ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਡਾ. ਜਯੋਤਸਨਾ ਨੇ ਬਤੌਰ ਡੀ.ਡੀ.ਓ. ਪਿ੍ੰਸੀਪਲ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਸਰਕਾਰੀ ਕਾਲਜ ਦੇ ਸਟਾਫ਼ ਵਲੋਂ ਪਿ੍ੰਸੀਪਲ ਨੂੰ ਜੀ ਆਇਆਂ ਆਖਿਆ ਗਿਆ ਅਤੇ ਅਹੁਦਾ ਸੰਭਾਲਣ 'ਤੇ ਮੁਬਾਰਕਬਾਦ ਦਿੱਤੀ | ਨਵ-ਨਿਯੁਕਤ ਪਿ੍ੰਸੀਪਲ ਨੇ ਕਿਹਾ ਕਿ ਉਹ ਕਾਲਜ ਦੇ ਬਿਹਤਰ ਪ੍ਰਬੰਧਾਂ ਲਈ ਪੂਰੀ ਮਿਹਨਤ ਕਰਨਗੇ | ਵਰਨਣਯੋਗ ਹੈ ਕਿ ਡਾ. ਜਯੋਤਸਨਾ ਇਸੇ ਕਾਲਜ ਦੇ 1983 ਤੋਂ 1987 ਤੱਕ ਦੇ ਵਿਦਿਆਰਥੀ ਰਹੇ | ਉਨ੍ਹਾਂ ਨੇ ਬੀ.ਏ. ਦੀ ਡਿਗਰੀ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਹੀ ਹਾਸਿਲ ਕੀਤੀ | ਸ੍ਰੀ ਮੁਕਤਸਰ ਸਾਹਿਬ ਦੀ ਜੰਮਪਲ ਡਾ. ਜਯੋਤਸਨਾ ਪ੍ਰੋਫ਼ੈਸਰ ਜੇ.ਐੱਲ. ਗੁਪਤਾ ਵਾਈਸ ਪਿ੍ੰਸੀਪਲ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਤੇ ਸ੍ਰੀਮਤੀ ਸੰਨੋ ਦੇਵੀ ਮੁੱਖ ਅਧਿਆਪਕਾ ਸਰਕਾਰੀ ਸਕੂਲ ਪਿੰਡ ਉਦੇਕਰਨ ਦੀ ਸਭ ਤੋਂ ਛੋਟੀ ਸਪੁੱਤਰੀ ਹਨ |