ਪਟਿਆਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਬਹੇੜਾ ਰੋਡ ਪਟਿਆਲਾ ਵਿਖੇ ਸਮੂਹ ਦੁਕਾਨਦਾਰ ਭਾਈਚਾਰੇ ਵਲੋਂ ਵਿਸ਼ਵਕਰਮਾ ਦਿਵਸ ਮਨਾਇਆ ਗਿਆ | ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੈਂਬਰ ਨਗਰ ਸੁਧਾਰ ਟਰੱਸਟ ਪਟਿਆਲਾ ਰਵਿੰਦਰ ਸਿੰਘ ਵਿੰਦਾ ਗਰੋਵਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਦਿਵਸ ਸਮੁੱਚੇ ਵਿਸ਼ਵ 'ਚ ਹਰ ਵਰਗ ਵਲੋਂ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸ ਮੌਕੇ ਉਹ ਅਰਦਾਸ ਕਰਦੇ ਹਨ ਕਿ ਹੱਥੀਂ ਕਿਰਤ ਕਰਨ ਵਾਲੇ ਸਾਰੇ ਮਿਹਨਤਕਸ਼ ਲੋਕਾਂ 'ਤੇ ਕਿਰਤ ਦੇ ਦੇਵਤੇ ਭਗਵਾਨ ਵਿਸ਼ਵਕਰਮਾ ਦੀ ਕਿਰਪਾ ਬਣੀ ਰਹੇ ਅਤੇ ਸਭ ਦੀ ਮਿਹਨਤ ਦਾ ਮੁੱਲ ਪਵੇ ਤੇ ਸਭ ਦੀਆਂ ਕਮਾਈਆਂ 'ਚ ਵਾਧਾ ਹੋਵੇ | ਸ. ਵਿੰਦਾ ਨੇ ਕਿਹਾ ਕਿ ਸਨਅਤੀ ਇਕਾਈਆਂ ਖੇਤਰ ਤੇ ਹੋਰ ਵਰਕਸ਼ਾਪਾਂ, ਮਿਸਤਰੀ, ਮਜ਼ਦੂਰ, ਮਕੈਨਿਕ ਭਾਈਚਾਰੇ, ਖੇਤੀਬਾੜੀ ਦੇ ਕੰਮ ਕਰਨ ਵਾਲੇ ਸੰਦਾਂ ਦੇ ਸਵਰੂਪ ਵਿਚ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਅਹਿਮ ਦੇਣ ਹੈ | ਸਾਨੂੰ ਸਾਰਿਆਂ ਨੂੰ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਵਲੋਂ ਮਿਲੇ ਪੂਰਨੇ ਅਤੇ ਮਾਰਗ ਦਰਸ਼ਕ ਉੱਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਅਕਾਲੀ ਆਗੂ ਸ. ਵਿੰਦਾ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਕੰਮਾਂ ਦੇ ਨਾਲ-ਨਾਲ ਧਾਰਮਿਕ ਖੇਤਰ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਉਣ | ਇਸ ਮੌਕੇ ਸਤਿੰਦਰ ਸਿੰਘ ਸ਼ੱਕੂ ਗਰੋਵਰ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਜਤਿੰਦਰਪਾਲ ਸਿੰਘ ਸਾਬਕਾ ਫਾਇਰ ਅਫ਼ਸਰ ਪਟਿਆਲਾ, ਗੁਰਇਕਬਾਲ ਸਿੰਘ, ਕਾਕਾ ਕੋਹਲੀ, ਗੁਰਪ੍ਰੀਤ ਸਿੰਘ ਕੋਹਲੀ, ਹਰਪ੍ਰੀਤ ਸਿੰਘ ਪ੍ਰੀਤ ਗਰੋਵਰ, ਅਮਿੱਤ ਕੁਮਾਰ, ਮੋਨੂੰ, ਗੁਰਪਾਲਇੰਦਰ ਸਿੰਘ, ਹਰਦਿਆਲ ਸਿੰਘ, ਮੁਕੇਸ਼ ਕੁਮਾਰ, ਪਰਮਜੀਤ ਸਿੰਘ, ਪ੍ਰੀਤੀ ਕੁਮਾਰੀ, ਰੇਹਾਨ, ਮੋਹਣ, ਅਜੈ ਕੁਮਾਰ ਆਦਿ ਤੇ ਹੋਰ ਦੁਕਾਨਦਾਰ ਭਾਈਚਾਰਾ ਮੌਜੂਦ ਸਨ |