24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕਲੱਬ ਵਲੋਂ ਨਵ-ਨਿਯੁਕਤ ਡੀ.ਐਸ.ਪੀ ਦੇ ਸਨਮਾਨ ਮੌਕੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਭਰੋਸਾ

ਅਜੀਤ ਡੈਸਕ 17-10-2025
ਕੋਟਕਪੂਰਾ, 16 ਅਕਤੂਬਰ (ਮੋਹਰ ਸਿੰਘ ਗਿੱਲ)-ਸਬ ਡਵੀਜਨ ਕੋਟਕਪੂਰਾ ਵਿਖੇ ਨਵ-ਨਿਯੁਕਤ ਡੀ.ਐਸ.ਪੀ ਸੰਜੀਵ ਕੁਮਾਰ ਦਾ ਗੁੱਡ ਮੌਰਨਿੰਗ ਕਲੱਬ ਕੋਟਕਪੂਰਾ ਦੇ ਸਮੂਹ ਅਹੁਦੇਦਾਰਾਂ ਵਲੋਂ ਪਹਿਲੀ ਮਿਲਣੀ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਨਮਾਨ ਲਈ ਉਨ੍ਹਾਂ ਕਲੱਬ ਦਾ ਧੰਨਵਾਦ ਕੀਤਾ | ਉਨ੍ਹਾਂ ਨਾਲ ਇੰਸਪੈਕਟਰ ਚਮਕੌਰ ਸਿੰਘ ਬਰਾੜ ਐਸ. ਐਚ. ਓ ਥਾਣਾ ਸਿਟੀ ਅਤੇ ਇੰਸਪੈਕਟਰ ਗੁਰਾਂਦਿੱਤਾ ਸਿੰਘ ਐਸ. ਐਚ. ਓ ਥਾਣਾ ਸਦਰ ਕੋਟਕਪੂਰਾ ਵੀ ਹਾਜ਼ਰ ਸਨ | ਗੁੱਡ ਮੌਰਨਿੰਗ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੰਗੇ ਕਾਰਜਾਂ ਲਈ ਸਹਿਯੋਗ ਕਰਨ ਦਾ ਭਰੋਸਾ ਦਿੱਤਾ | ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਦੀ ਅਗਵਾਈ 'ਚ ਜਨਰਲ ਸਕੱਤਰ ਪੋ੍ਰ. ਐਚ.ਐਸ. ਪਦਮ ਦੇ ਅਧਿਆਪਨ ਖੇਤਰ ਦੇ 40 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਕੀਤੀ ਚਾਹ-ਪਾਰਟੀ ਦੌਰਾਨ ਉਕਤ ਮਹਿਮਾਨਾਂ ਸਮੇਤ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਕਲੱਬ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦਾ ਸੰਖੇਪ ਵਿਚ ਜ਼ਿਕਰ ਕੀਤਾ | ਅੰਤ ਵਿਚ ਤਿੰਨਾਂ ਪੁਲਿਸ ਅਧਿਕਾਰੀਆਂ ਨੂੰ ਹਾਰ ਪਾ ਕੇ ਅਤੇ ਕਲੱਬ ਦੇ ਸ਼ਾਨਦਾਰ ਸੋਵੀਨਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਨੀਲ ਕੁਮਾਰ ਬਿੱਟਾ ਗਰੋਵਰ, ਸੁਰਿੰਦਰ ਸਿੰਘ ਸਦਿਉੜਾ, ਜਸਕਰਨ ਸਿੰਘ ਭੱਟੀ, ਠੇਕੇਦਾਰ ਪ੍ਰੇਮ ਮੈਣੀ, ਡਾ. ਰਵਿੰਦਰਪਾਲ ਕੋਛੜ, ਓਮ ਪ੍ਰਕਾਸ਼ ਗੁਪਤਾ, ਡਾ. ਦੇਵ ਰਾਜ, ਮਾਸਟਰ ਸੋਮਨਾਥ ਅਰੋੜਾ, ਲੈਕਚਰਾਰ ਵਿਨੋਦ ਧਵਨ, ਲਵਲੀ ਸਚਦੇਵਾ, ਕੈਪਟਨ ਰੂਪ ਚੰਦ ਅਰੋੜਾ, ਗੁਰਮੀਤ ਸਿੰਘ ਮੀਤਾ, ਜਗਸੀਰ ਸਿੰਘ ਖਾਰਾ, ਜਸਬੀਰ ਸਿੰਘ ਸੇਠੀ, ਜਸਪਾਲ ਸਿੰਘ ਲਾਟਾ, ਸੁਖਵਿੰਦਰ ਸਿੰਘ ਬਾਗੀ, ਕੁਲਬੀਰ ਸਿੰਘ ਮੱਕੜ, ਪ੍ਰਮੋਦ ਕੁਮਾਰ ਪੱਪਾ ਮਲਹੋਤਰਾ, ਰਜਿੰਦਰ ਸਿੰਘ ਰਾਜੂ ਸਚਦੇਵਾ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਵਿਜੈ ਕੁਮਾਰ ਟੀਟੂ ਛਾਬੜਾ, ਸੁਰਿੰਦਰ ਕੁਮਾਰ ਕਾਕਾ ਸ਼ਰਮਾ, ਵਿਜੈ ਕੁਮਾਰ ਮੌਂਗਾ, ਗੁਰਚਰਨ ਸਿੰਘ ਬੱਬੂ, ਹਰਦੀਪ ਸਿੰਘ ਫਿੱਡੂ ਭਲਵਾਨ, ਅਸ਼ੋਕ ਅਰੋੜਾ ਹਾਜ਼ਰ ਹਨ |
ਪਿਛਲੀ ਖ਼ਬਰ 'ਪਾਣੀ ਬਚਾਓ' ਵਿਸ਼ੇ 'ਤੇ ਵਿਸ਼ੇਸ਼ ਅਸੈਬਲੀ ਕਰਵਾਈ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਬੱਚਿਆਂ ਨੇ ਧਾਰਮਿਕ ਵਿੱਦਿਅਕ ਫ਼ੇਰਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।