08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਤੋਂ ਸ਼ਰਧਾਲੂਆਂ ਦੀ ਵਾਪਸੀ ਸਮੇਂ ਪਟਿਆਲਾ ਸ਼ਹਿਰ 'ਚ ਸੁਚਾਰੂ ਟ੍ਰੈਫਿਕ ਲਈ ਕੀਤੀ ਗਈ ਵਿਉਂਤਬੰਦੀ

ਅਜੀਤ ਡੈਸਕ 28-12-2025
ਪਟਿਆਲਾ, 27 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੀ 27 ਦਸੰਬਰ ਨੂੰ ਸੰਪੂਰਨਤਾ ਮਗਰੋਂ ਸ਼ਰਧਾਲੂਆਂ ਦੀ ਵਾਪਸੀ ਦੌਰਾਨ 27 ਦਸੰਬਰ ਦੀ ਦੁਪਹਿਰ ਤੋਂ ਬਾਅਦ 29 ਦਸੰਬਰ 2025 ਤੱਕ ਸਰਹਿੰਦ ਰੋਡ ਤੋਂ ਪਟਿਆਲਾ ਸ਼ਹਿਰ ਵੱਲ ਟਰੈਕਟਰ ਟਰਾਲੀਆਂ ਸਮੇਤ ਹੋਰ ਵਹੀਕਲਾਂ ਦਾ ਭਾਰੀ ਰਸ਼ ਰਹਿਣ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਪਟਿਆਲਾ ਨੇ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ¢ ਐਸ.ਪੀ. ਟ੍ਰੈਫਿਕ ਐਚ.ਐਸ. ਮਾਨ ਨੇ ਦੱਸਿਆ ਕਿ ਇਸ ਵਾਰੀ ਟ੍ਰੈਕਟਰ ਟਰਾਲੀਆਂ ਦੀ ਤਦਾਦ ਜ਼ਿਆਦਾ ਹੈ, ਇਸ ਲਈ ਪਟਿਆਲਾ ਦੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਅਗਲੇ ਦਿਨਾਂ ਦÏਰਾਨ ਸਰਹੰਦ ਰੋਡ ਸੜਕ ਅਤੇ ਸਰਹੰਦ-ਰਾਜਪੁਰਾ ਬਾਈਪਾਸ ਰੋਡ ਵੱਲ ਜਾਣ ਤੋਂ ਗੁਰੇਜ਼ ਕੀਤਾ ਜਾਵੇ | ਸ਼ਹਿਰ ਵਾਸੀਆਂ ਤੇ ਇਨ੍ਹਾਂ ਸੜਕਾਂ ਨੂੰ ਵਰਤਣ ਵਾਲੇ ਰਾਹਗੀਰਾਂ ਲਈ ਬਿਹਤਰ ਹੋਵੇਗਾ ਉਹ ਮੁੱਖ ਮਾਲ ਰੋਡ (ਕਚਹਿਰੀਆਂ ਬੰਦ ਹਨ, ਬਿਜਲੀ ਨਿਗਮ ਦਫ਼ਤਰ ਮੂਹਰੇ ਵੀ ਕੋਈ ਜਾਮ ਨਹੀਂ), ਪੁਰਾਣਾ ਬੱਸ ਅੱਡਾ ਸਮੇਤ ਰਾਜਪੁਰਾ ਰੋਡ ਨੂੰ ਵਰਤਦੇ ਹੋਏ ਰਾਜਪੁਰਾ ਵੱਲ ਜਾ ਸਕਦੇ ਹਨ | ਇਸ ਤੋਂ ਇਲਾਵਾ ਅੱਪਰ ਮਾਲ ਰੋਡ, ਐਨ.ਆਈ.ਐਸ ਰੋਡ, ਘਲੋੜੀ ਗੇਟ ਤੋਂ ਦੱਖਣੀ ਬਾਈਪਾਸ ਜਾਂ ਪੁਰਾਣੀ ਰਾਜਪੁਰਾ ਚੁੰਗੀ ਰਾਹੀਂ ਰਾਜਪੁਰਾ ਰੋਡ ਤੋਂ ਨਵਾਂ ਬੱਸ ਅੱਡਾ ਤੋਂ ਰਾਜਪੁਰਾ ਜਾਇਆ ਜਾ ਸਕਦਾ ਹੈ | ਇਸੇ ਤਰ੍ਹਾਂ ਲੁਧਿਆਣਾ ਜਾਣ ਵਾਲੇ ਭਾਵੇ ਵਾਇਆ ਰਾਜਪੁਰਾ ਤੋਂ ਜੀ.ਟੀ. ਰੋਡ ਚਲੇ ਜਾਣ ਜਾਂ ਫਿਰ ਨਾਭਾ ਤੋਂ ਮਲੇਰਕੋਟਲਾ ਤੇ ਅੱਗੇ ਲੁਧਿਆਣਾ ਜਾਣਾ ਬਿਹਤਰ ਰਹੇਗਾ | ਇਸ ਤੋਂ ਇਲਾਵਾ ਗੁਰੂ ਨਾਨਕ ਨਗਰ, ਗੁਰਬਖਸ਼ ਕਲੋਨੀ ਦੇ ਵਸਨੀਕਾਂ ਲਈ ਅੰਗੀਠਾ ਸਾਹਿਬ ਵਾਲੀ ਪੁਲੀ ਕੋਲ ਰਾਜਪੁਰਾ ਰੋਡ ਵੱਲ ਨੂੰ ਖਾਸ ਕਰਕੇ ਚਾਰ ਪਹੀਆ ਵਾਹਨਾਂ ਦਾ ਰੂਟ ਬਦਲਿਆ ਗਿਆ ਹੈ ਤਾਂ ਜੋ ਬਾਈਪਾਸ ਉੱਪਰ ਲੰਘ ਰਹੀਆਂ ਟਰਾਲੀਆਂ ਨਾਲ ਬਾਜਵਾ ਪੁਲੀ ਉੱਪਰ ਟ੍ਰੈਫਿਕ ਜਾਮ ਨਾ ਹੋ ਸਕੇ | ਡੀ.ਐਸ.ਪੀ. ਟ੍ਰੈਫਿਕ ਪੁਨੀਤ ਸਿੰਘ ਚਹਿਲ ਨੇ ਦੱਸਿਆ ਕਿ ਇਸੇ ਤਰ੍ਹਾਂ ਫਤਿਹਗੜ ਸਾਹਿਬ ਤੋਂ ਆਉਣ ਵਾਲੀ ਸੰਗਤ ਜਿਸ ਨੇ ਪਾਤੜਾਂ, ਸਮਾਣਾ, ਪਿਹੋਵਾ, ਚੀਕਾ, ਸੰਗਰੂਰ, ਮਾਨਸਾ, ਬਠਿੰਡਾ ਨੂੰ ਜਾਣਾ ਹੈ, ਉਹ ਸਰਹੰਦ ਰੋਡ ਤੋਂ ਰਾਜਪੁਰਾ ਬਾਈਪਾਸ ਰਾਹੀਂ ਦੱਖਣੀ ਬਾਈਪਾਸ ਰਾਹੀਂ ਉਹ ਸੌਖੇ ਆਪਣੀ ਮੰਜ਼ਿਲ ਵੱਲ ਜਾ ਸਕਦੇ ਹਨ | ਸੰਗਤਾਂ ਦੀ ਸਹੂਲਤ ਲਈ ਬਾਈਪਾਸ ਰੋਡ ਨਿਰਵਿਘਨ ਬਿਨਾਂ ਲਾਇਟਾਂ ਤੋ ਕੀਤੀ ਗਈ ਹੈ | ਹਾਲਾਂਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵੀ ਬਹੁਤੇ ਸ਼ਰਧਾਲੂਆਂ ਦਾ ਆਉਣਾ ਬਣਿਆ ਰਹਿ ਸਕਦਾ ਹੈ, ਜਿਸ ਕਾਰਨ ਇਸ ਪਾਸੇ ਤੇ ਖੰਡਾ ਚÏਾਕ ਨੇੜੇ ਵੀ ਜਾਮ ਰਹਿ ਸਕਦਾ ਹੈ ਜਿਸ ਕਰਕੇ ਲੋਕਾਂ ਇਸ ਪਾਸੇ ਆਉਣ ਦੀ ਥਾਂ ਬਦਲਵੇਂ ਰਸਤੇ ਲੈ ਸਕਦੇ ਹਨ¢ ਪੁਨੀਤ ਸਿੰਘ ਚਹਿਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਟ੍ਰੈਫਿਕ ਪ੍ਰਬੰਧਾਂ ਦੇ ਮੱਦੇਨਜਰ ਟ੍ਰੈਫਿਕ ਪੁਲਿਸ ਨਾਲ ਸਹਿਯੋਗ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਤਾਂ ਜੋ ਰਾਹਗੀਰਾਂ ਅਤੇ ਫਤਹਿਗੜ੍ਹ ਸਾਹਿਬ ਤੋਂ ਪਰਤ ਰਹੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਅਨੰਦਪੁਰ ਸਾਹਿਬ ਰੋਡ ਗੜ੍ਹਸ਼ੰਕਰ ਵਿਖੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਪੀ.ਆਰ.ਟੀ.ਸੀ. ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਵੇਂ ਬੱਸ ਸਟੈਂਡ ਬਾਹਰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।