12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਵ: ਮਾਸਟਰ ਹਰੀ ਸਿੰਘ ਡਰਾਇੰਗ ਟੀਚਰ ਦੀ ਯਾਦ 'ਚ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 07-12-2025
ਜੈਤੋ, 6 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਸਰਕਾਰੀ ਹਾਈ ਸਕੂਲ ਰੋਮਾਣਾ ਅਲਬੇਲ ਸਿੰਘ ਵਾਲਾ ਵਿਚ ਐਮ.ਜੇ.ਐਫ਼ ਲਾਇਨ ਗੁਰਦੀਪ ਸਿੰਘ ਵਲੋਂ ਕੋਟਕਪੂਰਾ ਵਿਸ਼ਵਾਸ਼ ਲਾਇਨਜ਼ ਕਲੱਬ ਅਤੇ ਹੀਰੇ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਆਪਣੇ ਸਤਿਕਾਰਯੋਗ ਪਿਤਾ ਸਵ: ਮਾਸਟਰ ਹਰੀ ਸਿੰਘ ਡਰਾਇੰਗ ਟੀਚਰ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ 6ਵੀਂ ਤੋਂ 10ਵੀਂ ਤੱਕ ਦੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਹਾਸਿਲ ਕਰਨ ਵਾਲੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿਚ ਸਰਟੀਫਿਕੇਟ ਅਤੇ ਨਕਦ ਇਨਾਮ ਨਾਲ ਨਿਵਾਜਿਆ ਗਿਆ | ਇਸ ਮੌਕੇ ਬੁਲਾਰਿਆ ਵਲੋਂ ਭਵਿੱਖ ਵਿਚ ਆਉਣ ਵਾਲੇ ਨੁਕਤੇ ਸਾਂਝੇ ਕੀਤੇ ਗਏ | ਬੁਲਾਰਿਆਂ ਨੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਅਧਿਆਪਕਾਂ ਦਾ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਕਰਤਾਰ ਸਿੰਘ ਢਿੱਲੋਂ ਨੂੰ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਰਸ਼ਨ ਸਿੰਘ ਸੰਧੂ, ਰਾਜਿੰਦਰ ਸਿੰਘ ਸਰਾਂ, ਦਲਜਿੰਦਰ ਸਿੰਘ ਸੰਧੂ, ਗੋਪਾਲ ਕ੍ਰਿਸ਼ਨ ਵੋਹਰਾ, ਨਛੱਤਰ ਸਿੰਘ ਇੰਸਪੈਕਟਰ, ਕੁਲਵੰਤ ਸਿੰਘ ਸਰਾਂ ਪ੍ਰਧਾਨ, ਸੰਜੀਵ ਕੁਮਾਰ ਧਿੰਗੜਾ, ਕੈਪਟਨ ਜਰਨੈਲ ਸਿੰਘ ਮਾਨ, ਜਗਸੀਰ ਸਿੰਘ ਸਰਪੰਚ, ਬਲਜੀਤ ਸਿੰਘ ਬਰਾੜ ਸਾਬਕਾ ਸਰਪੰਚ, ਬਸੰਤ ਕੁਮਾਰ ਮੈਨੇਜਰ, ਲਾਇਨ ਨਰਜਿੰਦਰ ਸਿੰਘ ਖਾਰਾ, ਸਕੂਲ ਮੁਖੀ ਚਿਤਰਾ ਛਾਬੜਾ, ਸਮੁੱਚਾ ਸਟਾਫ਼, ਪਿੰਡ ਦੇ ਸਰਪੰਚ ਅਤੇ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਨੇ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ ਅਗਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਇਨਡੋਰ ਖੇਡਾਂ ਲਈ ਮੈਦਾਨ ਕੀਤਾ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।