09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੰਯੁਕਤ ਕਿਸਾਨ ਮੋਰਚਾ ਵਲੋਂ ਕੇਂਦਰ ਦੇ ਬਿਜਲੀ ਤੇ ਬੀਜ ਸੋਧ ਬਿੱਲਾਂ ਵਿਰੁੱਧ 1 ਤੋਂ 4 ਜਨਵਰੀ ਤੱਕ ਕੱਢਿਆ ਜਾਵੇਗਾ ਝੰਡਾ ਮਾਰਚ

ਸੰਯੁਕਤ ਕਿਸਾਨ ਮੋਰਚੇ ਦੀ ਪਾਤੜਾਂ ਵਿਖੇ ਹੋਈ ਮੀਟਿੰਗ ਦੌਰਾਨ ਵਿਚਾਰ ਕਰਦੇ ਹੋਏ ਕਿਸਾਨ ਆਗੂ | ਤਸਵੀਰ : ਗੁਰਇਕਬਾਲ ਸਿੰਘ ਖਾਲਸਾ <br/> 23-12-2025
ਪਾਤੜਾਂ, 22 ਦਸੰਬਰ (ਗੁਰਇਕਬਾਲ ਸਿੰਘ ਖਾਲਸਾ)-ਸੰਯੁਕਤ ਕਿਸਾਨ ਮੋਰਚਾ ਬਲਾਕ ਪਾਤੜਾਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਹੋਈ, ਜਿਸ ਵਿਚ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਕੌਮੀ ਸੱਦੇ ਤਹਿਤ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ 2025 ਵਿਰੁੱਧ ਰਣਨੀਤੀ ਉਲੀਕੀ ਗਈ | ਇਸ ਮੌਕੇ ਮੋਰਚੇ ਦੇ ਆਗੂਆਂ ਸੁਖਦੇਵ ਸਿੰਘ ਹਰਿਆਊ, ਅਮਰੀਕ ਸਿੰਘ ਘੱਗਾ, ਹਰਭਜਣ ਸਿੰਘ ਬੁੱਟਰ, ਕੁਲਵੰਤ ਸਿੰਘ ਮੋਲਵੀਵਾਲਾ, ਮਲਕੀਤ ਸਿੰਘ ਅਤੇ ਗੁਰਵਿੰਦਰ ਸਿੰਘ ਦੇਧਨਾ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ 16 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿਚ ਪਾਤੜਾਂ ਬਲਾਕ ਤੋਂ ਵੱਡੀ ਗਿਣਤੀ ਵਿਚ ਕਿਸਾਨ ਸ਼ਮੂਲੀਅਤ ਕਰਨਗੇ |
ਇਸ ਐਕਸ਼ਨ ਦੀ ਸਫਲਤਾ ਲਈ 1 ਜਨਵਰੀ ਤੋਂ 4 ਜਨਵਰੀ ਤੱਕ ਇਲਾਕੇ ਵਿਚ ਮੋਟਰਸਾਈਕਲ ਤੇ ਗੱਡੀਆਂ ਰਾਹੀਂ ਵਿਸ਼ਾਲ 'ਝੰਡਾ ਮਾਰਚ' ਕੱਢੇ ਜਾਣਗੇ | ਮਾਰਚ ਦੌਰਾਨ ਪਿੰਡਾਂ ਵਿਚ ਲੀਫਲੈਟ (ਪਰਚੇ) ਵੰਡ ਕੇ ਲੋਕਾਂ ਨੂੰ ਇਨ੍ਹਾਂ ਬਿੱਲਾਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਅਤੇ ਲਾਮਬੰਦ ਕੀਤਾ ਜਾਵੇਗਾ | ਜਨਤਕ ਲਾਮਬੰਦੀ ਲਈ ਮਾਰਚ ਨੂੰ ਚਾਰ ਦਿਨਾਂ ਵਿੱਚ ਵੰਡਿਆ ਗਿਆ ਹੈ ਜਿਸ ਵਿਚ 1 ਜਨਵਰੀ ਨੂੰ ਦੁਗਾਲ ਤੋਂ ਸ਼ੁਰੂ ਹੋ ਕੇ ਬੁਰੜ, ਦਫ਼ਤਰੀਵਾਲਾ, ਧੂਹੜ੍ਹ, ਬਰਾਸ ਹੁੰਦੇ ਹੋਏ ਪਿੰਡ ਦੇਧਨਾ ਤੱਕ | 2 ਜਨਵਰੀ ਨੂੰ ਘੱਗਾ ਤੋਂ ਕਾਲਵਾਣੁ, ਬਾਦਸ਼ਾਹਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ,3 ਜਨਵਰੀ ਨੂੰ ਘੱਗਾ ਤੋਂ ਆਤਲਾਂ, ਡਰੋਲੀ, ਨਿਆਲ, ਦੁਤਾਲ ਅਤੇ ਸ਼ੁਤਰਾਣਾ ਦੇ ਪਿੰਡਾਂ ਵਿੱਚ, 4 ਜਨਵਰੀ ਨੂੰ ਪਾਤੜਾਂ ਤੋਂ ਚੂਨਾਗਰਾ, ਹਰਿਆਊ, ਭੂਤਗੜ੍ਹ, ਮੌਲਵੀਵਾਲਾ, ਹਮਝੇੜੀ, ਸੈਲਵਾਲਾ ਅਤੇ ਖਾਂਗ ਆਦਿ ਪਿੰਡਾਂ ਵਿੱਚ | ਉਕਤ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਇਹ ਬਿੱਲ ਕਿਸਾਨ, ਮਜ਼ਦੂਰ ਅਤੇ ਆਮ ਲੋਕ ਵਿਰੋਧੀ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਹਰਭਜਨ ਸਿੰਘ ਧੂਹੜ੍ਹ, ਸੂਬੇਦਾਰ ਨਰਾਤਾ ਰਾਮ, ਗੁਰਮੁਖ ਸਿੰਘ ਕਾਲਵਾਣੁ, ਬੀਬੀ ਚਰਨਜੀਤ ਕੌਰ, ਬਲਜੀਤ ਸਿੰਘ ਦੇਧਨਾ, ਰਾਮਚੰਦ ਚੂਨਾਗਰਾ ਅਤੇ ਸਾਹਿਬ ਸਿੰਘ ਦੁਤਾਲ ਸਮੇਤ ਵੱਖ-ਵੱਖ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਗੁਰਬਚਨ ਸਿੰਘ ਕਾਲੀ ਕੰਬਲੀ ਵਾਲਿਆਂ ਦੀ 25ਵੀਂ ਬਰਸੀ ਮੌਕੇ ਗੁਰਮਤਿ ਸਮਾਗਮ ਅਗਲੀ ਖ਼ਬਰ ਬਾਪੂ ਤਰਸੇਮ ਸਿੰਘ ਵਲੋਂ ਨੌਜਵਾਨਾਂ ਨੂੰ 'ਅਕਾਲੀ ਦਲ ਵਾਰਿਸ ਪੰਜਾਬ' ਨਾਲ ਜੁੜਨ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।