20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਯੂਨੀਵਰਸਿਟੀ ਕਾਲਜ ਘਨੌਰ ਦੇ ਵਿਦਿਆਰਥੀ ਮੈਗਜ਼ੀਨ 'ਵੀਚਾਰ' ਦਾ ਤੀਜਾ ਅੰਕ ਰਿਲੀਜ਼

ਅਜੀਤ ਡੈਸਕ 31-12-2025
ਘਨੌਰ, 30 ਦਸੰਬਰ (ਸਰਦਾਰਾ ਸਿੰਘ ਲਾਛੜੂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵਲੋਂ ਯੂਨੀਵਰਸਿਟੀ ਕਾਲਜ ਘਨੌਰ ਦੇ ਵਿਦਿਆਰਥੀ ਮੈਗਜ਼ੀਨ 'ਵੀਚਾਰ' ਦਾ ਤੀਜਾ ਅੰਕ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਵਾਈਸ ਚਾਂਸਲਰ ਨੇ ਕਾਲਜ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਦਲਦੇ ਸਮੇਂ ਅਨੁਸਾਰ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਅਜਿਹੇ ਸਾਰਥਕ ਯਤਨ ਬਹੁਤ ਜ਼ਰੂਰੀ ਹਨ | ਸਮਾਗਮ ਦੌਰਾਨ ਡਾਇਰੈਕਟਰ ਕੰਸਟੀਚਿਊਾਟ ਕਾਲਜਾਂ ਡਾ. ਅਮਰਇੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਬਰਾੜ, ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਅਤੇ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਕਾਲਜ ਪਿ੍ੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਦੱਸਿਆ ਕਿ ਮੈਗਜ਼ੀਨ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ ਸਿਲੇਬਸ ਤੱਕ ਸੀਮਤ ਨਾ ਰੱਖ ਕੇ, ਉਨ੍ਹਾਂ ਨੂੰ ਇਕ ਸੂਝਵਾਨ ਨਾਗਰਿਕ ਬਣਾਉਣਾ ਅਤੇ ਸਿਰਜਣਾਤਮਕਤਾ ਨਾਲ ਜੋੜਨਾ ਹੈ | ਮੁੱਖ ਸੰਪਾਦਕ ਡਾ. ਰਵਿੰਦਰ ਸਿੰਘ ਘੁੰਮਣ ਨੇ ਜਾਣਕਾਰੀ ਦਿੱਤੀ ਕਿ ਮੈਗਜ਼ੀਨ ਵਿਚ ਵਿਦਿਆਰਥੀਆਂ ਦੀਆਂ ਰਚਨਾਵਾਂ ਨੂੰ 5 ਵੱਖ-ਵੱਖ ਸੈਕਸ਼ਨਾਂ ਵਿਚ ਵੰਡਿਆ ਗਿਆ ਹੈ, ਤਾਂ ਜੋ ਨੌਜਵਾਨਾਂ ਵਿਚ ਮੌਲਿਕ ਸਮਝ ਪੈਦਾ ਕੀਤੀ ਜਾ ਸਕੇ | ਇਸ ਮੌਕੇ ਸੰਪਾਦਕੀ ਬੋਰਡ ਦੇ ਮੈਂਬਰ ਡਾ. ਗੁਰਲੀਨ ਆਹਲੂਵਾਲੀਆ, ਡਾ. ਊਸ਼ਾ ਗੁਪਤਾ, ਡਾ. ਪਦਮਨੀ ਤੋਮਰ, ਡਾ. ਅਣੂਜੋਤ ਸੋਨੀ ਤੇ ਡਾ. ਅਰਵਿੰਦਰ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ ਅਗਲੀ ਖ਼ਬਰ ਫ਼ੌਜ ਦੇ ਪੈਨਸ਼ਨਰਾਂ ਲਈ ਰਕਸ਼ਾ ਪੈਨਸ਼ਨ ਸਮਾਧਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।