19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਅੱਗ ਲੱਗਣ ਨਾਲ ਦੁਕਾਨ ਦਾ ਸਾਮਾਨ ਸੜਿਆ, ਇਕ ਜ਼ਖ਼ਮੀ

ਅਜੀਤ ਡੈਸਕ 17-06-2025

ਦੋਦਾ, 16 ਜੂਨ (ਰਵੀਪਾਲ)-ਪਿੰਡ ਗੂੜ੍ਹੀ ਸੰਘਰ 'ਚ ਬਿਜਲੀ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਕਰਿਆਨਾ, ਸਾਈਕਲ ਸਟੋਰ, ਫ਼ੋਟੋ ਸਟੇਟ ਤੇ ਸਟੇਸ਼ਨਰੀ ਦੁਕਾਨ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਦੁਕਾਨ ਮਾਲਕ ਸਤਪਾਲ ਪੁੱਤਰ ਸਵ. ਅਮਰਦਾਸ ਪਿੰਡ ਗੂੜ੍ਹੀ ਸੰਘਰ ਜ਼ਖ਼ਮੀ ਹੋ ਗਿਆ | ਡਾ. ਸਿਕੰਦਰ ਸਿੰਘ ਧੂਲਕੋਟ ਨੇ ਦੱਸਿਆ ਕਿ ਅੱਜ ਸਵੇਰੇ ਜਦ ਸਤਪਲ ਦੁਕਾਨ ਖੋਲ੍ਹ ਰਿਹਾ ਸੀ ਅਤੇ ਜਦੋਂ ਉਸ ਨੇ ਬਿਜਲੀ ਦਾ ਸਵਿੱਚ ਆਨ ਕੀਤਾ ਤਾਂ ਇਕਦਮ ਦੁਕਾਨ ਨੂੰ ਅੱਗ ਲੱਗ ਗਈ ਤੇ ਕੂਲਰ ਚੱਲਣ ਕਰਕੇ ਅੱਗ ਇਕਦਮ ਸਾਈਕਲ ਦੇ ਨਵੇਂ ਟਾਇਰਾਂ ਆਦਿ ਸਪੇਅਰ ਪਾਰਟਸ ਨੂੰ ਪੈ ਗਈ ਅਤੇ ਸਤਪਾਲ ਨੂੰ ਆਪਣੀ ਲਪੇਟ 'ਚ ਲੈ ਲਿਆ | ਅੱਗ ਜ਼ਿਆਦਾ ਹੋਣ ਕਰਕੇ ਅੱਗ ਬੁਝਾਊ ਗੱਡੀ ਨੇ ਡੇਰਾ ਸ਼ਰਧਾਲੂਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾਇਆ | ਸਤਪਾਲ ਨੇ ਦੱਸਿਆ ਕਿ ਦੁਕਾਨ 'ਚ ਸਾਈਕਲ ਦਾ ਸਮਾਨ, ਵੱਡੀ ਫ਼ੋਟੋ ਸਟੇਟ ਮਸ਼ੀਨ, ਕੂਲਰ, ਪੱਖੇ, ਸਪੇਅਰ ਪਾਰਟਸ, ਫਰਿੱਜ਼, ਮੋਬਾਇਲ, ਸਟੇਸ਼ਨਰੀ, ਕਿਤਾਬਾਂ, ਕਾਪੀਆਂ, ਕਰਿਆਨਾ ਦਾ ਸਮਾਨ ਆਦਿ ਸੜਣ ਕਰਕੇ ਭਾਰੀ ਨੁਕਸਾਨ ਹੋ ਗਿਆ | ਇਸ ਮੌਕੇ ਨੱਥਾ ਸਿੰਘ ਵਾੜਾ ਕਿਸ਼ਨਪੁਰਾ, ਧਰਮ ਸਿੰਘ ਕਾਉਣੀ, ਡਾ. ਸਿਕੰਦਰ ਸਿੰਘ ਧੂਲਕੋਟ, ਡਾ. ਹਰਦਿਆਲ ਸਿੰਘ, ਡਾ. ਗੁਰਮੀਤ ਸਿੰਘ ਗਿੱਲ ਨੇ ਜ਼ਖ਼ਮੀ ਸਤਪਾਲ ਨੂੰ ਦੋਦਾ ਹਸਪਤਾਲ ਭਰਤੀ ਕਰਵਾਇਆ | ਪਿੰਡ ਵਾਸੀਆਂ ਨੇ ਹੋਏ ਨੁਕਸਾਨ ਦਾ ਪੰਜਾਬ ਸਰਕਾਰ ਨੂੰ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ |

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਗਿ੍ਫ਼ਤਾਰ ਅਗਲੀ ਖ਼ਬਰ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰਾਂ ਨੂੰ ਦਿੱਤੀ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।