18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਟੌਹੜਾ ਇੰਸਟੀਚਿਊਟ ਵਿਖੇ ਵਿਸ਼ੇਸ਼ ਭਾਸ਼ਨ ਕਰਵਾਇਆ

ਅਜੀਤ ਡੈਸਕ 31-12-2025
ਬਹਾਦਰਗੜ੍ਹ, 30 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ ਵਿਖੇ ਚੱਲ ਰਹੇ 'ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)' ਅਤੇ 'ਬੈਚੁਲਰ ਆਫ਼ ਆਰਟਸ (ਆਨਰਜ਼) ਇਨ ਗੁਰਮੁਖੀ ਐਜੂਕੇਸ਼ਨ' ਦੇ ਵਿਦਿਆਰਥੀਆਂ ਲਈ ਤਣਾਅ ਪ੍ਰਬੰਧਨ ਅਤੇ ਤਣਾਅ ਨਿਵਾਰਣ ਤਕਨੀਕਾ ਵਿਸ਼ੇ ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ, ਜਿਸ ਦੇ ਮੁੱਖ ਬੁਲਾਰੇ ਸਹਾਇਕ ਪ੍ਰੋਫੈਸਰ ਜਸਪ੍ਰੀਤ ਸਿੰਘ, ਖਾਲਸਾ ਕਾਲਜਾ ਯਮੁਨਾਨਗਰ ਸਨ | ਉਨ੍ਹਾਂ ਨੇ ਤਣਾਅ ਬਾਰੇ ਦਸਦੇ ਹੋਏ ਕਿਹਾ ਕਿ ਜ਼ਿੰਦਗੀ ਵਿਚ ਸਾਰੇ ਮਨੁੱਖ ਹੀ ਇਸ ਦਾ ਸਾਹਮਣਾ ਕਰਦੇ ਹਨ | ਇਸਦੀਆਂ ਦੋ ਕਿਸਮਾਂ ਹਨ, ਜਿਵੇਂ ਕਿ ਥੋੜੇ ਸਮੇਂ ਵਾਲਾ ਤਣਾਅ ਅਤੇ ਜਿਆਦਾ ਸਮੇਂ ਵਾਲਾ ਤਣਾਅ | ਇਸ ਦੇ ਵੱਖ-ਵੱਖ ਸੋਮੇ ਜਿਵੇਂ ਸਮਾਜਿਕ ਜਿੰਦਗੀ, ਆਲਸ ਆਦਿ ਹਨ | ਸਿਖਿਆਰਥੀ ਜੀਵਨ ਵਿਚ ਪੜ੍ਹਾਈ ਦੌਰਾਨ ਕਾਫੀ ਤਣਾਅ ਆਉਂਦਾ ਹੈ, ਜੋ ਕਿ ਅੱਜ ਦੀ ਜ਼ਿੰਦਗੀ ਵਿਚ ਅਜੋਕੇ ਸਮੇਂ ਦੌਰਾਨ ਕਾਫ਼ੀ ਵੱਧ ਗਿਆ ਹੈ, ਜਿਸ ਕਾਰਨ ਸਿਖਿਆਰਥੀਆਂ ਵਿਚ ਮਾਨਸਿਕ ਰੌਗ, ਆਤਮ-ਹੱਤਿਆ ਅਤੇ ਹੋਰ ਬੀਮਾਰੀਆਂ ਵਧ ਰਹੀਆਂ ਹਨ | ਸਾਨੂੰ ਜਿੰਦਗੀ ਵਿਚੋਂ ਤਣਾਅ ਨੂੰ ਦੂਰ ਕਰਨ ਲਈ ਗੁਰਬਾਣੀ-ਪਾਠ, ਯੋਗਾ, ਮੈਡੀਟੇਸ਼ਨ ਰੋਜ਼ਾਨਾ ਕਰਨਾ ਚਾਹੀਦਾ ਹੈ | ਸਮਾਂ ਪ੍ਰਬੰਧਨ ਨੂੰ ਜ਼ਰੂਰੀ ਅੰਸ਼ ਬਣਾਉਣਾ ਚਾਹੀਦਾ ਹੈ ਅਤੇ ਮਨ ਨੂੰ ਤਣਾਅ ਮੁਕਤ ਰੱਖਣਾ ਚਾਹੀਦਾ ਹੈ | ਸਿੱਖਿਆਰਥੀਆਂ ਨਾਲ ਸਵਾਲ-ਜਵਾਬ ਵੀ ਕੀਤੇ ਗਏ | ਅੰਤ ਵਿਚ ਇੰਸਟੀਚਿਊਟ ਦੇ ਪਿ੍ੰਸੀਪਲ ਸੁਖਦੇਵ ਸਿੰਘ ਵਲੋਂ ਜਸਪ੍ਰੀਤ ਸਿੰਘ ਦਾ ਧੰਨਵਾਦ ਕੀਤਾ ਗਿਆ | ਲੈਕਚਰ ਉਪਰੰਤ ਸੰਸਥਾ ਦੇ ਪਿ੍ੰਸੀਪਲ ਵਲੋਂ ਆਏ ਹੋਏ ਬੁਲਾਰੇ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਇੰਚਾਰਜ, ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ 'ਚ ਸ਼ਹੀਦੀ ਪੁਰਬ ਮਨਾਇਆ ਅਗਲੀ ਖ਼ਬਰ ਡਾ. ਗਾਂਧੀ ਨੇ ਘੱਗਰ ਹੜ੍ਹ ਦੀ ਸਮੱਸਿਆ ਦੇ ਪੱਕੇ ਹੱਲ ਲਈ ਕੇਂਦਰੀ ਮੰਤਰੀ ਨੂੰ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।