18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕਲੱਸਟਰ ਲੌਟ ਵਿਖੇ ਮਹੀਨਾਵਾਰ ਅਕਾਦਮਿਕ ਮੀਟਿੰਗ ਕੀਤੀ

ਅਜੀਤ ਡੈਸਕ 04-12-2025
ਭਾਦਸੋਂ, 3 ਦਸੰਬਰ (ਪ੍ਰਦੀਪ ਦੰਦਰਾਲਾ)-ਦਫ਼ਤਰ ਬਲਾਕ ਸਿੱਖਿਆ ਅਫ਼ਸਰ ਭਾਦਸੋਂ -2 ਅਧੀਨ ਆਉਂਦੇ ਕਲੱਸਟਰ ਲੌਟ ਤੇ ਮਟੋਰੜਾ ਦੀ ਮਹੀਨਾਵਾਰ ਅਕਾਦਮਿਕ ਮੀਟਿੰਗ ਕੀਤੀ ਗਈ | ਮੀਟਿੰਗ 'ਚ ਸਤਵੀਰ ਸਿੰਘ ਬੀ.ਆਰ.ਸੀ. ਭਾਦਸੋਂ-2 ਵਲੋਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਅਧਿਆਪਕਾਂ ਨੂੰ ਕਮਰਿਆਂ ਨੂੰ ਤਰਤੀਬ ਨਾਲ ਸਜਾਉਣ, ਬੱਚਿਆਂ ਦੀਆਂ ਰੋਜਾਨਾ ਸਲਾਈਡ ਗਤੀਵਿਧੀਆਂ ਤੇ ਵਰਕਸ਼ੀਟਾਂ ਨਾਲ ਸੰਬੰਧਿਤ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਨੂੰ ਹੋਰ ਵਧੀਆ ਬਣਾਉਣ ਲਈ ਸੁਝਾਅ ਵੀ ਲਏ ਗਏ | ਬੀ.ਪੀ.ਈ.ਓ. ਜਗਜੀਤ ਸਿੰਘ ਨੌਹਰਾ ਨੇ ਅਧਿਆਪਕਾਂ ਨੂੰ ਰੋਚਕਤਾ ਨਾਲ ਪੜਾਉਣ ਅਤੇ ਸਹਿ-ਗਤੀਵਿਧੀਆਂ ਨਾਲ ਕੰਮ ਕਰਾਉਣ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਸਿੱਖਿਆ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਮੱਖਣ ਸਿੰਘ ਧਾਲੀਵਾਲ, ਗੀਤਾ ਕੌਰ, ਰੁਪਿੰਦਰ ਪਾਲ ਸਿੰਘ, ਸੁਨੀਤਾ ਰਾਣੀ, ਨਵਜੋਤ ਕੌਰ, ਬਿਕਰਮਜੀਤ ਸਿੰਘ, ਗੁਰਮੀਤ ਸਿੰਘ ਨਿਰਮਾਣ, ਬੀਰਪਾਲ ਕੌਰ, ਸ਼ਿਵਾਨੀ ਜਲੋਟਾ, ਸਪਨਾ ਰਾਣੀ, ਨਵਨੀਤ ਕੌਰ, ਦੀਪਕ, ਹੇਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਵਲੋਂ ਜਾਅਲੀ ਆਈ ਕਾਰਡ ਬਣਾ ਕੇ ਧੋਖਾਧੜੀ ਕਰਨ ਦੇ ਮਾਮਲੇ 'ਚ ਛਾਪੇਮਾਰੀ ਜਾਰੀ ਅਗਲੀ ਖ਼ਬਰ ਪੁਲਿਸ ਰੇਡ ਦੌਰਾਨ ਅਕਾਲੀ ਆਗੂ ਛਾਲ ਮਾਰ ਕੇ ਫ਼ਰਾਰ, 15 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।