05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬੀ.ਸੀ. ਕਮਿਸ਼ਨ ਨੇ ਪਛੜੇ ਵਰਗ ਨਾਲ ਸੰਬੰਧਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਅਜੀਤ ਡੈਸਕ 18-10-2025
ਸ੍ਰੀ ਮੁਕਤਸਰ ਸਾਹਿਬ, 17 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਬੀ.ਸੀ. ਕਮਿਸ਼ਨ ਭਾਰਤ ਸਰਕਾਰ ਵਲੋਂ ਪਛੜੀਆਂ ਸ਼੍ਰੇਣੀਆਂ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਵੱਖ-ਵੱਖ ਜਾਤਾਂ ਦੇ ਇਕ ਵੱਡੇ ਸਮੂਹ ਦੀਆਂ ਦੁੱਖ ਤਕਲੀਫ਼ਾਂ ਸੁਣਨ ਵਾਸਤੇ ਕਮਿਸ਼ਨ ਚੰਡੀਗੜ੍ਹ ਵਿਖੇ ਪਹੁੰਚਿਆ | ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਬਹੁਤ ਸਾਰੀਆਂ ਸੰਸਥਾਵਾਂ ਤੇ ਸਾਰੀਆਂ ਪਛੜੀਆਂ ਜਾਤਾਂ ਨਾਲ ਸੰਬੰਧਿਤ ਲੋਕਾਂ ਨੇ ਆਪੋ-ਆਪਣੇ ਮਸਲੇ ਇਸ ਕਮਿਸ਼ਨ ਦੇ ਸਾਹਮਣੇ ਰੱਖੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਧਾਨ ਅੰਗਰੇਜ਼ ਸਿੰਘ ਤੇ ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਆਗੂ ਰਜਿੰਦਰ ਸਿੰਘ ਸੋਹਣੇਵਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੀਟਿੰਗ ਵਿਚ ਹਰਪਾਲ ਸਿੰਘ ਸ਼ੇਰੇਵਾਲਾ, ਗੁਰਭੇਜ ਸਿੰਘ ਹਰੀਕੇ ਕਲਾਂ, ਜਗਮੀਤ ਸਿੰਘ, ਸਵਰਨ ਸਿੰਘ ਬਰਗਾੜੀ ਆਦਿ ਸ਼ਾਮਿਲ ਸਨ | ਇਸ ਸਮਾਗਮ ਵਿਚ ਪਹੁੰਚੇ ਹੰਸ ਰਾਜ ਗੰਗਾ ਰਾਮ ਅਹੀਰ ਚੇਅਰਮੈਨ ਅਤੇ ਭਵਨ ਭੂਸ਼ਣ ਕਮਲ ਮੈਂਬਰ ਨੂੰ ਸਾਡੇ ਵਫ਼ਦ ਵਲੋਂ 27 ਪ੍ਰਤੀਸ਼ਤ ਰਾਖਵਾਂਕਰਨ ਹਰ ਖੇਤਰ ਵਿਚ ਲਾਗੂ ਕਰਨ ਵਾਸਤੇ ਅਤੇ ਜਾਤੀ ਆਧਾਰਿਤ ਜਨਗਣਨਾ ਕਰਨ ਵਾਸਤੇ ਮੈਮੋਰੰਡਮ ਦਿੱਤਾ ਗਿਆ | ਚੇਅਰਮੈਨ ਮਲਕੀਤ ਸਿੰਘ ਥਿੰਦ ਅਤੇ ਡਾਇਰੈਕਟਰ ਪਛੜੀਆਂ ਸ਼੍ਰੇਣੀਆਂ ਸ੍ਰੀਮਤੀ ਵਿੰਨੀ ਭੁੱਲਰ ਨੇ ਵੀ ਇਸ ਦੀ ਪ੍ਰੋੜ੍ਹਤਾ ਕੀਤੀ | ਕਮਿਸ਼ਨ ਵਲੋਂ ਇਸ 'ਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ |
ਪਿਛਲੀ ਖ਼ਬਰ ਭਿ੍ਸ਼ਟਾਚਾਰ ਨੂੰ ਰੋਕਣ ਲਈ ਲੋਕ ਜਾਗਰੂਕ ਹੋਣ-ਗਿਰਧਰ, ਬਰਾੜ ਅਗਲੀ ਖ਼ਬਰ ਵਿਧਾਇਕ ਕਾਕਾ ਬਰਾੜ ਦੇ ਗ੍ਰਹਿ ਪਹੁੰਚੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।