24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਪੰਜਾਬ ਦੀ ਗਵਰਨਿੰਗ ਬਾਡੀ ਮੀਟਿੰਗ ਭਲਕੇ

ਅਜੀਤ ਡੈਸਕ 17-10-2025
ਫ਼ਰੀਦਕੋਟ, 16 ਅਕਤੂਬਰ (ਸਤੀਸ਼ ਬਾਗ਼ੀ)-ਸੀਨੀਅਰ ਸਿਟੀਜਨ ਐਸੋਸੀਏਸ਼ਨ ਪੰਜਾਬ ਦੀ ਗਵਰਨਰ ਬਾਡੀ ਦੀ ਮੀਟਿੰਗ ਮਿਤੀ 18 ਅਕਤੂਬਰ 2025 ਨੂੰ ਰਾਜਪੁਰਾ ਵਿਖੇ ਕੀਤੀ ਜਾ ਰਹੀ ਹੈ | ਜਿਸ 'ਚ ਪੰਜਾਬ ਭਰ ਦੇ ਸੀਨੀਅਰ ਸਿਟੀਜਨ ਸੰਸਥਾਵਾਂ ਦੇ ਪ੍ਰਧਾਨ ਤੇ ਸਕੱਤਰ ਭਾਗ ਲੈਣਗੇ | ਇਸ ਮੀਟਿੰਗ 'ਚ ਵਿਸ਼ੇਸ਼ ਮਹਿਮਾਨ ਵਜੋਂ ਭਾਸ਼ਨ ਦੇਣ ਲਈ ਪ੍ਰੋਫ਼ੈਸਰ ਨਿਰਮਲ ਕੌਸ਼ਿਕ ਸੇਵਾ ਮੁਕਤ ਮੁਖੀ ਹਿੰਦੀ ਵਿਭਾਗ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਨੂੰ ਸੱਦਾ ਪ੍ਰਾਪਤ ਹੋਇਆ ਹੈ | ਇਹ ਸੀਨੀਅਰ ਸਿਟੀਜਨ ਵੈੱਲਫ਼ੇਅਰ ਐਸੋਸੀਏਸ਼ਨ ਫ਼ਰੀਦਕੋਟ ਅਤੇ ਫ਼ਰੀਦਕੋਟ ਨਿਵਾਸੀਆਂ ਲਈ ਬੜੀ ਹੀ ਮਾਣ ਵਾਲੀ ਗੱਲ ਹੈ | ਇਹ ਮੀਟਿੰਗ ਗਵਰਨਿੰਗ ਬਾਡੀ (ਫ਼ੈਡਸਨ) ਪੰਜਾਬ ਦੇ ਲਾਈਫ਼ ਚੇਅਰਮੈਨ ਐਸ. ਪੀ. ਕਰਕਰਾ ਆਈ. ਏ. ਐਸ (ਸੇਵਾ ਮੁਕਤ) ਅਤੇ ਰਾਜ ਕੁਮਾਰ ਕੱਕੜ ਫ਼ੈਡਸਨ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਹੋਵੇਗੀ |
ਪਿਛਲੀ ਖ਼ਬਰ ਦੁਕਾਨ ਦੀ ਕਮਾਈ ਹੜੱਪਣ ਦੇ ਦੋਸ਼ਾਂ ਤਹਿਤ ਨੌਕਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਿਲਵਰ ਓਕਸ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।