30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਉੱਤਰੀ ਰੇਲਵੇ ਵਲੋਂ ਸ਼ਹੀਦੀ ਜੋੜ ਮੇਲੇ ਦੇ ਮੱਦੇਨਜ਼ਰ ਖਾਸ ਉਪਰਾਲਾ <br/>

ਅਜੀਤ ਡੈਸਕ 24-12-2025
ਅੰਮਿ੍ਤਸਰ, 23 ਦਸੰਬਰ (ਗਗਨਦੀਪ ਸ਼ਰਮਾ)-ਉੱਤਰੀ ਰੇਲਵੇ ਵਲੋਂ ਫਤਿਹਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਦੇ ਮੱਦੇਨਜ਼ਰ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਖਾਸ ਉਪਰਾਲਾ ਕੀਤਾ ਗਿਆ ਹੈ, ਜਿਸ ਤਹਿਤ 25 ਤੋਂ 27 ਦਸੰਬਰ 2025 ਤੱਕ 14 ਰੇਲ ਗੱਡੀਆਂ (ਅੱਪ-ਡਾਊਨ) ਨੂੰ ਸਰਹਿੰਦ ਸਟੇਸ਼ਨ 'ਤੇ 2-2 ਮਿੰਟ ਦਾ ਠਹਿਰਾਅ (ਸਟਾਪੇਜ਼) ਦੇਣ ਦਾ ਫੈਸਲਾ ਲਿਆ ਗਿਆ ਹੈ | ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਦੇ ਹਵਾਲੇ ਨਾਲ ਇਸ ਸੰਬੰਧੀ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ ਅੱਪ (ਆਉਣ) ਵਾਲੀ ਰੇਲ ਗੱਡੀਆਂ 'ਚ (12237) ਵਾਰਾਨਸੀ-ਜੰਮੂਤਵੀ ਤੜਕੇ 04.32 ਵਜੇ, (20847) ਦੁਰਗ-ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਸਵੇਰੇ 11.31 ਵਜੇ, (12379) ਸਿਆਲਦਾਹ-ਅੰਮਿ੍ਤਸਰ ਦੁਪਹਿਰ 12.29 ਵਜੇ, (12407) ਨਿਊ ਜਲਪਾਈਗੁੜੀ-ਅੰਮਿ੍ਤਸਰ ਦੁਪਹਿਰ 13.50 ਵਜੇ, (15933) ਨਿਊ ਤਿਨਸੁਕੀਆ-ਅੰਮਿ੍ਤਸਰ ਸ਼ਾਮ 17.15 ਵਜੇ, (20807) ਵਿਸ਼ਾਖਾਪਟਨਮ-ਅੰਮਿ੍ਤਸਰ ਸ਼ਾਮ 18.58 ਵਜੇ ਅਤੇ (12903) ਬਾਂਦ੍ਰਾ ਟਰਮੀਨਸ-ਅੰਮਿ੍ਤਸਰ ਸ਼ਾਮ 19.45 ਵਜੇ ਜਦੋਂਕਿ ਡਾ ਊਨ (ਜਾਣ) ਵਾਲੀ ਰੇਲ ਗੱਡੀਆਂ 'ਚ (12358) ਅੰਮਿ੍ਤਸਰ-ਕਲਕੱਤਾ ਟਰਮੀਨਲ ਐਕਸਪ੍ਰੈੱਸ ਸਵੇਰੇ 09.09 ਵਜੇ, (12550) ਜੰਮੂਤਵੀ-ਦੁਰਗ ਸਵੇਰੇ 09.59 ਵਜੇ, (12408) ਅੰਮਿ੍ਤਸਰ-ਨਿਊ ਜਲਪਾਈਗੁੜੀ ਦੁਪਹਿਰ 12.39 ਵਜੇ, (18104) ਅੰਮਿ੍ਤਸਰ-ਟਾਟਾਨਗਰ ਜ਼ੰਕਸ਼ਨ ਦੁਪਹਿਰ 15.56 ਵਜੇ, (12498) ਅੰਮਿ੍ਤਸਰ-ਨਵੀਂ ਦਿੱਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਸ਼ਾਮ 18.24 ਵਜੇ, (12238) ਜੰਮੂਤਵੀ-ਵਾਰਾਨਸੀ ਸ਼ਾਮ 19.26 ਵਜੇ ਅਤੇ (12904) ਅੰਮਿ੍ਤਸਰ-ਮੁੰਬਈ ਸੈਂਟਰਲ ਰਾਤ 22.04 ਵਜੇ ਸਰਹਿੰਦ ਰੇਲਵੇ ਸਟੇਸ਼ਨ ਵਿਖੇ 2-2 ਮਿੰਟ ਲਈ ਰੁਕੇਗੀ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੋਂ ਪਿੰਡ ਖੇੜੀ ਗÏੜੀਆਂ ਵਿਖੇ ਲੋਕ ਮਿਲਣੀ ਤੇ ਜਨ ਸੁਵਿਧਾ ਕੈਂਪ ਅਗਲੀ ਖ਼ਬਰ ਗੁਰੂਕੁਲ ਗਲੋਬਲ ਕਰਿਐਂਜਾ ਸਕੂਲ ਦਾ ਸਾਲਾਨਾ ਸਮਾਗਮ ਮੰਥਨ-2025 ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।