ਪਟਿਆਲਾ, 6 ਨਵੰਬਰ (ਗੁਰਵਿੰਦਰ ਸਿੰਘ ਔਲਖ)-ਜੀ. ਐੱਸ. ਐੱਸ. ਡੀ. ਜੀ. ਐੱਸ. ਖ਼ਾਲਸਾ ਕਾਲਜ ਪਟਿਆਲਾ ਦੇ ਆਈ. ਕਿਊ. ਐੱਸ. ਸੀ. ਸੈੱਲ ਵਲੋਂ 'ਡਿਜਾਸਟਰ ਮੈਨੇਜਮੈਂਟ : ਕੀ ਇਸ਼ੂ ਸਟਰੈਟਜੀ ਐਂਡ ਰਿਸਪਾਂਸ' ਵਿਸ਼ੇ 'ਤੇ ਸੱਤ ਦਿਨਾਂ ਸਟਾਫ਼ ਟਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ | ਸਟਾਫ਼ ਨੂੰ ਆਧੁਨਿਕ ਤਕਨੀਕਾਂ, ਅਤੇ ਤਿਆਰੀ ਵਾਲੀਆਂ ਰਣਨੀਤੀਆਂ ਰਾਹੀਂ ਆਫ਼ਤਾਂ ਦਾ ਨਿਪਟਾਰਾ ਕਰਨ ਹਿਤ ਵਿਸ਼ੇਸ਼ ਤੌਰ 'ਤੇ ਸਿੱਖਿਅਤ ਕਰਨ ਦਾ ਉਪਰਾਲਾ ਕੀਤਾ ਜਾਵੇਗਾ | ਉਦਘਾਟਨੀ ਸੈਸ਼ਨ ਵਿਚ ਕੰੁਜੀਵਤ ਭਾਸ਼ਣ ਦੌਰਾਨ ਡਾ. ਜਸਲੀਨ ਕੌਰ ਨੇ ਡਿਜਾਸਟਰ ਮੈਨੇਜਮੈਂਟ ਵਿਚ ਤਿਆਰੀ, ਯੋਜਨਾਬੰਦੀ ਤੇ ਅਸਰਦਾਰ ਜਵਾਬ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਨੂੰ ਸਟਾਫ਼ ਤੇ ਵਿਦਿਆਰਥੀਆਂ ਵਿਚ ਜਾਗਰੂਕਤਾ ਅਤੇ ਮਜ਼ਬੂਤੀ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ | ਸੈਸ਼ਨ ਦੇ ਰਿਸੋਰਸ ਪਰਸਨ ਡਾ. ਪੂਨਮਦੀਪ ਸਿੰਘ ਨੇ ਡਿਜਾਸਟਰ ਮੈਨੇਜਮੈਂਟ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕੀਤੀ | ਉਨ੍ਹਾਂ ਨੇ ਸਮੇਂ ਸਿਰ ਕਾਰਵਾਈ, ਆਪਸੀ ਸਹਿਯੋਗ ਅਤੇ ਭਾਈਚਾਰੇ ਆਧਾਰਤ ਮਜ਼ਬੂਤੀ ਦੀ ਲੋੜ 'ਤੇ ਚਾਨਣਾ ਪਾਇਆ | ਅਸਲ ਜੀਵਨ ਵਿਚੋਂ ਉਦਾਹਰਨਾਂ 'ਤੇ ਚਰਚਾਵਾਂ ਰਾਹੀਂ ਖ਼ਤਰੇ ਨੂੰ ਘਟਾਉਣ, ਐਮਰਜੈਂਸੀ ਤਿਆਰੀ ਤੇ ਪੁਨਰਵਾਸ ਰਣਨੀਤੀਆਂ ਬਾਰੇ ਸਮਝ ਨੂੰ ਹੋਰ ਮਜ਼ਬੂਤ ਕੀਤਾ ਗਿਆ | ਇਹ ਪ੍ਰੋਗਰਾਮ ਆਈ. ਕਿਊ. ਏ. ਸੀ. ਸੈੱਲ ਦੀ ਕੋਆਰਡੀਨੇਟਰ ਡਾ. ਨਿਪੁੰਨਜੋਤ ਕੌਰ ਤੇ ਐੱਸ. ਟੀ. ਪੀ. ਦੇ ਕਨਵੀਨਰ ਡਾ. ਪੂਨਮਦੀਪ ਸਿੰਘ ਵਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ | ਕਾਲਜ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਆਈ. ਕਿਊ. ਏ. ਸੀ. ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਤੇ ਹਿੱਸੇਦਾਰਾਂ ਨੂੰ ਵਿਹਾਰਕ ਵਿਕਾਸ ਤੇ ਭਾਈਚਾਰਕ ਸੇਵਾ ਲਈ ਇਸ ਮੌਕੇ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ |