11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ-ਸਵਾਮੀ ਵਿਗਿਆਨਾਨੰਦ

ਅਜੀਤ ਡੈਸਕ 07-12-2025
ਮਲੋਟ, 6 ਦਸੰਬਰ (ਪਾਟਿਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਆਪਣੇ ਸਿਹਤ ਜਾਗਰੂਕਤਾ ਪ੍ਰੋਗਰਾਮ 'ਆਰੋਗਿਆ' ਪ੍ਰਾਜੈਕਟ ਦੇ ਤਹਿਤ ਡੱਬਵਾਲੀ ਮਲਕੋ ਆਸ਼ਰਮ ਵਿਚ ਦੋ ਦਿਨਾਂ ਦਾ ਵਿਲੱਖਣ ਯੋਗ ਅਤੇ ਧਿਆਨ ਸਾਧਨਾ ਕੈਂਪ ਲਗਾਇਆ ਗਿਆ | ਜਿਸ ਦੇ ਪਹਿਲੇ ਦਿਨ ਸੰਸਥਾਨ ਵਲੋਂ ਯੋਗਾਚਾਰੀਆ ਸਵਾਮੀ ਵਿਗਿਆਨਾਨੰਦ ਨੇ ਕਿਹਾ ਕਿ ਵਧਦੇ ਸ਼ਹਿਰੀਕਰਨ, ਪ੍ਰਦੂਸ਼ਣ, ਅਨਿਯਮਿਤ ਖ਼ੁਰਾਕ ਤੇ ਉਦਯੋਗੀਕਰਨ ਕਾਰਨ ਰੁੱਖਾਂ ਦੀ ਕਟਾਈ ਨੇ ਕੁਦਰਤੀ ਅਸੰਤੁਲਨ ਦੀ ਸਥਿਤੀ ਪੈਦਾ ਕਰ ਦਿੱਤੀ ਹੈ, ਜਦੋਂ ਕਿ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ | ਸਵਾਮੀ ਨੇ ਦੱਸਿਆ ਕਿ 'ਵਿਸ਼ਵ ਸਿਹਤ ਸੰਗਠਨ' ਦੇ ਅਨੁਸਾਰ ਵਿਗਿਆਨ ਦੀ ਮਦਦ ਨਾਲ ਆਧੁਨਿਕ ਡਾਕਟਰੀ ਪ੍ਰਣਾਲੀ ਆਪਣੇ ਸਿਖ਼ਰ 'ਤੇ ਪਹੁੰਚ ਗਈ ਹੈ ਪਰ ਅਜੇ ਵੀ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਨ੍ਹਾਂ ਦਾ ਹੱਲ ਆਧੁਨਿਕ ਡਾਕਟਰੀ ਪ੍ਰਣਾਲੀ ਵਿਚ ਨਹੀਂ, ਬਲਕਿ ਭਾਰਤੀ ਵੈਦਿਕ ਯੋਗ ਦਰਸ਼ਨ ਵਿਚ ਹੈ |
ਪਿਛਲੀ ਖ਼ਬਰ ਸ਼ਹਿਰ ਦੀ ਬੂੜਾ ਗੁੱਜਰ ਰੋਡ 'ਤੇ ਸੜਕ ਕਿਨਾਰੇ ਸੁੱਟਿਆ ਜਾ ਰਿਹੈ ਕੂੜਾ ਅਗਲੀ ਖ਼ਬਰ ਬਲਾਕ ਸੰਮਤੀ ਜ਼ੀਰਾ ਦੇ 19 ਜ਼ੋਨਾਂ ਲਈ 21 ਉਮੀਦਵਾਰ ਚੋਣ ਮੈਦਾਨ 'ਚ-9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।