ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੋਂਗਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੁਮਾਰ ਸੋਨੀ, ਅਕਾਦਮਿਕ ਸਹਾਇਤਾ ਗਰੁੱਪ ਦੇ ਡੀ.ਆਰ.ਸੀ. ਗੁਰਮੇਲ ਸਿੰਘ ਸਾਗੂ ਦੀ ਅਗਵਾਈ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਕੂਲਾਂ 'ਚ ਬੈਚ ਇਕ ਤੇ ਬੈਚ ਦੋ ਅਧੀਨ ਵੱਖ-ਵੱਖ ਵਿਸ਼ਿਆਂ ਦੇ ਮੇਲੇ ਕਰਵਾਏ ਗਏ | ਜਸਵਿੰਦਰ ਪਾਲ ਸ਼ਰਮਾ ਤੇ ਗੁਰਮੇਲ ਸਿੰਘ ਸਾਗੂ ਨੇ ਦੱਸਿਆ ਕਿ ਵਿਭਾਗ ਦੁਆਰਾ ਵਿਸ਼ੇ ਮੇਲਿਆਂ ਨੂੰ ਪੰਜ ਬੈਚਾਂ 'ਚ ਵੰਡ ਕੇ ਸਬਜੈਕਟ ਮੇਲੇ ਕਰਵਾਏ ਜਾ ਰਹੇ ਹਨ, ਜਿਸ ਤਹਿਤ ਪਹਿਲੇ ਦੋ ਬੈਚਾਂ ਦੇ ਮੇਲੇ 13 ਤੋਂ 16 ਅਕਤੂਬਰ ਤੱਕ ਕਰਵਾਏ ਗਏ ਅਤੇ ਬੈਚ ਤਿੰਨ, ਚਾਰ ਤੇ ਪੰਜ ਦੇ ਮੇਲੇ 24 ਤੋਂ 30 ਅਕਤੂਬਰ ਤੱਕ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਜਿੱਥੇ ਇਨ੍ਹਾਂ ਮੇਲਿਆਂ ਵਿਚ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀ ਤੇ ਸੰਬੰਧਿਤ ਵਿਸ਼ੇ ਦੇ ਅਧਿਆਪਕਾਂ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ, ਉੱਥੇ ਹੀ ਇਨ੍ਹਾਂ ਮੇਲਿਆਂ ਵਿਚ ਜ਼ਿਲੇ੍ਹ ਦੇ ਬੀ.ਆਰ.ਸੀਜ਼. ਰਜਿੰਦਰ ਮੋਹਨ, ਅਜੇ ਗਰੋਵਰ, ਜਗਜੀਤ ਸਿੰਘ, ਜਗਸੀਰ ਸਿੰਘ, ਕਮਲਜੀਤ ਸਿੰਘ, ਦਵਿੰਦਰ ਸਿੰਘ, ਮਹਿਮਾ ਸਿੰਘ, ਮਨਪ੍ਰੀਤ ਸਿੰਘ ਬੇਦੀ, ਰਾਹੁਲ ਕੁਮਾਰ ਗੋਇਲ, ਰੁਪਿੰਦਰ ਸਿੰਘ ਅਤੇ ਵਰਿੰਦਰ ਜੀਤ ਸਿੰਘ ਬਿੱਟਾ ਨੇ ਅਹਿਮ ਭੂਮਿਕਾ ਨਿਭਾੲ