12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੀ ਮੀਟਿੰਗ ਹੋਈ

ਅਜੀਤ ਡੈਸਕ 07-12-2025
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਮੜਮੱਲੂ, ਚੇਅਰਮੈਨ ਅਵਤਾਰ ਸਿੰਘ ਜੰਡੋਕੇ, ਜਗਸੀਰ ਸਿੰਘ ਸੁਖਨਾ ਸੂਬਾ ਕਮੇਟੀ ਮੈਂਬਰ ਪੰਜਾਬ ਅਤੇ ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਰਜਿੰਦਰ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਨੰਬਰਦਾਰਾਂ ਦੀਆਂ ਮੰਗਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੜ੍ਹਮੱਲੂ ਨੇ ਕਿਹਾ ਕਿ ਅਗਲੀ ਮੀਟਿੰਗ ਤਹਿਸੀਲ ਗਿੱਦੜਬਹਾ ਵਿਖੇ 3 ਜਨਵਰੀ 2026 ਨੂੰ ਕੀਤੀ ਜਾਵੇਗੀ | ਮੀਟਿੰਗ ਵਿਚ ਤਹਿਸੀਲ ਗਿੱਦੜਬਹਾ ਦੇ ਨੰਬਰਦਾਰ ਜ਼ਰੂਰ ਪਹੁੰਚਣ | ਇਸ ਮੌਕੇ ਬਲਕਰਨ ਸਿੰਘ ਗੋਲਡੀ ਭਾਗਸਰ, ਚਾਨਣ ਸਿੰਘ ਚੱਕ ਗਾਂਧਾ ਸਿੰਘ, ਦਰਸ਼ਨ ਸਿੰਘ ਨੂਰਪੁਰ ਕਿ੍ਪਾਲਕੇ, ਜਲੌਰ ਸਿੰਘ ਨੰਦਗੜ੍ਹ, ਗੁਰਦੀਪ ਸਿੰਘ ਰੱਤਾਟਿੱਬਾ, ਗੁਰਲਾਲ ਸਿੰਘ ਦਾਨੇਵਾਲਾ, ਵਕੀਲ ਸਿੰਘ ਬਧਾਈ, ਬਲਦੇਵ ਸਿੰਘ ਕੋਟਲੀ ਸੰਘਰ, ਬਲਜਿੰਦਰ ਸਿੰਘ ਕੁਰਾਈਵਾਲਾ, ਸ਼ਮਿੰਦਰ ਸਿੰਘ ਵੰਗਲ, ਆਲਮਜੀਤ ਸਿੰਘ ਕਾਨਿਆਂਵਾਲੀ, ਪਾਲ ਸਿੰਘ ਸੀਰਵਾਲੀ, ਬਲਰਾਜ ਸਿੰਘ ਖਿੜਕੀਆਂਵਾਲਾ, ਜਗਜੀਤ ਸਿੰਘ ਰਹੂੜਿਆਂਵਾਲੀ, ਬਲਦੇਵ ਸਿੰਘ ਹਰੀਕੇ, ਬਿੱਲੂ ਸਿੰਘ ਸੂਰੇਵਾਲਾ, ਬਲਜੀਤ ਸਿੰਘ ਸੰਗਰਾਣਾ ਅਤੇ ਵੀਰ ਸਿੰਘ ਗੂੜ੍ਹੀ ਸੰਘਰ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਇਨਡੋਰ ਖੇਡਾਂ ਲਈ ਮੈਦਾਨ ਕੀਤਾ ਤਿਆਰ ਅਗਲੀ ਖ਼ਬਰ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 'ਚ ਜ਼ਿਲ੍ਹੇ ਦੀ ਹਾਕੀ ਟੀਮ ਦਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।