30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਕੂਲੀ ਵਿਦਿਆਰਥੀਆਂ ਨੇ ਆਪਣਾ ਘਰ ਆਸ਼ਰਮ ਦਾ ਕੀਤਾ ਦੌਰਾ

ਅਜੀਤ ਡੈਸਕ 23-11-2025
ਫ਼ਰੀਦਕੋਟ, 22 ਨਵੰਬਰ (ਸਤੀਸ਼ ਬਾਗ਼ੀ)-ਡੀ.ਏ.ਵੀ. ਪਬਲਿਕ ਸਕੂਲ ਕੋਟਕਪੂਰਾ ਦੀ ਮੈਨੇਜਮੈਂਟ ਵਲੋਂ ਸਕੂਲ ਦੇ 60 ਬੱਚਿਆਂ ਨੂੰ ਮਾਨਵ ਸੇਵਾ ਦਾ ਤੀਰਥ ਅਸਥਾਨ ਆਪਣਾ ਘਰ ਆਸ਼ਰਮ, ਗੀਤਾ ਭਵਨ ਫ਼ਰੀਦਕੋਟ ਵਿਖੇ ਰਹਿ ਰਹੇ ਪ੍ਰਭੂ ਪ੍ਰਾਣੀਆਂ ਦੇ ਦਰਸ਼ਨ ਕਰਵਾਏ | ਇਸ ਮੌਕੇ ਆਸ਼ਰਮ ਦੇ ਪ੍ਰਧਾਨ ਕੇਵਲ ਕਿ੍ਸ਼ਨ ਕਟਾਰੀਆ ਨੇ ਆਏ ਹੋਏ ਬੱਚਿਆਂ ਅਤੇ ਸਟਾਫ਼ ਨੂੰ ਜੀ ਆਇਆ ਕਹਿੰਦੇ ਹੋਏ ਆਸ਼ਰਮ ਵਿਚ ਪ੍ਰਭੂਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ ਗਈ | ਬੱਚਿਆਂ ਨੂੰ ਆਸ਼ਰਮਾਂ ਦੀ ਵਿਚਾਰਧਾਰਾ ਬਾਰੇ ਇਕ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ | ਸਕੂਲ ਦੀ ਮੈਨੇਜਮੈਂਟ ਵਲੋਂ ਸੁਮਨ ਪੁਰੀ ਨੇ ਆਸ਼ਰਮ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਆਸ਼ਰਮ ਲਈ ਇਕ ਪਾਣੀ ਵਾਲੀ ਟੈਂਕੀ 2000 ਲੀਟਰ, 16 ਕੁਰਸੀਆਂ ਅਤੇ ਹੋਰ ਰਾਸ਼ਨ ਆਟਾ, ਤੇਲ, ਚਾਵਲ, ਪੋਹਾ ਆਦਿ ਅਤੇ ਸਕੂਲੀ ਬੱਚਿਆਂ ਵਲੋਂ ਤਿਆਰ ਕੀਤੇ ਕੱਪੜੇ ਅਤੇ ਝੋਲੇ ਆਸ਼ਰਮ ਨੂੰ ਦਾਨ ਵਜੋਂ ਦਿੱਤੇ | ਆਸ਼ਰਮ ਦੇ ਸਕੱਤਰ ਵਜਿੰਦਰ ਵਿਨਾਇਕ ਵਲੋਂ ਆਏ ਹੋਏ ਬੱਚਿਆਂ ਅਤੇ ਸਕੂਲ ਸਟਾਫ਼ ਦਾ ਧੰਨਵਾਦ ਕੀਤਾ ਗਿਆ | ਆਸ਼ਰਮ ਦੀ ਮੀਤ ਪ੍ਰਧਾਨ ਕਵਿਤਾ ਸ਼ਰਮਾ ਅਤੇ ਸੁਦੇਸ਼ ਰਾਣੀ ਵਲੋਂ ਆਏ ਹੋਏ ਸਟਾਫ਼ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਸ਼ਰਮ ਦੇ ਮੈਂਬਰ ਅਰੁਣ ਕੁਮਾਰ ਗੁਪਤਾ, ਅਰਵਿੰਦ ਛਾਬੜਾ, ਬਿਸ਼ਨ ਕੁਮਾਰ ਅਰੋੜਾ, ਵਿਨੋਦ ਬਜਾਜ, ਰਜਨੀਸ਼ ਸ਼ਰਮਾ, ਅਮਰਜੀਤ ਵਾਲੀਆ, ਸੋਮ ਪ੍ਰਕਾਸ਼ ਕੱਕੜ ਅਤੇ ਹਰੀਸ਼ ਵਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਦਾ ਧਰਨਾ ਪੰਜਵੇਂ ਦਿਨ 'ਚ ਦਾਖ਼ਲ ਅਗਲੀ ਖ਼ਬਰ ਵਿਧਾਇਕ ਨੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।