05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀ ਮੁੱਖ ਸ਼ਾਖਾ ਦੇ ਕਪਿਲ ਗੋਇਲ ਪ੍ਰਧਾਨ ਚੁਣੇ

ਅਜੀਤ ਡੈਸਕ 19-06-2025
ਕੋਟਕਪੂਰਾ, 18 ਜੂਨ (ਮੇਘਰਾਜ)-ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀਆਂ ਦੋਵਾਂ ਸ਼ਾਖਾਵਾਂਂ ਵਲੋਂ ਸਥਾਨਕ ਅਗਰਵਾਲ ਭਵਨ ਵਿਖੇ ਕਰਵਾਏ ਸਮਾਗਮ ਮੌਕੇ ਮੁੱਖ ਸ਼ਾਖਾ ਦੇ ਪ੍ਰਧਾਨ ਸਵ. ਜੈਪਾਲ ਗਰਗ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਸਰਬਸੰਮਤੀ ਨਾਲ ਉਨ੍ਹਾਂ ਦੇ ਸਥਾਨ 'ਤੇ ਕਪਿਲ ਗੋਇਲ ਨੂੰ ਮੁੱਖ ਸ਼ਾਖਾ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ | ਸਵਾਮੀ ਵਿਵੇਕਾਨੰਦ ਸ਼ਾਖਾ ਦੇ ਪ੍ਰਧਾਨ ਨਰੇਸ਼ ਗੋਇਲ ਦੀ ਪ੍ਰਧਾਨਗੀ ਹੇਠ ਕਰਵਾਏ ਸ਼ਰਧਾਂਜਲੀ ਸਮਾਗਮ ਮੌਕੇ ਸੂਬਾ ਸਰਪ੍ਰਸਤ ਨਰੇਸ਼ਪਾਲ ਕਾਂਸਲ, ਸੂਬਾ ਸਲਾਹਕਾਰ ਸੁਭਾਸ਼ ਗੋਇਲ, ਜ਼ਿਲ੍ਹਾ ਪ੍ਰਧਾਨ ਰਾਮ ਕੁਮਾਰ ਗਰਗ, ਦੋਨਾਂ ਸ਼ਾਖਾਵਾਂ ਦੇ ਸਰਪ੍ਰਸਤ ਐਡਵੋਕੇਟ ਲਲਿਤ ਮੋਹਨ ਗੁਪਤਾ, ਟੀ.ਆਰ ਅਰੋੜਾ, ਘਨਸ਼ਾਮ ਮਿੱਤਲ ਤੇ ਦਿਨੇਸ਼ ਮਿੱਤਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੇ ਆਰੰਭ 'ਚ ਸਵ. ਜੈਪਾਲ ਗਰਗ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੁਲਾਰਿਆਂ ਨੇ ਸਮਾਜਸੇਵਾ ਦੇ ਖੇਤਰ 'ਚ ਉਨ੍ਹਾਂ ਯੋਗਦਾਨ ਨੂੰ ਯਾਦ ਕੀਤਾ | ਇਸ ਮੌਕੇ ਸਵ. ਜੈਪਾਲ ਗਰਗ ਅਤੇ ਸੀਨੀਅਰ ਮੈਂਬਰ ਦਰਸ਼ਨ ਕੱਕੜ ਦੀ ਧਰਮਪਤਨੀ ਦੀ ਮੌਤ 'ਤੇ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਭਵਿੱਖ 'ਚ ਕੀਤੇ ਜਾਣ ਵਾਲੇ ਮੁਫ਼ਤ ਲੈਬ ਟੈਸਟ, ਮੈਡੀਕਲ ਕੈਂਪ, ਖ਼ੂਨਦਾਨ ਕੈਂਪ, ਤਿਰੰਗਾ ਯਾਤਰਾ ਸਮੇਤ ਹੋਰ ਕੰਮਾਂ ਦੀ ਰੂਪਰੇਖਾ ਤਿਆਰ ਕੀਤੀ ਗਈ | ਮੰਚ ਦਾ ਸੰਚਾਲਨ ਵਰਿੰਦਰ ਕਟਾਰੀਆ ਨੇ ਕੀਤਾ | ਇਸ ਮੌਕੇ ਸਵ. ਜੈਪਾਲ ਗਰਗ ਦੇ ਪੁੱਤਰ ਅਕਸ਼ੇ ਗਰਗ, ਪੁਨੀਤ ਗੁਪਤਾ, ਜਤਿੰਦਰ ਚਾਵਲਾ, ਡਾ. ਦੇਵਰਾਜ, ਡਾ. ਗਗਨ ਅਰੋੜਾ, ਨਰੇਸ਼ ਅਗਰਵਾਲ, ਅਮਿਤ ਮਿੱਤਲ, ਉਮੇਸ਼ ਤਿਵਾੜੀ, ਐਡਵੋਕੇਟ ਨੀਰਜ ਸਿੰਗਲਾ, ਓਮਪ੍ਰਕਾਸ਼ ਗੋਇਲ, ਗੋਬਿੰਦ ਰਾਮ ਮਿੱਤਲ, ਦਰਸ਼ਨ ਗੁਪਤਾ, ਵੀ.ਕੇ ਬਜਾਜ, ਰਾਕੇਸ਼ ਗੋਇਲ, ਕੁਲਦੀਪ ਗੋਇਲ, ਮਨੀਸ਼ ਗੁਪਤਾ, ਮਨੀਸ਼ ਲੱਢਾ, ਹਰਸ਼ ਅਰੋੜਾ, ਸੁਰਿੰਦਰ ਸਿੰਘ, ਪਵਨ ਗੋਇਲ, ਰਾਜਿੰਦਰ ਗੋਇਲ, ਰਣਜੀਤ ਸ਼ਰਮਾ, ਡਾ. ਕੇ.ਕੇ ਕਟਾਰੀਆ, ਹਰੀਸ਼ ਬੱਤਰਾ, ਸੰਦੀਪ ਅਰੋੜਾ, ਕੁਲਭੂਸ਼ਨ ਕੌੜਾ, ਰਾਜਿੰਦਰ ਸਿੰਗਲਾ, ਵਿਨੋਦ ਸਿੰਗਲਾ, ਸੰਜੀਵ ਗੋਇਲ, ਸੰਜੇ ਗੋਇਲ, ਸੰਜੀਵ ਗੋਇਲ ਕਿਤਾਬਾਂ ਵਾਲੇ, ਅਭਿਸ਼ੇਕ ਗੋਇਲ, ਰਾਜਿੰਦਰ ਸਿੰਘ ਸਰਾਂ, ਕੇਵਲ ਕਾਂਸਲ, ਗੋਪਾਲ ਮਿੱਤਲ ਸਮੇਤ ਹੋਰ ਵੀ ਸੰਸਥਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਸਕੂਲ ਜੀਵਨ ਵਾਲਾ ਨੂੰ ਇਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਅਗਲੀ ਖ਼ਬਰ ਵਿਧਾਇਕ ਤੇ ਡਿਪਟੀ ਕਮਿਸ਼ਨਰ ਵਲੋਂ ਜਲ ਜੀਵਨ ਮਿਸ਼ਨ ਦੀਆਂ ਸਕੀਮਾਂ ਦੀ ਸਮੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।