ਬਾਜਾਖਾਨਾ, 18 ਜੂਨ (ਜਗਦੀਪ ਸਿੰਘ ਗਿੱਲ)-ਸਥਾਨਕ ਜੈਤੋ ਰੋਡ ਦੀ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਅਤੇ ਕਸਬੇ ਦੇ ਮੁਹਤਬਰ ਵਿਅਕਤੀਆਂ ਵਲੋਂ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਠੰਢੇ ਮਿੱਠੇ ਜਲ ਦੀ ਛਬੀਲ ਲਗਾ ਕੇ ਕੇ ਸਮੂਹ ਬੱਸ ਸਟੈਂਡ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਛਕਾਇਆ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਮੇਲ ਸਿੰਘ ਢਿੱਲੋਂ, ਅਮਨਦੀਪ ਸਿੰਘ ਅਮਨਾ ਬਰਾੜ, ਸਾਬਕਾ ਬਲਾਕ ਸਮੰਤੀ ਮੈਂਬਰ ਭਗਤ ਸਿੰਘ ਚਹਿਲ, ਗੁਰਜੰਟ ਸਿੰਘ ਦਵਾਈਆਂ ਵਾਲੇ, ਸ਼ਿਵਰਾਜ ਸਿੰਘ ਰਾਜੂ ਮੱਲ੍ਹਾਂ, ਤਰਸੇਮ ਸਿੰਘ ਮੱਲ੍ਹਾ, ਗਗਨਦੀਪ ਸਿੰਘ ਧਾਲੀਵਾਲ ਪੰਜਾਬੀ ਬੇਕਰੀ, ਪੰਕਜ ਕੁਮਾਰ ਪੰਕਜ ਮੋਬਾਇਲ, ਜਗਦੀਪ ਸਿੰਘ ਜੱਗੂ ਧਾਲੀਵਾਲ ਲੰਭਵਾਲੀ ਲੈਬਾਰਟਰੀ, ਡਾ. ਜੀਵਨ ਸੇਖਾ, ਸੁਖਦੇਵ ਸਿੰਘ ਲੰਭਵਾਲੀ, ਕਾਕਾ ਬਾਜਾਖਾਨਾ, ਵਰਿੰਦਰ ਡੋਡ, ਕਾਕਾ ਮਧੇਵਾਲਾ ਕਬੱਡੀ ਕੋਚ ਅਤੇ ਡਾ. ਭੁਪੇਸ਼ ਕੁਮਾਰ ਜਨਤਾ ਮੈਡੀਕਲ ਆਦਿ ਹਾਜ਼ਰ ਸਨ |