23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਨਰਸਰੀ ਦੇ ਬੱਚਿਆਂ ਨੂੰ ਵਾਧੂ ਸਾਮਾਨ ਨੂੰ ਵਰਤੋਂਯੋਗ ਬਣਾਉਣਾ ਸਿੱਖਿਆ <br/>

ਅਜੀਤ ਡੈਸਕ 17-10-2025
ਕਿਸ਼ਨਪੁਰਾ ਕਲਾਂ, 16 ਅਕਤੂਬਰ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀ ਨੇ ਘਰ 'ਚ ਪਏ ਵਾਧੂ ਅਖ਼ਬਾਰ, ਪਲਾਸਟਿਕ ਸਾਮਾਨ ਨੂੰ ਮੁੜ ਵਰਤੋਂ ਯੋਗ ਬਣਾਉਂਦੇ ਹੋਏ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਛਤਰੀਆਂ, ਬੈਗ, ਡਰੈੱਸ ਅਤੇ ਫਰੇਮ ਆਦਿ ਬਣਾਏ | ਇਨ੍ਹਾਂ ਛੋਟੇ ਵਿਦਿਆਰਥੀਆਂ ਨੇ ਆਪਣੇ ਅੰਦਰ ਦੀ ਕਲਾਂ ਨੂੰ ਆਪਣੇ ਅਧਿਆਪਕਾਂ ਦੀ ਦੇਖ ਰੇਖ ਵਿਚ ਬਣਾਇਆ ਅਤੇ ਇਸ ਵਿਚ ਹੋਰ ਸੋਧ ਕਰਨ ਦੇ ਗੁਣ ਵੀ ਸਿੱਖੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੇ ਸ਼ੁਰੂਆਤੀ ਦੌਰ ਤੋਂ ਹੀ ਇਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਨਾਲ ਜੋੜਾਂਗੇ ਤਾਂ ਇਨ੍ਹਾਂ ਵਿਚ ਹੋਰ ਅੱਗੇ ਦੀ ਰੁਚੀ ਪੈਦਾ ਹੋਵੇਗੀ ਜਿਸ ਦੀ ਵਰਤੋਂ ਪੜਾਈ ਵਿਚ ਕਰਦੇ ਹੋਏ ਇਹ ਬੱਚੇ ਬੁਲੰਦ ਉਚਾਈਆਂ ਨੂੰ ਛੋਹਣਗੇ | ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਵੱਲ ਲੈ ਕੇ ਜਾਣ ਦੇ ਇਹ ਮੁੱਢਲੇ ਕਦਮ ਹਨ |

ਪਿਛਲੀ ਖ਼ਬਰ ਮਾਈ ਭਾਗੋ ਕਾਲਜ ਰੱਲਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਮੋਗਾ ਦੀ ਭਾਵਨਾ ਬਾਂਸਲ ਦਾ ਸ਼ਾਨਦਾਰ ਸਮਾਜ ਸੇਵੀ ਸੇਵਾਵਾਂ ਲਈ ਰਾਜਪਾਲ ਵਲੋਂ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।