23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਅਕਾਦਮਿਕ ਗਤੀਵਿਧੀਆਂ ਦੀ ਅਗਾਊਾ ਵਿਉਂਤਬੰਦੀ ਕਰਨ ਹਿਤ ਕਲੰਡਰ ਦੀ ਭੂਮਿਕਾ ਹੁੰਦੀ ਹੈ ਅਹਿਮ- ਡਾ. ਜਗਦੀਪ ਸਿੰਘ <br/>

ਅਜੀਤ ਡੈਸਕ 31-12-2025
ਪਟਿਆਲਾ, 30 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਨਵੇਂ ਸਾਲ 2026 ਦਾ ਕਲੰਡਰ ਜਾਰੀ ਕਰ ਦਿੱਤਾ ਗਿਆ ਹੈ | ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਯੂਨੀਵਰਸਿਟੀ ਨਾਲ ਜੁੜੀਆਂ ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਬਾਰੇ ਅਗਾਊਾ ਵਿਉਂਤਬੰਦੀ ਕਰਨ ਹਿਤ ਕਲੰਡਰ ਦੀ ਅਹਿਮ ਭੂਮਿਕਾ ਹੁੰਦੀ ਹੈ | ਇਸ ਲਈ ਸਮੇਂ ਸਿਰ ਕਲੰਡਰ ਉਪਲਬਧ ਹੋਣਾ ਆਪਣੇ-ਆਪ 'ਚ ਮਾਇਨੇ ਰਖਦਾ ਹੈ | ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਨਵੇਂ ਸਾਲ ਦੀ ਆਮਦ 'ਤੇ ਸਮੇਂ ਸਿਰ ਯੂਨੀਵਰਸਿਟੀ ਦੇ ਕਲੰਡਰ ਦਾ ਤਿਆਰ ਹੋ ਜਾਣਾ ਸੁਭ ਖ਼ਬਰ ਹੈ | ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੰਘ ਸਿੱਧੂ, ਪ੍ਰੋਫ਼ੈਸਰ ਇੰਚਾਰਜ ਵਿੱਤ ਪ੍ਰੋ. ਬੀ.ਬੀ. ਸਿੰਗਲਾ, ਨਿਗਰਾਨ ਪਬਲੀਕੇਸ਼ਨ ਬਿਊਰੋ ਗੁਰਜੰਟ ਸਿੰਘ ਤੇ ਪਬਲੀਕੇਸ਼ਨ ਬਿਊਰੋ ਦਾ ਸਮੂਹ ਅਮਲਾ ਮੌਜੂਦ ਸੀ | ਜ਼ਿਕਰਯੋਗ ਹੈ ਕਿ ਹਰ ਸਾਲ ਵਾਂਗ ਯੂਨੀਵਰਸਿਟੀ ਦੇ ਸਾਰੇ ਕਰਮਚਾਰੀਆਂ ਨੂੰ ਇਹ ਕਲੰਡਰ ਮੁਹੱਈਆ ਕਰਵਾਇਆ ਜਾਵੇਗਾ | ਕਰਮਚਾਰੀਆਂ ਤੋਂ ਇਲਾਵਾ ਜੇਕਰ ਕੋਈ ਹੋਰ ਵਿਅਕਤੀ ਵੀ ਕਲੰਡਰ ਖ਼ਰੀਦਣ ਦਾ ਇੱਛੁਕ ਹੋਵੇ ਤਾਂ ਉਹ ਪਬਲੀਕੇਸ਼ਨ ਬਿਊਰੋ ਦੇ ਦਫ਼ਤਰ ਜਾਂ ਗੋਲ ਮਾਰਕੀਟ ਸਥਿਤ 'ਕਿਤਾਬ-ਘਰ' ਤੋਂ ਖ਼ਰੀਦ ਸਕਦਾ ਹੈ |

ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਬੈਠਕ ਹੋਈ ਅਗਲੀ ਖ਼ਬਰ ਜ਼ੋਨ ਜਲਾਲਪੁਰ ਦੇ ਚੁਣੇ ਬਲਾਕ ਸੰਮਤੀ ਮੈਂਬਰ ਨੇ ਸਮਰਥਕਾਂ ਸਮੇਤ ਲਿਆ ਕੰਬੋਜ ਤੋਂ ਅਸ਼ੀਰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।