24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਇਤਿਹਾਸਕ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਕਾਰਨ ਜਨਜੀਵਨ ਹੋ ਰਿਹਾ ਪ੍ਰਭਾਵਿਤ

ਅਜੀਤ ਡੈਸਕ 23-06-2025
ਜੈਤੋ, 22 ਜੂਨ (ਗੁਰਚਰਨ ਸਿੰਘ ਗਾਬੜੀਆ)- ਜੈਤੋ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਹਾਲਤ ਅਤਿ ਮਾੜੀ ਹੋਣ ਕਾਰਨ ਇਨ੍ਹਾਂ ਸੜਕਾਂ ਤੋਂ ਲੋਕਾਂ ਦਾ ਲੰਘਣਾ-ਟੱਪਣਾ ਮੁਸ਼ਕਿਲ ਹੋਇਆ ਪਿਆ ਹੈ, ਪਰ ਸਮੇਂ ਦੀਆਂ ਸਰਕਾਰਾਂ ਨੇ ਇਤਿਹਾਸਕ ਸ਼ਹਿਰ ਦੀ ਦਿੱਖਤ ਕੀ ਸੰਵਾਰਣੀ ਸੀ | ਇੱਥੋਂ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਹੀ ਨਹੀਂ ਹੋ ਸਕੀ | ਜਿਸ ਕਰਕੇ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ 'ਤੇ ਬਹੁਤ ਬੁਰਾ ਅਸਰ ਪਿਆ ਹੈ ਕਿਉਂਕਿ ਪੇਂਡੂ ਲੋਕ ਜੈਤੋ ਸ਼ਹਿਰ ਨੂੰ ਆਉਣ ਦੀ ਬਜਾਏ ਕੋਟਕਪੂਰਾ, ਗੋਨਿਆਣਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਵੱਲ ਜਾ ਰਹੇ ਹਨ | ਲੋਕਾਂ ਨੇ ਦੱਸਿਆ ਕਿ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਸੜਕਾਂ ਹੀ ਟੁੱਟੀਆਂ ਪਈਆਂ ਹਨ | ਜਿਨ੍ਹਾਂ ਵਿਚ ਜੈਤੋ-ਸ੍ਰੀ ਮੁਕਤਸਰ ਸਾਹਿਬ ਰੋਡ, ਸਥਾਨਕ ਕੋਟਕਪੂਰਾ ਚੌਂਕ ਤੋਂ (ਜੈਤੋ ਪਿੰਡ) ਜੈਤੋ ਥਾਣਾ ਰੋਡ, ਬੱਸ ਸਟੈਂਡ ਤੋਂ ਬਾਜਾਖਾਨਾ ਚੌਂਕ, ਬਠਿੰਡਾ ਰੋਡ, ਰੇਲਵੇ ਸਟੇਸ਼ਨ ਦੇ ਨਾਲ-ਨਾਲ ਬਿਸ਼ਨੰਦੀ ਰੋਡ, ਕੋਟਕਪੂਰਾ ਰੋਡ 'ਤੇ ਸਥਿਤ ਛੱਪੜ ਦੇ ਨਾਲ-ਨਾਲ ਬਣੇ ਮਿੰਨੀ ਬਾਈਪਾਸ ਜੋ ਕਿ ਵੱਖ-ਵੱਖ ਪਿੰਡਾਂ ਤੇ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ, ਟਿੱਬੀ ਸਾਹਿਬ ਨੂੰ ਮਿਲਾਉਂਦਾ ਹੈ, ਗੁਰਦੁਆਰਾ ਟਿੱਬੀ ਸਾਹਿਬ ਦੇ ਨਾਲ-ਨਾਲ ਜਾਂਦੀ ਸੜਕ ਜੋ ਕਿ ਪਿੰਡ ਰਣ ਸਿੰਘ ਵਾਲਾ, ਬਰਗਾੜੀ, ਕੋਠੇ ਮਾਹਲਾ ਸਿੰਘ ਵਾਲੇ (ਨਿਆਮੀਵਾਲਾ) ਬਹਿਬਲ ਖੁਰਦ, ਬਹਿਬਲ ਕਲਾਂ ਨੂੰ ਮਿਲਣਾਉਣ ਵਾਲੀ ਇਸ ਸੜਕ ਨੂੰ ਜਿਵੇਂ ਕਿ ਨਜ਼ਰਾਂ ਹੀ ਲੱਗ ਗਈਆਂ ਹਨ ਤੇ ਕਈ ਸਾਲਾਂ ਤੋਂ ਸੜਕ ਨੂੰ ਪੁੱਟ ਕੇ ਛੱਡ ਰੱਖਿਆ ਹੋਇਆ ਤੇ ਇਸ ਸੜਕ ਨੂੰ ਬਣਾਉਣ ਲਈ ਸਬੰਧਿਤ ਮਹਿਕਮਾ ਕਬੂਤਰ ਵਾਂਗ ਆਪਣੀਆਂ ਅੱਖਾਂ ਬੰਦ ਕਰੀ ਬੈਠੇ ਹਨ | ਜਦ ਕਿ ਉਕਤ ਰੋਡ 'ਤੇ ਨਜ਼ਦੀਕ ਰਹਿੰਦੇ ਘਰਾਂ ਵਾਲੇ ਵੀ ਆਪਣੀ ਫ਼ਰਿਆਦ ਸੁਣਾ ਸੁਣਾ ਕੇ ਅੱਕ ਗਏ ਹਨ | ਇਨ੍ਹਾਂ ਟੁੱਟੀਆਂ ਸੜਕਾਂ ਦੇ ਕਾਰਨ ਲੋਕਾਂ ਦਾ ਜਿਉਣਾ ਦੁਭਰ ਹੋ ਗਿਆ ਹੈ ਤੇ ਸੜਕਾਂ ਤੋਂ ਲੰਘਣ ਵਾਲੇ ਲੋਕ ਮੌਜੂਦ ਸਰਕਾਰ ਨੂੰ ਕੋਸਦੇ ਹਨ ਕਿ ਟੁੱਟੀਆਂ ਸੜਕਾਂ ਤੋਂ ਲੰਘਣ ਕਾਰਨ ਸਰੀਰ ਦੀਆਂ ਹੱਡੀਆਂ ਕੜਕ-ਕੜਕ ਦੀਆਂ ਆਵਾਜ਼ਾਂ ਦੇਣ ਲੱਗ ਗਈ ਹਨ ਤੇ ਇਨ੍ਹਾਂ ਕੜਕ-ਕੜਕ ਦੀਆਂ ਆਵਾਜ਼ਾਂ ਨੂੰ ਬੰਦ ਕਰਨ ਲਈ ਡਾਕਟਰ ਕੋਲ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਥਾਨਕ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਸਾਰੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਤੁਰੰਤ ਫ਼ੰਡ ਜਾਰੀ ਕਰੇ ਤਾਂ ਜੋ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਚੋਰਾਂ ਨੇ 6 ਤੋਲੇ ਸੋਨੇ ਦੇ ਗਹਿਣੇ ਤੇ ਸਵਾ ਲੱਖ ਦੀ ਨਕਦੀ ਕੀਤੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।