25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਬਲਾਕ ਪੱਧਰੀ ਮਹੀਨਾਵਾਰ ਮੀਟਿੰਗ <br/>

ਅਜੀਤ ਡੈਸਕ 18-06-2025
ਫ਼ਰੀਦਕੋਟ, 17 ਜੂਨ (ਸਤੀਸ਼ ਬਾਗ਼ੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਬਲਾਕ ਪੱਧਰੀ ਮਹੀਨਾਵਾਰ ਮੀਟਿੰਗ ਡਾ. ਅੰਮਿ੍ਤ ਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਜ਼ਿਲ੍ਹਾ ਖ਼ਜ਼ਾਨਚੀ ਡਾ. ਐਚ.ਐਸ. ਵੋਹਰਾ, ਜ਼ਿਲ੍ਹਾ ਡੈਲੀਗੇਟ ਡਾ. ਵਿਜੇ ਪਾਲ ਕੰਮੇਆਣਾ, ਡਾ. ਗੁਰਤੇਜ ਸਿੰਘ ਦਾਨਾ ਰੁਮਾਣਾ, ਡਾ. ਨਰੇਸ਼ ਭਾਣਾ ਅਤੇ ਵੈਦ ਗੁਰਦੀਪ ਸਿੰਘ ਕਾਬਲ ਵਾਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੀ ਸ਼ੁਰੂਆਤ ਬਲਾਕ ਸਕੱਤਰ ਡਾ. ਕੁਲਵੰਤ ਸਿੰਘ ਚਹਿਲ ਨੇ ਸ਼ੋਕ ਸਮਾਚਾਰ ਨਾਲ ਸ਼ੁਰੂਆਤ ਕੀਤੀ | ਇਹ ਸ਼ੋਕ ਸਮਾਚਾਰ ਡਾ. ਰਸ਼ਪਾਲ ਸਿੰਘ ਸੰਧੂ ਦੇ ਭਤੀਜੇ ਭਾਈ ਜਸਵਿੰਦਰ ਸਿੰਘ ਦੀ ਅਚਾਨਕ ਮੌਤ, ਡਾ. ਰਵਿੰਦਰ ਪਾਲ ਦੇ ਪਿਤਾ ਪੂਜਨੀਕ ਦਰਬਾਰੀ ਲਾਲ ਅਤੇ ਡਾ. ਸੇਵਕ ਸਿੰਘ ਬਰਾੜ ਦੇ ਪਿਤਾ ਬੂੜ੍ਹ ਸਿੰਘ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ, ਉਨ੍ਹਾਂ ਦੇ ਵਿਛੋੜੇ ਨੂੰ ਯਾਦ ਕਰਦਿਆਂ ਕੀਤੀ ਅਤੇ ਦੁਖੀ ਪਰਿਵਾਰਾਂ ਨੂੰ ਵਾਹਿਗੁਰੂ ਦੇ ਭਾਣੇ 'ਚ ਰਹਿਣ ਦਾ ਬਲ ਬਖਸ਼ਣ ਲਈ ਦੋ ਮਿੰਟ ਦਾ ਮੌਨ ਧਾਰ ਕੇ ਪ੍ਰਮਾਤਮਾ ਮੁਹਰੇ ਅਰਦਾਸ ਕੀਤੀ | ਡਾ. ਅੰਮਿ੍ਤਪਾਲ ਸਿੰਘ ਟਹਿਣਾ ਨੇ ਸਾਰੇ ਡਾਕਟਰ ਸਾਥੀਆਂ ਨੂੰ ਸਾਫ਼ ਸੁਥਰੀ ਪ੍ਰੈਕਟਿਸ ਕਰਨ, ਭਰੂਣ ਹੱਤਿਆ ਅਤੇ ਨਸ਼ਿਆਂ ਆਦਿ ਦੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ ਅਤੇ ਬੀਤੇ ਦਿਨੀ ਪੰਜਾਬ ਦੇ ਲੀਡਰ ਵਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਵਾਲੇ ਬਿਆਨ ਬਾਰੇ ਸਟੇਟ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਵਲੋਂ ਦਿੱਤੇ ਗਏ ਬਿਆਨ ਬਾਰੇ ਚਰਚਾ ਕੀਤੀ ਗਈ | ਡਾ. ਟਹਿਣਾ ਨੇ ਮੀਟਿੰਗ ਵਿਚ ਸ਼ਾਮਿਲ ਹੋਣ 'ਤੇ ਜ਼ਿਲ੍ਹਾ ਡੈਲੀਗੇਟ, ਬਲਾਕ ਦੇ ਮੈਂਬਰਾਂ ਅਤੇ ਜੀਸਸ ਅਮਨਦੀਪ ਹਸਪਤਾਲ ਵਲੋਂ ਆਏ ਡਾਕਟਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਜੀ ਆਇਆਂ ਕਿਹਾ | ਮੀਟਿੰਗ ਦੌਰਾਨ ਮਾਰਕੀਟਿੰਗ ਮੈਨੇਜਰ ਰਾਜਵੀਰ ਸਿੰਘ, ਗੁਰਪ੍ਰੀਤ ਸਿੰਘ, ਡਾ. ਮਨਜੀਤ ਸਿੰਘ, ਜੀਸਸ ਅਮਨਦੀਪ ਹੌਸਪੀਟਲ ਫ਼ਿਰੋਜ਼ਪੁਰ ਵਲੋਂ ਆਏ ਡਾ. ਏ.ਕੇ. ਵਿਗਣੇਸ਼, ਈ.ਐਨ.ਟੀ ਸਪੈਸ਼ਲਿਸਟ, ਡਾ. ਹਾਕਿਮ ਇਰਫ਼ਾਨ ਸ਼ੌਕਤ ਕਾਰਡੀਓ ਸਪੈਸ਼ਲਿਸਟ ਅਤੇ ਡਾ. ਅਰਸ਼ੀਦ ਇਕਬਾਲ ਕਾਦਰੀ ਗੈਸਟਰੋ ਸਪੈਸ਼ਲਿਸਟ ਨੇ ਆਪਣੇ-ਆਪਣੇ ਸਪੈਸ਼ਲਿਟੀ ਦੀ ਜਾਣਕਾਰੀ ਅਤੇ ਹਸਪਤਾਲ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬਲਾਕ ਪ੍ਰਧਾਨ ਡਾ. ਅੰਮਿ੍ਤਪਾਲ ਸਿੰਘ ਟਹਿਣਾ ਵਲੋਂ ਐਗਜੈਕਟਿਵ ਅਤੇ ਜ਼ਿਲ੍ਹਾ ਡੈਲੀਗੇਟ ਨੇ ਡਾ. ਜੀਸਸ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਤੋਂ ਆਏ ਡਾਕਟਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ | ਮੀਟਿੰਗ ਵਿਚ ਡਾਕਟਰ ਗੁਰਮੀਤ ਸਿੰਘ ਢੁੱਡੀ ਬਲਾਕ ਖ਼ਜ਼ਾਨਚੀ, ਡਾਕਟਰ ਮੰਦਰ ਸਿੰਘ, ਡਾਕਟਰ ਬਲਵੀਰ ਸਿੰਘ ਪੰਜਗਰਾਈਾ, ਡਾ.ਹਰਭਜਨ ਸਿੰਘ ਖਾਲਸਾ, ਡਾ. ਬੂਟਾ ਸਿੰਘ ਧੂਰਕੋਟ, ਡਾ. ਪਰਵਿੰਦਰ ਕੰਧਾਰੀ, ਡਾ.ਰ ਜਗਦੀਸ਼ ਦੂਆ, ਡਾ. ਧਰਮ ਪਰਵਾਨਾ ਕੰਮੇਆਣਾ, ਡਾ. ਗੁਰਪ੍ਰੀਤ ਸਿੰਘ, ਡਾ. ਭੀਮ, ਡਾ. ਬਲਦੇਵ ਸਿੰਘ, ਡਾ.ਬਜਾਜ, ਡਾ. ਗੁਰਵਿੰਦਰ ਸਿੰਘ ਅਤੇ ਡਾ. ਯਸ਼ਪਾਲ ਗੁਲਾਟੀ ਪੈ੍ਰੱਸ ਸਕੱਤਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਦੇ ਸੀਨੀਅਰ ਆਗੂ ਚੌਕੀ ਇੰਚਾਰਜ ਬਰਗਾੜੀ ਨੂੰ ਮਿਲੇ <br/> ਅਗਲੀ ਖ਼ਬਰ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨਾਲ ਜ਼ਮੀਨੀ ਪੱਧਰ 'ਤੇ ਜੁੜ ਰਹੇ- ਅਗਰਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।