ਗਿੱਦੜਬਾਹਾ, 20 ਜੂਨ (ਪਰਮਜੀਤ ਸਿੰਘ ਥੇੜ੍ਹੀ)-ਯੋਗਾ ਪਤੰਜਲੀ ਵਲੋਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੋਗਾ ਪਤੰਜਲੀ ਦੀ ਪ੍ਰਧਾਨ ਡਾ. ਸਵਰਨ ਲਤਾ ਸਿੰਗਲਾ ਨੇ ਦੱਸਿਆ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮੰਡੀ ਵਾਲੇ ਪਾਰਕ ਵਿਚ ਸਵੇਰੇ 5:30 ਤੋਂ 7 ਵਜੇ ਤੱਕ ਮਨਾਇਆ ਜਾਵੇਗਾ | ਵਰਣਨਯੋਗ ਹੈ ਕਿ ਯੋਗਾ ਪਤੰਜਲੀ ਦੇ ਚੇਅਰਮੈਨ ਡਾ. ਕੇਵਲ ਕ੍ਰਿਸ਼ਨ ਸਿੰਗਲਾ ਵਲੋਂ ਬੀਤੇ ਕਈ ਸਾਲਾਂ ਤੋਂ ਮੰਡੀ ਵਾਲੇ ਪਾਰਕ ਵਿਖੇ ਰੋਜ਼ਾਨਾ ਮੁਫ਼ਤ ਯੋਗਾ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਡਾ. ਸਿੰਗਲਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਉਹ ਹੋਰ ਲੋਕਾਂ ਨੂੰ ਯੋਗ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ, ਤਾਂ ਜੋ ਆਮ ਲੋਕ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣਾ ਸਕਣ, ਕਿਉਂਕਿ ਯੋਗ ਇਕ ਅਜਿਹੀ ਚੀਜ਼ ਹੈ, ਜਿਸ ਨਾਲ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ |