30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਲੋਕਾਂ ਨੇ ਅਕਾਲੀ ਦਲ ਦੀ ਸਰਕਾਰ ਬਣਨ ਦਾ ਰਸਤਾ ਸਾਫ਼ ਕੀਤਾ- ਹਰਿਆਊ

ਅਜੀਤ ਡੈਸਕ 24-12-2025
ਪਾਤੜਾਂ, 23 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਹਲਕਾ ਸ਼ੁਤਰਾਣਾ 'ਚ ਅਕਾਲੀ ਦਲ ਨੇ ਵਿਰੋਧੀ ਪਾਰਟੀਆਂ ਵਿਚੋਂ ਸਭ ਤੋਂ ਵੱਧ ਵੋਟਾਂ ਹਾਸਿਲ ਕਰਕੇ ਅਤੇ ਇਕ ਜ਼ਿਲ੍ਹਾ ਪ੍ਰੀਸ਼ਦ ਅਤੇ 7 ਬਲਾਕ ਸੰਮਤੀਆਂ ਤੇ ਜਿੱਤ ਹਾਸਿਲ ਕਰਕੇ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਪਾਤੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਅਤੇ ਬਹੁਤ ਸਾਰੇ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕਰਨ ਮਗਰੋਂ ਕਾਂਗਰਸ ਪਾਰਟੀ ਨੇ ਇਕ ਵੀ ਵਾਅਦਾ ਜਿੱਥੇ ਨਹੀ ਪੂਰਾ ਕੀਤਾ ਉੱਥੇ ਹੀ ਆਮ ਆਦਮੀ ਪਾਰਟੀ ਨੇ ਇਸ ਤੋਂ ਵੀ ਵੱਧ ਝੂਠੇ ਵਾਅਦੇ ਕਰਦਿਆਂ ਸਿੱਖਿਆ ਕ੍ਰਾਂਤੀ ਦੇ ਨਾਮ ਦੇ ਜਿੱਥੇ ਲੋਕਾਂ ਨੂੰ ਬੇਵਕੂਫ਼ ਬਣਾਇਆ ਗਿਆ ਉੱਥੇ ਹੀ ਸਿਹਤ ਸਹੂਲਤਾਂ ਦੇਣ ਦੇ ਨਾਮ 'ਤੇ ਅਕਾਲੀ ਦਲ ਦੀ ਸਰਕਾਰ ਵਲੋਂ ਬਣਾਏ ਗਏ ਸੇਵਾ ਕੇਂਦਰਾਂ ਤੇ ਰੰਗ ਕਰਕੇ ਉਨ੍ਹਾਂ ਮਹੱਲਾ ਕਲੀਨਿਕ ਖੌਲਣ ਦੇ ਦਾਅਵਾ ਕੀਤਾ ਗਿਆ | ਪਰ ਹੁਣ ਜਿੱਥੇ ਸਮੁੱਚੇ ਪੰਜਾਬ 'ਚ ਅਕਾਲੀ ਦਲ ਨੂੰ ਲੋਕਾਂ ਇਨ੍ਹਾਂ ਵੋਟਾਂ ਵਿਚ ਵੱਡਾ ਸਮਰਥਨ ਦਿੱਤਾ ਹੈ ਉੱਥੇ ਹੀ ਹਲਕਾ ਸ਼ੁਤਰਾਣਾ ਵਿਚ ਸੱਤਾਧਾਰੀ ਪਾਰਟੀ ਨੂੰ ਜ਼ਬਰਦਸਤ ਟੱਕਰ ਦੇ ਕੇ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ਦਾ ਰਸਤਾ ਸਾਫ਼ ਕਰਕੇ ਰੱਖ ਦਿੱਤਾ ਹੈ | ਇਸ ਮੌਕੇ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਮੁਖੀ ਕਬੀਰ ਦਾਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਚਿੱਤਰ ਸਿੰਘ ਹਰਿਆਊ, ਗੁਰਦੀਪ ਸਿੰਘ ਖਾਂਗ, ਅਕਾਲੀ ਦਲ ਦੇ ਮੁੱਖ ਬੁਲਾਰੇ ਅਜੈਬ ਸਿੰਘ ਮੱਲ੍ਹੀ, ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ, ਲਖਵਿੰਦਰ ਸਿੰਘ ਮੌਲਵੀਵਾਲਾ, ਤੇਜਵੀਰ ਸਿੰਘ ਖਾਂਗ ਆਗੂ ਯੂਥ ਅਕਾਲੀ ਦਲ, ਦਵਿੰਦਰ ਸਿੰਘ ਗੋਗੀ ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ, ਜੋਗਿੰਦਰ ਸਿੰਘ ਬਾਵਾ, ਮਨਜੀਤ ਸਿੰਘ ਬਾਵਾ, ਸੁਖਜੀਤ ਸਿੰਘ ਬਕਰਾਹਾ, ਸਰਬਜੀਤ ਸਿੰਘ ਕਕਰਾਲਾ, ਨਿਧਾਨ ਸਿੰਘ ਜੈਖਰ, ਮਹਿਲ ਸਿੰਘ ਗਲੋਲੀ, ਨਰਿੰਦਰ ਸਿੰਘ ਦੁਤਾਲ, ਬਲਾਕ ਸੰਮਤੀ ਮੈਬਰ ਲਖਵਿੰਦਰ ਸਿੰਘ, ਗੋਪੀ ਡਰੌਲੀ, ਜਗਜੀਤ ਸਿੰਘ ਡਰੌਲੀ, ਦਯਾ ਸਿੰਘ, ਦਲਜੀਤ ਸਿੰਘ ਸਗਾਰਾ, ਨਿਰਮਲ ਸਿੰਘ ਬਰਾਸ, ਸਵਰਨ ਸਿੰਘ ਗੁਲਾੜ੍ਹ, ਨਿਸ਼ਾਨ ਸਿੰਘ ਖਾਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਬਲਾਕ ਸੰਮਤੀ ਚੋਣਾਂ 'ਚ ਮਿਲੀ ਵੱਡੀ ਲੀਡ ਨੇ ਕੰਬੋਜ ਦਾ ਕੱਦ ਕੀਤਾ ਵੱਡਾ, ਪੰਦਰਾਂ 'ਚੋਂ ਅੱਠ ਸੀਟਾਂ 'ਤੇ ਮਿਲੀ ਲੀਡ ਕਾਰ... ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਦੀ ਤਿਆਰੀ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।