ਫ਼ਰੀਦਕੋਟ, 16 ਜੂਨ (ਜਸਵੰਤ ਸਿੰਘ ਪੁਰਬਾ)- ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸਵ. ਚੰਚਲ ਸਿੰਘ ਬਾਜਵਾ ਐਸ.ਪੀ. (ਰਿਟਾ.) ਦੀ ਬਰਸੀ ਮੌਕੇ ਫ਼ਰੀਦਕੋਟ ਇਕਾਈ ਦੇ ਦਫ਼ਤਰ ਵਿਖੇ ਮਨਾਈ ਗਈ | ਜਿਸ ਵਿਚ ਇਕਾਈ ਦੇ ਕਰੀਬ 55 ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ | ਸਮਾਰੋਹ ਦੇ ਸ਼ੁਰੂ ਵਿਚ ਇੰਸ. ਭਗਵਾਨ ਸਿੰਘ ਰਿਟਾ. ਵਲੋਂ ਸਾਰਿਆਂ ਨੂੰ ਜੀ ਆਇਆਂ ਕਿਹਾ ਗਿਆ | ਹਰਜਿੰਦਰ ਸਿੰਘ ਧਾਲੀਵਾਲ ਡੀ.ਐਸ.ਪੀ. (ਰਿਟਾ.) ਪ੍ਰਧਾਨ ਨੇ ਸਵ: ਚੰਚਲ ਸਿੰਘ ਬਾਜਵਾ ਦੇ ਜੀਵਨ 'ਤੇ ਸੰਖੇਪ ਚਾਨਣਾ ਪਾਇਆ ਅਤੇ ਸਾਰਿਆਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਬਾਜਵਾ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ | ਅਖੀਰ 'ਚ ਸਮਾਰੋਹ ਦੀ ਸਮਾਪਤੀ ਕਰਕੇ ਪ੍ਰਧਾਨ ਵਲੋਂ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਗਿਆ ਅਤੇ ਧੰਨਵਾਦ ਕੀਤਾ ਗਿਆ |