01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਾਤਾ ਤੇਜ਼ ਕੌਰ ਕਿੰਗਰਾ ਦੇ ਸਦੀਵੀ ਵਿਛੋੜੇ ਨਾਲ ਸੋਗ ਦੀ ਲਹਿਰ

ਅਜੀਤ ਡੈਸਕ 23-11-2025
ਠੱਠੀ ਭਾਈ, 22 ਨਵੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਦੇ ਨਾਮਵਰ ਕਿੰਗਰਾ ਪਰਿਵਾਰ ਦੇ ਮਾਤਾ ਤੇਜ਼ ਕੌਰ ਜੋ ਨੰਬਰਦਾਰ ਸੁਖਜਿੰਦਰਪਾਲ ਸਿੰਘ ਕਿੰਗਰਾ ਅਤੇ ਹਰਜਿੰਦਰਪਾਲ ਸਿੰਘ ਕਿੰਗਰਾ ਦੀ ਸਤਿਕਾਰਯੋਗ ਮਾਤਾ ਅਤੇ ਸੂਬੇਦਾਰ ਦਲੀਪ ਸਿੰਘ ਕਿੰਗਰਾ ਦੀ ਧਰਮ ਪਤਨੀ ਸਨ, ਬੀਤੀ ਰਾਤ ਸਦੀਵੀ ਵਿਛੋੜਾ ਦਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਦਾ ਸਸਕਾਰ ਪਿੰਡ ਠੱਠੀ ਭਾਈ ਵਿਖੇ ਕਰ ਦਿੱਤਾ ਗਿਆ | ਉਨ੍ਹਾਂ ਦੇ ਮਿ੍ਤਕ ਸਰੀਰ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਨੰਬਰਦਾਰ ਸੁਖਜਿੰਦਰਪਾਲ ਸਿੰਘ ਕਿੰਗਰਾ ਅਤੇ ਹਰਜਿੰਦਰਪਾਲ ਸਿੰਘ ਕਿੰਗਰਾ ਨੇ ਦਿੱਤੀ | ਮਾਤਾ ਤੇਜ਼ ਕੌਰ ਆਪਣੇ ਸੁਭਾਉ, ਸਾਦਗੀ ਤੇ ਨਿਸ਼ਕਾਮ ਸੇਵਾ ਲਈ ਪਿੰਡ ਅਤੇ ਇਲਾਕੇ ਵਿਚ ਬਹੁਤ ਹੀ ਸਤਿਕਾਰਯੋਗ ਸ਼ਖ਼ਸੀਅਤ ਸਨ | ਮਾਤਾ ਦੇ ਸਦੀਵੀ ਵਿਛੋੜੇ 'ਤੇ ਇਲਾਕੇ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜਿਕ ਸੰਸਥਾਵਾਂ, ਪਿੰਡ ਵਾਸੀਆਂ ਅਤੇ ਸੰਗਤਾਂ ਨੇ ਡੂੰਘਾ ਦੁੱਖ ਜਤਾਉਂਦਿਆਂ ਹੈ | ਮਾਤਾ ਤੇਜ਼ ਕੌਰ ਦੇ ਚਲੇ ਜਾਣ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਦਿਲਬਾਗ ਸਿੰਘ ਬਾਘਾ ਬਰਾੜ ਮੱਲਕੇ ਨੇ ਰਾਜਾ ਬਰਾੜ ਮੱਲਕੇ ਅਤੇ ਕਿੰਗਰਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਬਰਾੜ ਅਤੇ ਢਿੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਮੇਜਰ ਪ੍ਰਦੀਪ ਕੁਮਾਰ ਨੇ ਰਾਜ-ਪੱਧਰੀ ਫੈਕਲਟੀ ਵਿਕਾਸ ਪ੍ਰੋਗਰਾਮ ਸਫਲਤਾਪੂਰਵਕ ਚਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।