24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਚੱਕ ਸ਼ੇਰੇਵਾਲਾ ਸਹਿਕਾਰੀ ਸਭਾ 'ਚ ਚੋਰੀ

ਅਜੀਤ ਡੈਸਕ 17-10-2025
ਮੰਡੀ ਲੱਖੇਵਾਲੀ, 16 ਅਕਤੂਬਰ (ਮਿਲਖ ਰਾਜ)-ਪਿੰਡ ਚੱਕ ਸ਼ੇਰੇਵਾਲਾ ਦੀ ਬਹੁਮੰਤਵੀ ਸਹਿਕਾਰੀ ਸਭਾ 'ਚ ਬੀਤੀ ਲੰਘੀ ਰਾਤ ਚੋਰੀ ਦੀ ਖ਼ਬਰ ਹੈ | ਚੋਰ ਸਹਿਕਾਰੀ ਸਭਾ ਦੀ ਬਿਲਡਿੰਗ ਅੰਦਰ ਦਾਖ਼ਲ ਹੋ ਕੇ ਜਿੰਦਰੇ ਭੰਨ ਕੇ ਨਾ ਸਿਰਫ਼ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਲੈ ਗਏ, ਬਲਕਿ ਅੰਦਰ ਪਈ ਹੋਈ ਡੀ.ਏ.ਪੀ. ਖ਼ਾਦ ਦੇ ਕਰੀਬ 6 ਗੱਟੇ ਅਤੇ ਡੀ.ਵੀ.ਆਰ. ਵੀ ਨਾਲ ਚੱਕ ਕੇ ਲੈ ਗਏ | ਚੋਰੀ ਦਾ ਪਤਾ ਮੁਲਾਜ਼ਮਾਂ ਨੂੰ ਸਵੇਰੇ ਸਹਿਕਾਰੀ ਸਭਾ ਵਿਚ ਪੁੱਜਣ ਬਾਅਦ ਲੱਗਾ | ਸਭਾ ਦੇ ਸਕੱਤਰ ਸ਼ਿਵਰਾਜ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਦੀ ਸੂਚਨਾ ਪੁਲਿਸ ਥਾਣਾ ਲੱਖੇਵਾਲੀ ਵਿਖੇ ਦਿੱਤੀ ਗਈ ਹੈ ਅਤੇ ਪੁਲਿਸ ਪਾਰਟੀ ਵਲੋਂ ਮੌਕੇ 'ਤੇ ਪੁੱਜ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਦਾ ਦੌਰਾ ਅਗਲੀ ਖ਼ਬਰ 6.10 ਗਰਾਮ ਹੈਰੋਇਨ ਸਮੇਤ ਔਰਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।