਂ, ਜਸਵਿੰਦਰ ਕੌਰ ਭੁੱਲਰ, ਗੁਰਚਰਨ ਸਿੰਘ ਰਾਮਗੜ੍ਹੀਆ, ਰਾਮ ਸਿੰਘ ਮਠਾੜੂ, ਗੁਰਮੇਲ ਸਿੰਘ, ਸਤਨਾਮ ਸਿੰਘ ਕੌਂਸਲਰ, ਜਸਵੀਰ ਸਿੰਘ ਰਾਜੂ, ਜਥੇਦਾਰ ਪਾਲਾ ਸਿੰਘ, ਜੋਗਿੰਦਰ ਸਿੰਘ, ਲਾਡੀ ਦੇਵੇ, ਲਖਵਿੰਦਰ ਸਿੰਘ ਰੂਪਰਾਏ ਹਾਜ਼ਰ ਹੋਏ | ਸਟੇਜ ਸਕੱਤਰ ਦੀ ਭੂਮਿਕਾ ਸਤਨਾਮ ਸਿੰਘ ਕੌਂਸਲਰ ਨੇ ਬਾਖ਼ੂਬੀ ਨਿਭਾਈ |