30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਹਲਕੇ 'ਚ ਧੜੇਬੰਦੀ ਨੂੰ ਖ਼ਤਮ ਕਰਕੇ ਹੀ ਕਾਂਗਰਸ ਉਮੀਦਵਾਰ ਮੈਦਾਨ 'ਚ ਉਤਾਰੇ : ਸ਼ੰਮੀ ਰੰਧਾਵਾ

ਅਜੀਤ ਡੈਸਕ 23-11-2025
ਜੈਤੋ, 22 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਹਲਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਚਰਚਾ ਸ਼ੁਰੂ ਹੋ ਗਈ ਹੈ | ਕਾਂਗਰਸ ਦੇ ਸਰਗਰਮ ਤੇ ਪਾਰਟੀ ਨੂੰ ਸਮਰਪਿਤ ਵਰਕਰ ਜਸਵਿੰਦਰ ਸਿੰਘ ਸ਼ੰਮੀ ਰੰਧਾਵਾ ਸਾਬਕਾ ਸਰਪੰਚ ਭਗਤੂਆਣਾ ਨੇ ਕਿਹਾ ਕਿ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਪਾਰਟੀ ਨੂੰ ਸਭ ਤੋਂ ਪਹਿਲਾਂ ਹਲਕੇ ਵਿਚ ਚੱਲ ਰਹੀ ਧੜੇਬੰਦੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੀਦਾ ਹੈ, ਕਿਉਂਕਿ ਧੜੇਬੰਦੀ ਹੀ ਪਾਰਟੀ ਦੀ ਜੜ੍ਹਾਂ ਨੂੰ ਕਮਜ਼ੋਰ ਕਰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਇਕੱਠ ਅਤੇ ਇਕ ਜੁੜਤਾ ਨਾਲ ਮਜ਼ਬੂਤ ਚਿਹਰਾ ਚੋਣ ਮੈਦਾਨ ਵਿਚ ਲਿਆਉਂਦੀ ਹੈ ਤਾਂ ਹਲਕੇ ਵਿਚ ਪਾਰਟੀ ਨਿਸ਼ਚਿਤ ਤੌਰ 'ਤੇ ਵਧੀਆ ਨਤੀਜੇ ਹਾਸਿਲ ਕਰੇਗੀ | ਉਨ੍ਹਾਂ ਕਿਹਾ ਕਿ ਉਮੀਦਵਾਰ ਚੋਣ ਕਿਸੇ ਵੀ ਧੜੇ ਦੀ ਪਸੰਦ ਨਾਲ ਨਹੀਂ, ਸਗੋਂ ਹਲਕੇ ਦੀ ਭਾਵਨਾ, ਵਰਕਰਾਂ ਦੀਆਂ ਉਮੀਦਾਂ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ | ਸ਼ੰਮੀ ਰੰਧਾਵਾ ਨੇ ਅੰਤ ਵਿਚ ਕਿਹਾ ਕਿ ਇਕੱਠ ਕਾਂਗਰਸ ਦੀ ਤਾਕਤ ਹੈ | ਜੇਕਰ ਪਾਰਟੀ ਧੜੇਬੰਦੀ ਨੂੰ ਪਿੱਛੇ ਛੱਡ ਕੇ ਇਕਮਤ ਨਾਲ ਉਮੀਦਵਾਰ ਚੁਣਦੀ ਹੈ ਤਾਂ ਜੈਤੋ ਹਲਕੇ ਵਿਚ ਕਾਂਗਰਸ ਦੀ ਜਿੱਤ ਨਿਸ਼ਚਿਤ ਹੈ |
ਪਿਛਲੀ ਖ਼ਬਰ ਰਿਸ਼ੀ ਮਾਡਲ ਸਕੂਲ 'ਚ ਪੰਜਾਬੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਦਸਮੇਸ਼ ਮਿਸ਼ਨ ਸਕੂਲ ਹਰੀਨੌ ਦੇ ਬੱਚਿਆਂ ਨੇ ਵਿੱਦਿਅਕ ਯਾਤਰਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।