ਕੋਟਕਪੂਰਾ, 16 ਅਕਤੂਬਰ (ਮੇਘਰਾਜ)-ਅੱਜ ਹੀਰੇ ਵੈਲਫ਼ੇਅਰ ਕਲੱਬ ਕੋਟਕਪੂਰਾ ਵਲੋਂ ਕਲੱਬ ਦੇ ਚੀਫ਼ ਪੈਟਰਨ ਪ੍ਰੋ. ਦਰਸ਼ਨ ਸਿੰਘ ਸੰਧੂ, ਹਰਬੰਸ ਲਾਲ ਭੱਲਾ ਤੇ ਭੀਮ ਸੈਨ ਭੱਲਾ ਦਾ ਵਿਦੇਸ਼ ਤੋਂ ਪਰਤਣ 'ਤੇ ਸ਼ਾਨਦਾਰ ਢੰਗ ਨਾਲ ਸਵਾਗਤ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਪਰੰਤ ਪ੍ਰੋ. ਦਰਸ਼ਨ ਸਿੰਘ ਸੰਧੂ ਤੇ ਸਨਮਾਨਿਤ ਵਿਅਕਤੀਆਂ ਵਲੋਂ ਸਮੂਹ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਪ੍ਰੋ. ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਗੈਰਹਾਜ਼ਰੀ 'ਚ ਕਲੱਬ ਦਾ ਚੀਫ਼ ਪੈਟਰਨ ਚੁਣਨ 'ਤੇ ਖੁਸ਼ੀ ਹੈ | ਉਕਤ ਸਾਦਾ ਸਮਾਗਮ ਨਛੱਤਰ ਸਿੰਘ ਇੰਸਪੈਕਟਰ ਇੰਚਾਰਜ ਐਨ.ਆਰ.ਆਈ ਵਿੰਗ ਵਲੋਂ ਵਧੀਆ ਢੰਗ ਨਾਲ ਕੀਤਾ ਗਿਆ | ਅੰਤ 'ਚ ਦਰਸ਼ਨ ਸਿੰਘ ਸੰਧੂ, ਭੀਮ ਸੈਨ ਭੱਲਾ ਅਤੇ ਹਰਬੰਸ ਲਾਲ ਭੱਲਾ ਨੂੰ ਕਲੱਬ ਵਲੋਂ ਤਿਆਰ ਕੀਤੇ ਗਏ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਸੰਦੀਪ ਕਟਾਰੀਆ ਪ੍ਰਧਾਨ, ਦਲਜਿੰਦਰ ਸਿੰਘ ਸੰਧੂ ਚੇਅਰਮੈਨ, ਰਾਜਿੰਦਰ ਸਿੰਘ ਸਰਾਂ ਮੁੱਖ ਸੰਸਥਾਪਕ, ਗੋਪਾਲ ਕ੍ਰਿਸ਼ਨ ਵੋਹਰਾ ਜਨਰਲ ਸਕੱਤਰ, ਕੌਸ਼ਲ ਪ੍ਰਕਾਸ਼ ਖ਼ਜ਼ਾਨਚੀ, ਸੁਰਿੰਦਰ ਸਿੰਘ ਰਾਮਗੜ੍ਹੀਆ, ਗੁਰਦੀਪ ਸਿੰਘ ਮੈਨੇਜਰ, ਬਿੱਟਾ ਨਰੂਲਾ ਚੀਫ਼ ਸਪੋਕਸਮੈਨ, ਜਸਕਰਤਾਰ ਸਿੰਘ ਢਿੱਲੋਂ, ਕਮਲ ਰਾਜਪੂਤ, ਮਨਤਾਰ ਸਿੰਘ ਮੱਕੜ, ਪ੍ਰਦੀਪ ਚੋਪੜਾ, ਲਕਸ਼ਮਣ ਮਹਿਰਾ, ਜੋਗਿੰਦਰ ਸਿੰਘ ਮੱਕੜ, ਸਵਰਨ ਸਿੰਘ ਪੀਟਰ, ਚੰਦਰ ਅਰੋੜਾ, ਐਡਵੋਕੇਟ ਸੰਜੀਵ ਦਿਉੜਾ, ਕੈਪਟਨ ਜਰਨੈਲ ਸਿੰਘ ਮਾਨ, ਰਾਜਾ ਠੇਕੇਦਾਰ, ਸੰਜੀਵ ਧੀਂਗੜਾ, ਰਾਜਾ ਸ਼ਰਮਾ, ਸਤਨਾਮ ਸਿੰਘ ਖੱਬੂ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ |