• ਕੇਵਲ ਨਿਰਧਾਰਤ ਥਾਵਾਂ 'ਤੇ ਹੀ ਹੋ ਸਕੇਗੀ ਪਟਾਕਿਆਂ ਦੀ ਵਿਕਰੀ-ਵਧੀਕ ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇਸੰਸ ਜਾਰੀ ਕਰਨ ਲਈ ਡਰਾਅ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਦੀ ਦੇਖ-ਰੇਖ 'ਚ ਅਪਲਾਈ ਕਰਨ ਵਾਲਿਆਂ ਦੀ ਹਾਜ਼ਰੀ 'ਚ ਕੱਢੇ ਗਏ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਬਣੀ ਨੀਤੀ ਅਨੁਸਾਰ ਇਹ ਡਰਾਅ ਕੱਢੇ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਡਰਾਅ ਲਈ ਜ਼ਿਲ੍ਹੇ ਵਿਚ 2105 ਅਰਜ਼ੀਆਂ ਆਈਆਂ ਸਨ, ਜਿਨ੍ਹਾਂ 'ਚੋਂ ਡਰਾਅ ਰਾਹੀਂ ਸ੍ਰੀ ਮੁਕਤਸਰ ਸਾਹਿਬ ਲਈ 15, ਮਲੋਟ ਲਈ 10 ਅਤੇ ਗਿੱਦੜਬਾਹਾ ਲਈ 5 ਆਰਜ਼ੀ ਲਾਇਸੰਸ ਜਾਰੀ ਕਰਨ ਲਈ ਲਾਭਪਾਤਰੀਆਂ ਦੀ ਚੋਣ ਕੀਤੀ ਗਈ ਹੈ | ਇਸ ਪ੍ਰਕਾਰ ਜ਼ਿਲ੍ਹੇ 'ਚ ਕੁੱਲ 30 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਹਲਕੇ ਲਈ ਮੰਡੀ ਲੱਖੇਵਾਲੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੱਖੇਵਾਲੀ ਦੇ ਖੇਡ ਗਰਾਊਾਡ ਵਿਚ, ਮੰਡੀ ਬਰੀਵਾਲਾ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਾਡ, ਗੁਰੂ ਨਾਨਕ ਕਾਲਜ ਟਿੱਬੀ ਸਾਹਿਬ ਰੋਡ ਦੇ ਸਾਹਮਣੇ, ਕੈਨਾਲ ਕਾਲੋਨੀ ਬਠਿੰਡਾ ਰੋਡ, ਦਫ਼ਤਰ ਨਗਰ ਕੌਂਸਲ ਦੇ ਸਾਹਮਣੇ ਅਬੋਹਰ ਰੋਡ ਅਤੇ ਅਬੋਹਰ ਰੋਡ 'ਤੇ ਬਰਾੜ ਟਾਇਰਜ਼ ਦੇ ਸਾਹਮਣੇ ਮਾਰਕਿਟ ਕਮੇਟੀ ਦੀ ਜਗ੍ਹਾ ਪਟਾਕਿਆਂ ਦੀ ਵਿਕਰੀ ਲਈ ਨਿਰਧਾਰਤ ਕੀਤੀਆਂ ਗਈਆਂ ਹਨ | ਇਸੇ ਤਰ੍ਹਾਂ ਹੀ ਹਲਕਾ ਮਲੋਟ ਲਈ ਪੁੱਡਾ ਕਾਲੋਨੀ ਮਲੋਟ (ਖ਼ਾਲੀ ਗਰਾਊਾਡ ਵਿਚ), ਪੰਚਾਇਤ ਮਾਰਕਿਟ ਨੇੜੇ ਚੌਂਕ ਪੰਨੀਵਾਲਾ ਫੱਤਾ (ਮਾਰਕਿਟ ਦੀਆਂ ਦੁਕਾਨਾਂ ਜੋ ਖ਼ਾਲੀ ਪਈਆਂ ਹਨ), ਦਸਮੇਸ਼ ਸਪੋਰਟਸ ਕਲੱਬ, ਥਾਣਾ ਲੰਬੀ ਦੇ ਨਾਲ (ਖ਼ਾਲੀ ਪਏ ਗਰਾਊਾਡ ਵਿਚ) ਅਤੇ ਮੰਡੀ ਕਿੱਲੀਆਂਵਾਲੀ ਮੰਡੀ ਬੋਰਡ (ਦਾਣਾ ਮੰਡੀ ਵਿਚ ਸਬਜ਼ੀ ਮੰਡੀ ਵਾਲੀ ਜਗ੍ਹਾ) ਪਟਾਕਿਆਂ ਦੀ ਵਿਕਰੀ ਲਈ ਨਿਰਧਾਰਤ ਕੀਤੀ ਗਈ ਹੈ | ਇਸ ਤੋਂ ਇਲਾਵਾ ਹਲਕਾ ਗਿੱਦੜਬਾਹਾ ਵਿਚ ਭਾਰੂ ਚੌਂਕ, ਨਜ਼ਦੀਕ ਸਮਸ਼ਾਨਘਾਟ ਦੇ ਨਾਲ ਲਗਦੇ ਡੀ.ਏ.ਵੀ. ਸਕੂਲ ਦੇ ਬਣੇ ਸਟੇਡੀਅਮ, ਗਿੱਦੜਬਾਹਾ ਅਤੇ ਦੋਦਾ ਵਿਖੇ ਬੱਸ ਸਟੈਂਡ ਦੇ ਪਿਛਲੇ ਪਾਸੇ ਡੇਰਾ ਬਾਬਾ ਧਿਆਨ ਦਾਸ ਵਿਚ ਖ਼ਾਲੀ ਪਈ ਜਗ੍ਹਾ 'ਤੇ ਸੂਏ ਦੇ ਨਾਲ-ਨਾਲ ਵਾਲੀ ਜਗ੍ਹਾ ਪਟਾਕਿਆਂ ਦੀ ਵਿਕਰੀ ਲਈ ਨਿਰਧਾਰਤ ਕੀਤੀ ਗਈ ਹੈ | ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰਜੀ ਲਾਇਸੰਸ ਧਾਰਕਾਂ ਨੂੰ ਸਾਰੇ ਸਰਕਾਰੀ ਨਿਯਮਾਂ ਦਾ ਪਾਲਣਾ ਕਰਨਾ ਲਾਜ਼ਮੀ ਹੋਵੇਗਾ ਅਤੇ ਜਾਰੀ ਕੀਤੇ ਇਨ੍ਹਾਂ ਆਰਜ਼ੀ ਲਾਇਸੰਸਾਂ ਦੀ ਮਿਆਦ 19 ਅਕਤੂਬਰ ਤੋਂ 21 ਅਕਤੂਬਰ ਅਤੇ 4 ਨਵੰਬਰ ਤੋਂ 5 ਨਵੰਬਰ 2025 ਤੱਕ ਹੈ | ਉਨ੍ਹਾਂ ਕਿਹਾ ਕਿ ਨਿਰਧਾਰਤ ਥਾਂਵਾਂ ਤੋਂ
ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਕੱਢੇ ਡਰਾਅ
ਅਜੀਤ ਡੈਸਕ
18-10-2025