17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਫਰੈਂਡਸ਼ਿਪ ਤੇ ਡੈਮੋਕ੍ਰੇਟਿਕ ਗਰੱੁਪ ਬਹੁਮਤ ਨਾਲ ਆਰ.ਜੇ.ਐਮ.ਸੀ. 'ਤੇ ਕਾਬਜ਼ <br/>

ਅਜੀਤ ਡੈਸਕ 22-12-2025
ਪਟਿਆਲਾ, 21 ਦਸੰਬਰ (ਮਨਦੀਪ ਸਿੰਘ ਖਰੌੜ)- ਆਰ.ਜੇ.ਐਮ.ਸੀ. ਚੋਣ 'ਚ ਫਰੈਂਡਸ਼ਿਪ ਤੇ ਡੈਮੋਕ੍ਰੇਟਿਕ ਗਰੁਪ ਦੇ 12 'ਚੋਂ 7 ਮੈਂਬਰ ਭਾਰੀ ਬਹੁਮਤ ਨਾਲ ਜੇਤੂ ਰਹੇ ਹਨ | ਰਾਜਿੰਦਰਾ ਜਿੰਮਖਾਨਾ ਤੇ ਮਹਿੰਦਰਾ ਕਲਬ ਦੀ ਇਸ ਚੋਣ 'ਚ ਫਰੈਂਡਸ਼ਿਪ ਤੇ ਡੈਮੋਕ੍ਰੇਟਿਕ ਗਰੁਪ ਇਕੱਠੇ ਚੋਣ ਲੜ ਰਹੇ ਸਨ, ਜਦੋਂ ਕਿ ਦੂਸਰੇ ਪਾਸੇ ਯੂਨਾਇਟਡ ਵਿਜਨਰੀ ਗਰੁਪ ਦੇ ਚਾਰ ਧੜੇ ਇਕਠੇ ਹੋ ਕੇ ਚੋਣ ਲੜ ਰਹੇ ਸਨ | ਜਿੰਮਖਾਨਾ ਕਲੱਬ ਚੋਣਾਂ 'ਚ ਨਤੀਜਿਆਂ ਦੇ ਦਿਨ ਕਲੱਬ ਦੀ ਸਭ ਤੋਂ ਵਕਾਰੀ ਸੀਟ ਸਕੱਤਰ 'ਤੇ ਚੋਣ ਲੜ ਰਹੇ ਹਰਪ੍ਰੀਤ ਸੰਧੂ ਨੇ ਆਪਣੇ ਵਿਰੋਧੀ ਐਡਵੋਕੇਟ ਸੁਮੇਸ਼ ਜੈਨ ਨੂੰ 77 ਵੋਟਾਂ ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਕਲੱਬ ਦੇ ਸਕੱਤਰ ਬਣੇ | ਮੀਤ ਪ੍ਰਧਾਨਗੀ ਦੀ ਸਿਰਫ 12 ਵੋਟਾਂ ਨਾਲ ਚੋਣ ਹਾਰੇ ਕੇ.ਕੇ. ਪੈਂਥੇ ਨੇ ਜੇਤੂ ਉਮੀਦਵਾਰ ਐਮ.ਐਮ. ਸਿਆਲ ਦੀ ਗਿਣਤੀ ਨੂੰ ਮੁੜ ਚੈਲੰਜ ਕਰ ਦਿੱਤਾ ਹੈ | ਆਉਣ ਵਾਲੇ ਦਿਨਾਂ 'ਚ ਦੁਬਾਰਾ ਗਿਣਤੀ ਹੋ ਸਕਦੀ ਹੈ | ਕੇ.ਕੇ. ਪੈਂਥੇ ਨੂੰ 1 ਹਜ਼ਾਰ 27 ਵੋਟਾਂ ਪਈਆਂ, ਜਦੋਂ ਕਿ ਐਮਐਮ ਸਿਆਲ ਨੂੰ 1 ਹਜ਼ਾਰ 39 ਵੋਟਾਂ ਪਈਆਂ ਹਨ | ਸਿਰਫ 12 ਵੋਟਾਂ ਨਾਲ ਹੀ ਕੇ.ਕੇ. ਪੈਂਥੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਕੇ.ਕੇ. ਪੈਂਥੇ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਵੋਟਾਂ ਰੱਦ ਹੋ ਗਈਆਂ, ਜਿਨ੍ਹਾਂ ਨੂੰ ਮੁੜ ਵਿਚਾਰਨ ਦੀ ਲੋੜ ਹੈ | ਫਰੈਂਡਸ਼ਿਪ ਗਰੁਪ ਦੇ ਹੀ ਸੀ.ਏ. ਰੋਹਿਤ ਗੁਪਤਾ ਜੁਆਇੰਟ ਸਕੱਤਰ ਦੀ ਚੋਣ ਜਿਤੇ ਹਨ, ਜਿਨ੍ਹਾਂ ਨੂੰ 1148 ਵੋਟਾਂ ਪਈਆਂ, ਜਦੋਂ ਕਿ ਵਿਰੋਧੀ ਗਰੁਪ ਦੇ ਹਰਦੀਪ ਸਿੰਘ ਮਾਨ ਨੂੰ 904 ਵੋਟਾਂ ਪਈਆਂ | ਇਸੇ ਤਰ੍ਹਾਂ ਫਰੈਂਡਸ਼ਿਪ ਗਰੁਪ ਦੇ ਮੋਹਿਤ ਦੁਬੇ ਖਜ਼ਾਨਚੀ ਚੁਣੇ ਗਏ ਹਨ ਜਿਨ੍ਹਾਂ ਨੂੰ 1152 ਵੋਟਾਂ ਪਈਆਂ, ਜਦੋਂ ਕਿ ਵਿਰੋਧੀ ਧਿਰ ਦੀ ਖਜ਼ਾਨਚੀ ਲਈ ਖੜ੍ਹੀ ਹੋਈ ਉਮੀਦਵਾਰ ਡਾ. ਨਿਧੀ ਬਾਂਸਲ ਨੂੰ 925 ਵੋਟਾਂ ਪਈਆਂ ਹਨ | ਐਗਜ਼ੈਕਟਿਵ ਮੈਂਬਰਾਂ ਦੀ ਚੋਣ 'ਚ ਫਰੈਂਡਸ਼ਿਪ ਗਰੁਪ ਦੇ ਸਾਹਿਲ ਖੰਨਾ ਨੂੰ 1168 ਵੋਟਾਂ ਪਈਆਂ, ਜਦੋਂ ਕਿ ਰਾਹੁਲ ਮਹਿਤਾ ਨੂੰ 1 ਹਜ਼ਾਰ 61 ਵੋਟਾਂ ਪਈਆਂ | ਅਸੀਸ ਜੈਨ ਨੂੰ 1 ਹਜ਼ਾਰ 26 ਵੋਟਾਂ ਪਈਆਂ | ਇਸੇ ਧੜੇ ਦੇ ਚੌਥੀ ਐਗਜ਼ੈਟਿਕਵ ਮੈਂਬਰ ਵਿਸ਼ਾਲ ਸਿੰਗਲਾ ਨੂੰ 909 ਵੋਟਾਂ ਪਈਆਂ | ਇਸ ਤਰ੍ਹਾਂ ਫਰੈਂਡਸ਼ਿਪ ਗਰੁਪ ਦੇ ਤਿੰਨ ਪ੍ਰਮੁਖ ਅਹੁਦੇਦਾਰਾਂ ਤੋਂ ਬਿਨਾਂ ਚਾਰ ਐਗਜੈਕਟਿਵ ਮੈਂਬਰ ਆਏ, ਜਦੋਂ ਕਿ ਵਿਰੋਧੀ ਧਿਰ ਨੂੰ ਚਾਰ ਅਹੁਦੇ ਮਿਲੇ ਹਨ | ਆਏ ਚੋਣ ਨਤੀਜਿਆਂ ਤੋਂ ਬਾਅਦ ਆਰ.ਜੇ.ਐਮ.ਸੀ. ਦਿਲ ਦੇ ਮਾਹਿਰ ਡਾ. ਮਨਮੋਹਣ ਸਿੰਘ, ਕਲੱਬ ਦੇ ਸਾਬਕਾ ਪ੍ਰਧਾਨ ਦੀਪਕ ਕੰਪਾਨੀ, ਕਲਬ ਦੇ ਨਵੇ ਚੁਣੇ ਗਏ ਸਕੱਤਰ ਹਰਪ੍ਰੀਤ ਸੰਧੂ, ਕਲਬ ਦੇ ਸਾਬਕਾ ਮੀਤ ਪ੍ਰਧਾਨ ਵਿਕਾਸ ਪੁਰੀ ਨੇ ਕਲਬ ਦੇ ਸਮੁਚੇ ਵੋਟਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਫਰੈਂਡਸ਼ਿਪ ਤੇ ਡੈਮੋਕ੍ਰੇਟਿਕ ਗਰੁਪ ਨੂੰ ਵੱਡੀ ਜਿੱਤ ਦਿਵਾਈ ਹੈ | ਉਨ੍ਹਾਂ ਆਖਿਆ ਕਿ ਅਸੀਂ ਇਕ ਸਾਲ 'ਚ ਬਹੁਤ ਵਧੀਆ ਕੰਮ ਕੀਤੇ, ਜਿਸ ਦਾ ਨਤੀਜਾ ਅੱਜ ਵੋਟਰਾਂ ਨੇ ਸਾਨੂੰ ਦਿੱਤਾ ਹੈ | ਫਰੈਂਡਸ਼ਿਪ ਤੇ ਡੈਮੋਕ੍ਰੇਟਿਕ ਗਰੁੱਪ ਨੇ ਪਿਛਲੇ ਇਕ ਸਾਲ 'ਚ ਆਪਣੇ ਵਲੋਂ ਕੀਤੇ ਕੰਮਾਂ ਦੇ ਅਧਾਰ 'ਤੇ ਚੋਣ ਲੜੀ ਸੀ, ਜਦੋਂ ਕਿ ਯੂਨਾਇਟਡ ਵਿਜਨਰੀ ਗਰੱੁਪ ਨੇ ਲਗਾਤਾਰ ਪਿਛਲੇ ਇਕ ਸਾਲ ਤੋਂ ਆਰ.ਜੇ.ਐਮ.ਸੀ. 'ਤੇ ਕਾਬਜ਼ ਧੜੇ ਖ਼ਿਲਾਫ਼ ਪ੍ਰਚਾਰ ਕਰਕੇ ਆਰ.ਜੇ.ਐਮ.ਸੀ. 'ਤੇ ਆਪਣਾ ਦਾਅਵਾ ਜਤਾਇਆ ਸੀ | 12 'ਚੋਂ 7 ਅਹੁਦਿਆਂ ਉਪਰ ਫਰੈਂਡਸ਼ਿਪ ਗਰੁਪ ਕਾਬਜ਼ ਹੋ ਗਿਆ ਹੈ | ਇਸ ਮੌਕੇ ਡਾ. ਮਨਮੋਹਨ ਸਿੰਘ, ਦੀਪਕ ਕੰਪਾਨੀ, ਵਿਕਾਸ ਪੁਰੀ, ਡਾ. ਹਰਸਿਮਰਨ ਸਿੰਘ ਤੁਲੀ, ਕੇ.ਕੇ. ਪੈਂਥੇ, ਸਤ ਪ੍ਰਕਾਸ਼ ਗੋਇਲ, ਹਰਪਾਲ ਜੁਨੇਜਾ, ਗੁਰਦੇਵ ਸਿੰਘ ਧਾਲੀਵਾਲ, ਜਸਵਿੰਦਰ ਟਿਵਾਣਾ, ਪਿ੍ਤਪਾਲ ਸਿੰਘ ਥਿੰਦ, ਦਲਬੀਰ ਸਿੰਘ ਗਰੇਵਾਲ, ਡਾ. ਮਨਜੀਤ ਸਿੰਘ, ਗੁਰਦੀਪ ਸਿੰਘ ਚੀਮਾ, ਗੁਰਮੁਖ ਸਿੰਘ ਢਿੱਲੋਂ, ਡਾ. ਜੇ.ਪੀ.ਐਸ. ਵਾਲੀਆ, ਕੇ.ਕੇ. ਮਲਹੋਤਰਾ, ਸੰਜੀਵ ਮਲਹੋਤਰਾ, ਬੀ.ਡੀ. ਗੁਪਤਾ, ਨਰੇਸ਼ ਸਿੰਗਲਾ, ਗੁਲਾਬ ਰਾਏ ਗਰਗ, ਅਨਿਲ ਅਰੋੜਾ ਸੀ.ਏ, ਵਿਨੋਦ ਵਤਰਾਣਾ, ਡਾ. ਰਾਕੇਸ਼ ਆਰੀਅਨ, ਅੰਬਰੀਸ਼ ਬਾਂਸਲ, ਅਸ਼ੋਕ ਦੀਕਸ਼ਿਤ, ਡਾ. ਸੰਜੇ ਬਾਂਸਲ, ਡਾ. ਅੰਸ਼ੂਮਨ ਖਰਬੰਦਾ, ਡਾ. ਵਿਸ਼ਾਲ ਖਰਬੰਦਾ, ਡਾ. ਜੇ.ਪੀ. ਨਰੂਲਾ, ਬਿਕਰਮਜੀਤ ਸਿੰਘ, ਇੰਦਰਜੀਤ ਸਿੰਘ ਗਿੱਲ, ਗੁਰਪ੍ਰੀਤ ਰੰਧਾਵਾ, ਐਡ. ਰਵਿੰਦਰ ਕੌਸ਼ਲ, ਐਡ. ਦਿਨੇਸ਼ ਬਾਤਿਸ਼, ਅਮਰਿੰਦਰ ਪਾਬਲਾ, ਪ੍ਰਵੇਸ਼ ਰਾਏ ਮੰਗਲਾ, ਹਰਸ਼ਪਾਲ ਸਿੰਘ, ਜਤਿਨ ਗੋਇਲ, ਜਤਿਨ ਮਿੱਤਲ, ਸੰਜੇ ਗੋਇਲ ਸੀ.ਏ, ਰਾਮ ਪ੍ਰਕਾਸ਼ ਪੱਪਾ, ਖਰਦਮਨ ਰਾਏ, ਹਰਿੰਦਰ ਪਾਲ ਟੌਹੜਾ, ਆਰ.ਕੇ. ਮਹਿਤਾ, ਐਡ. ਸੰਜੀਵ ਗਰਗ, ਐਡ.ਅਮਿਤ ਬੇਦੀ, ਸੰਚਿਤ ਬਾਂਸਲ, ਦਲਜੀਤ ਸਿੰਘ ਦੁਲਟ, ਪਰਮਜੀਤ ਭੱਲਾ, ਸੁਰਿੰਦਰ ਕਾਂਸਲ, ਸਤਨਾਮ ਸਿੰਘ ਰੋਮੀ, ਪਵਨ ਸਿੰਗਲਾ, ਪ੍ਰਦੀਪ ਸਿੰਗਲਾ, ਲਵਲੀ ਖੁਰਾਣਾ, ਧੀਰਜ ਚਲਾਣਾ, ਵੀਨਸ ਜਿੰਦਲ, ਡਾ. ਜਗਪਾਲ ਇੰਦਰ ਸਿੰਘ, ਅਸ਼ੋਕ ਰੋਣੀ, ਸੁਭਾਸ਼ ਗੁਪਤਾ, ਨਰਾਇਣ ਦਾਸ, ਜਸਵਿੰਦਰ ਜ਼ੁਲਕਾ ਆਦਿ ਹਾਜ਼ਰ ਸਨ |
ਹਰਪ੍ਰੀਤ ਸੰਧੂ ਚੌਥੀ ਵਾਰ ਬਣੇ ਜਿੰਮਖਾਨਾ ਕਲੱਬ ਦੇ ਸਕੱਤਰ
ਚੋਣ ਲੜ ਰਹੇ ਹਰਪ੍ਰੀਤ ਸੰਧੂ ਨੇ ਆਪਣੇ ਵਿਰੋਧੀ ਐਡਵੋਕੇਟ ਸੁਮੇਸ਼ ਜੈਨ ਨੂੰ 77 ਵੋਟਾਂ ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਕਲੱਬ ਦੇ ਸਕੱਤਰ ਬਣੇ | ਇਸ ਮੌਕੇ ਜਿੱਤਣ ਤੋਂ ਬਾਅਦ ਢੋਲ ਵਜਾ ਕੇ ਤੇ ਹਾਰ ਪਾ ਕੇ ਹਰਪ੍ਰੀਤ ਸੰਧੂ ਤੇ ਉਨ੍ਹਾਂ ਦੀ ਟੀਮ ਦੇ ਹੋਰ ਜੇਤੂ ਉਮੀਦਵਾਰਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਜਿੱਤ ਤੋਂ ਬਾਅਦ ਹਰਪ੍ਰੀਤ ਸੰਧੂ ਨੇ ਕਲੱਬ ਦੇ ਸਾਰੇ ਹੀ ਮੈਂਬਰਾਂ ਆਪਣੇ ਟੀਮ ਮੈਂਬਰਾਂ ਸਮੇਤ ਹੋਰ ਸਹਿਯੋਗ ਦੇਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਜਿਤ ਮੇਰੀ ਨਹੀਂ ਤੁਹਾਡੀ ਸਾਰਿਆਂ ਦੀ ਹੈ | ਤੁਹਾਡੇ ਇਸ ਪਿਆਰ ਤੇ ਸਹਿਯੋਗ ਲਈ ਮੈਂ ਤੁਹਾਡਾ ਸਦਾ ਹੀ ਰਿਣੀ ਰਹਾਂਗਾ |

ਪਿਛਲੀ ਖ਼ਬਰ ਡਿਊਟੀ 'ਤੇ ਤਾਇਨਾਤ ਸਬ-ਇੰਸਪੈਕਟਰ 'ਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਅਗਲੀ ਖ਼ਬਰ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਸੜਕ ਕੰਢੇ ਦਰੱਖਤਾਂ 'ਤੇ ਰਿਫ਼ਲੈਕਟਰ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।