30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬਲਾਕ ਭਾਦਸੋਂ-2 ਵਲੋਂ ਸੇਫਟੀ ਤੇ ਸੁਰੱਖਿਆ ਵਿਸ਼ੇ 'ਤੇ ਵਰਕਸ਼ਾਪ ਕਰਵਾਈ

ਅਜੀਤ ਡੈਸਕ 24-12-2025
ਭਾਦਸੋਂ, 23 ਦਸੰਬਰ (ਪ੍ਰਦੀਪ ਦੰਦਰਾਲਾ)-ਸੇਫਟੀ ਤੇ ਸੁਰੱਖਿਆ ਓਰੀਐਂਟੇਸਨ ਪ੍ਰੋਗ੍ਰਾਮ ਤਹਿਤ ਬਲਾਕ ਪੱਧਰੀ ਇਕ ਦਿਨਾ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਪਟਿਆਲਾ ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਪਟਿਆਲਾ ਮਨਵਿੰਦਰ ਕÏਰ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਭਾਦਸੋਂ-2 ਦੇ ਸਮੂਹ ਸਕੂਲ ਮੁਖੀਆਂ ਦੀ ਵਰਕਸ਼ਾਪ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਜੀਤ ਸਿੰਘ ਸਿੰਘ ਨÏਹਰਾ ਦੀ ਅਗਵਾਈ ਹੇਠ ਸੇਫਟੀ ਤੇ ਸੁਰੱਖਿਆ ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ, ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਸਰੁੱਖਿਆ ਨੂੰ ਮੁੱਖ ਰੱਖਦਿਆਂ ਕਰਵਾਈ ਗਈ¢ ਇਸ ਮÏਕੇ ਸੰਬੋਧਨ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਜੀਤ ਸਿੰਘ ਨÏਹਰਾ ਨੇ ਪੋਕਸੋ ਐਕਟ- 2012 ਬਾਰੇ ਵਿਸਥਾਰ ਪੂਰਵਕ ਜਾਣੂੰ ਕਰਵਾਇਆ¢ ਇਸ ਮੌਕੇ ਰਿਸੋਰਸ ਪਰਸਨ ਜਗਦੀਪ ਸਿੰਘ ਪੇਧਨ ਨੇ ਸੜਕ ਸਰੁੱਖਿਆ ਨਿਯਮਾਂ ਦਾ ਜ਼ਿੰਦਗੀ 'ਚ ਰੋਲ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਇਸ ਪ੍ਰਤੀ ਜਾਗਰੂਕ ਕੀਤਾ¢ ਇਸ ਮੌਕੇ ਸੀ. ਐੱਚ. ਟੀ. ਜਸਪਾਲ ਸਿੰਘ ਚਹਿਲ, ਜਸਪ੍ਰੀਤ ਸਿੰਘ ਗੋਬਿੰਦਪੁਰਾ, ਜਸਪਾਲ ਸਿੰਘ ਚਹਿਲ, ਗੀਤਾ ਕÏਰ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ, ਰੁਪਿੰਦਰ ਪਾਲ ਸਿੰਘ ਤੇ ਨਰਿੰਦਰ ਸਿੰਘ ਲÏਟ, ਰਮਨੀਕ ਕੌਰ ਤੇ ਹੋਰ ਹਾਜ਼ਰ ਸਨ¢
ਪਿਛਲੀ ਖ਼ਬਰ ਯੰਗ ਫਾਰਮਰਜ਼ ਸਕੂਲ 'ਚ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਨਾਭਾ ਹਲਕੇ 'ਚ ਜਲਦ ਹਟਵਾਏ ਜਾਣਗੇ ਪੰਚਾਇਤੀ ਜ਼ਮੀਨਾਂ ਤੇ ਛੱਪੜਾਂ, ਟੋਭਿਆਂ ਤੋਂ ਨਾਜਾਇਜ਼ ਕਬਜ਼ੇ- ਵਿਧਾਇਕ ਦੇਵ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।