30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਚੌਕਸੀ ਵਿਭਾਗ ਨੇ ਬਿਲਡਿੰਗ ਸ਼ਾਖਾ ਦਾ ਪੁਰਾਣਾ ਤੇ ਨਵਾਂ ਰਿਕਾਰਡ ਕਬਜ਼ੇ 'ਚ ਲਿਆ

ਅਜੀਤ ਡੈਸਕ 24-12-2025
ਪਟਿਆਲਾ, 23 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸਥਾਨਕ ਸਰਕਾਰਾਂ ਵਿਭਾਗ ਦੇ ਬਣੇ ਆਪਣੇ ਚੌਕਸੀ ਵਿਭਾਗ ਦੀ ਟੀਮ ਨਗਰ ਨਿਗਮ ਪਟਿਆਲਾ ਦੇ ਬਿਲਡਿੰਗ ਵਿਭਾਗ ਵਲੋਂ ਕੀਤੇ ਕੰਮਾਂ ਦੇ ਵੇਰਵੇ ਇਕੱਤਰ ਕਰਨ ਪਹੁੰਚੀ | ਸੂਤਰਾਂ ਮੁਤਾਬਿਕ ਪੁਰਾਣੇ ਹੋਏ ਕੰਮ ਅਤੇ ਨਵੇਂ ਕੰਮਾਂ ਵਿਚ ਵੱਡੇ ਪੱਧਰ 'ਤੇ ਹੋਈ ਧਾਂਦਲੀ ਦੀ ਸ਼ਿਕਾਇਤ ਤੋਂ ਬਾਅਦ ਚੌਕਸੀ ਵਿਭਾਗ ਵਲੋਂ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਤੋਂ ਕੁੱਝ ਰਿਕਾਰਡ ਵੀ ਤਲਬ ਕੀਤਾ | ਇਸ ਵਿਚ ਉਹ ਰਿਕਾਰਡ ਵੀ ਸ਼ਾਮਲ ਹੈ ਜਿਸ ਨੂੰ ਚੌਕਸੀ ਵਿਭਾਗ ਵਲੋਂ ਕਈ ਵਾਰ ਮੰਗੇ ਜਾਣ ਉੱਤੇ ਵੀ ਬਿਲਡਿੰਗ ਸ਼ਾਖਾ ਨਹੀਂ ਦੇ ਰਹੀ ਸੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਤੋਂ ਪਹਿਲਾਂ ਮੇਅਰ ਨਗਰ ਨਿਗਮ ਕੁੰਦਨ ਗੋਗੀਆ ਵਲੋਂ ਵੀ ਬਿਲਡਿੰਗ ਸ਼ਾਖਾ ਤੇ ਇੰਜੀਨੀਅਰਿੰਗ ਸ਼ਾਖਾ ਵਲੋਂ ਕੀਤੇ ਗਏ ਅਤੇ ਕੁੱਝ ਹੋ ਰਹੇ ਕੰਮਾਂ ਦੇ ਵੇਰਵੇ ਮੰਗੇ ਸਨ | ਉਨ੍ਹਾਂ ਵਲੋਂ ਵੀ ਪੰਜਾਬ ਸਰਕਾਰ ਦੇ ਚੌਕਸੀ ਵਿਭਾਗ ਅਤੇ ਸਥਾਨਿਕ ਸਰਕਾਰਾਂ ਵਿਭਾਗ ਦੇ ਚੌਕਸੀ ਵਿਭਾਗ ਦੇ ਮੁਖੀ, ਸਥਾਨਿਕ ਸਰਕਾਰਾਂ ਬਾਰੇ ਮੰਤਰੀ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਸੀ ਪਰ ਬਿਲਡਿੰਗ ਸ਼ਾਖਾ ਦੇ ਅਧਿਕਾਰੀ ਲੰਬੇ ਸਮੇਂ ਤੋਂ ਰਿਕਾਰਡ ਕਿਉਂ ਲੁਕੋਂਦੇ ਆ ਰਹੇ ਹਨ ਡੂੰਘੀ ਪੜਤਾਲ ਦਾ ਵਿਸ਼ਾ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਖ਼ੁਦ ਹੋ ਰਹੇ ਵਿਕਾਸ ਕਾਰਜਾਂ ਦੀ ਪੜਤਾਲ ਮੌਕੇ 'ਤੇ ਜਾ ਕੇ ਕੀਤੀ ਗਈ ਅਤੇ ਮੌਕੇ 'ਤੇ ਹੀ ਕਾਰਵਾਈ ਕਰਦਿਆਂ ਠੇਕੇਦਾਰਾਂ ਵਲੋਂ ਕੀਤਾ ਕੰਮ ਸੰਤੁਸ਼ਟੀਜਨਕ ਨਾ ਹੋਣ ਕਾਰਨ ਅਦਾਇਗੀਆਂ ਵੀ ਰੋਕੀਆਂ | ਉਸੇ ਤਰਜ਼ 'ਤੇ ਮੁੱਖ ਮੰਤਰੀ ਦਫ਼ਤਰ ਵਲੋਂ ਲੰਘੇ ਦਿਨੀਂ ਇੰਜੀਨੀਅਰਿੰਗ ਸ਼ਾਖਾ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਸਿੱਧਾ ਵੇਰਵਾ ਦੇਣ ਲਈ ਪੰਜ ਮੈਂਬਰੀ ਟੀਮ ਵੀ ਬਣਾਈ ਗਈ | ਜੋ ਮੌਕੇ 'ਤੇ ਜਾ ਕੇ ਕੰਮਾਂ ਦੇ ਸੰਤੁਸ਼ਟੀਜਨਕ ਹੋਣ ਦੀ ਸਿੱਧੀ ਖ਼ਬਰ ਮੁੱਖ ਮੰਤਰੀ ਦਫ਼ਤਰ ਨੂੰ ਦੇ ਰਹੀ ਹੈ | ਇਸੇ ਤਰਜ਼ 'ਤੇ ਮੇਅਰ ਕੁੰਦਨ ਗੋਗੀਆ ਵੀ ਖ਼ੁਦ ਸੜਕਾਂ ਆਦਿ ਬਣਨ ਦੇ ਕੰਮਾਂ ਦਾ ਨਿਰੀਖਣ ਕਰਦੇ ਦਿੱਖ ਜਾਂਦੇ ਹਨ | ਹੁਣ ਦੇਖਣਾ ਇਹ ਹੋਵੇਗਾ ਕਿ ਬਿਲਡਿੰਗ ਸ਼ਾਖਾ ਜੋ ਲੰਬੇ ਸਮੇਂ ਤੋਂ ਰਿਕਾਰਡ ਲੁਕੋਣ ਦੀ ਕੋਸ਼ਿਸ਼ ਵਿਚ ਹੈ ਚੌਕਸੀ ਵਿਭਾਗ ਦੇ ਤੱਥਾਂ ਨਾਲ ਇਨ੍ਹਾਂ ਕਾਰਨਾਂ ਨੂੰ ਸਾਹਮਣੇ ਲਿਆਏਗਾ ਕਿ ਆਖਿਰ ਰਿਕਾਰਡ ਕਿਉਂ ਲੁਕੋਇਆ ਜਾ ਰਿਹਾ ਸੀ | ਬਿਲਡਿੰਗ ਸ਼ਾਖਾ ਦੇ ਐੱਸ.ਟੀ.ਪੀ. ਨੀਰਜ ਭੱਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ 'ਤੇ ਹਨ | ਉਨ੍ਹਾਂ ਮੁਤਾਬਿਕ ਚੌਕਸੀ ਵਿਭਾਗ ਕੁੱਝ ਪੁਰਾਣਾ ਅਤੇ ਨਵਾਂ ਰਿਕਾਰਡ ਲੈਣ ਆਇਆ ਹੈ |
ਪਿਛਲੀ ਖ਼ਬਰ ਗੁਲਜ਼ਾਰਇੰਦਰ ਸਿੰਘ ਚਹਿਲ ਨੂੰ ਯੋਜਨਾ ਕਮਿਸ਼ਨ ਦਾ ਵਾਈਸ ਚੇਅਰਮੈਨ ਬਣਾਉਣ 'ਤੇ ਕੀਤਾ ਸਵਾਗਤ ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ 'ਚ ਮਿਲੀ ਵੱਡੀ ਲੀਡ ਨੇ ਕੰਬੋਜ ਦਾ ਕੱਦ ਕੀਤਾ ਵੱਡਾ, ਪੰਦਰਾਂ 'ਚੋਂ ਅੱਠ ਸੀਟਾਂ 'ਤੇ ਮਿਲੀ ਲੀਡ ਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।