03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫ਼ਰੀਦਕੋਟ ਦਾ ਇਜਲਾਸ • ਡਾ. ਟਹਿਣਾ ਤੀਜੀ ਵਾਰ ਬਲਾਕ ਪ੍ਰਧਾਨ ਬਣੇ

ਅਜੀਤ ਡੈਸਕ 18-10-2025
ਫ਼ਰੀਦਕੋਟ, 17 ਅਕਤੂਬਰ (ਸਤੀਸ਼ ਬਾਗ਼ੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਫ਼ਰੀਦਕੋਟ ਦਾ 2 ਸਾਲਾ ਇਜਲਾਸ ਡਾਕਟਰ ਅੰਮਿ੍ਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਸਟੇਜ ਦੀ ਸਾਰੀ ਜ਼ਿੰਮੇਵਾਰੀ ਡਾ. ਸੇਵਕ ਸਿੰਘ ਬਰਾੜ ਨੇ ਨਿਭਾਈ | ਪਹਿਲਾ ਸੈਕਟਰੀ ਰਿਪੋਰਟ ਡਾਕਟਰ ਕੁਲਵੰਤ ਸਿੰਘ ਚਹਿਲ ਬਲਾਕ ਸੈਕਟਰੀ ਨੇ ਪੜ੍ਹੀ ਅਤੇ ਕੈਸ਼ੀਅਰ ਰਿਪੋਰਟ ਡਾ. ਗੁਰਮੀਤ ਸਿੰਘ ਬਲਾਕ ਕੈਸ਼ੀਅਰ ਨੇ ਦੋ ਸਾਲਾ ਦਾ ਲੇਖਾ ਜੋਖਾ ਸਾਂਝਾ ਕੀਤਾ | ਡਾ. ਅੰਮਿ੍ਤਪਾਲ ਸਿੰਘ ਟਹਿਣਾ ਨੇ ਹੜ੍ਹ ਵਾਲੀ ਥਾਂ 'ਤੇ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਵਿਚ ਹਿੱਸਾ ਲੈਣ ਵਾਲੀ ਡਾਕਟਰ ਸਾਥੀਆਂ ਨੂੰ ਸਨਮਾਨਿਤ ਕੀਤਾ ਅਤੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੋੜ ਮੇਲੇ ਨੂੰ ਸਮਰਪਿਤ 4 ਦਿਨਾਂ ਮੁਫ਼ਤ ਮੈਡੀਕਲ ਕੈਂਪ 'ਚ ਸੇਵਾ 24 ਘੰਟੇ ਨਿਭਾਉਣ ਵਾਲੇ ਸਾਰੇ ਡਾਕਟਰ ਸਾਥੀਆ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ | ਡਾਕਟਰ ਯਸ਼ਪਾਲ ਗੁਲਾਟੀ ਪ੍ਰੈਸ ਸਕੱਤਰ ਨੇ ਦੱਸਿਆ ਕਿ ਬਲਾਕ ਫ਼ਰੀਦਕੋਟ ਦੀ ਪੁਰਾਣੀ ਕਮੇਟੀ ਨੂੰ ਭੰਗ ਕੀਤਾ ਅਤੇ ਅਗਲੀ ਕਾਰਵਾਈ ਚੋਣ ਪ੍ਰਕਿਰਿਆ ਜ਼ਿਲ੍ਹੇ ਅਤੇ ਸਟੇਟ ਵਲੋਂ ਆਏ ਅਬਜ਼ਰਵਰ ਡਾਕਟਰ ਗੁਰਤੇਜ ਸਿੰਘ ਮਚਾਕੀ ਜ਼ਿਲ੍ਹਾ ਸਕੱਤਰ ਪੰਜਾਬ, ਜਗਦੇਵ ਸਿੰਘ ਚਹਿਲ ਲੀਗਲ ਅਡਵਾਈਜ਼ਰ ਪੰਜਾਬ, ਗੁਰਜੰਟ ਸਿੰਘ ਝੱਖੜ ਵਾਲਾ ਜ਼ਿਲ੍ਹਾ ਡੈਲੀਗੇਟ ਅਤੇ ਜ਼ਿਲ੍ਹਾ ਪ੍ਰਧਾਨ ਰਸ਼ਪਾਲ ਸਿੰਘ ਸੰਧੂ ਨੂੰ ਸ਼ੁਰੂ ਕਰਨ ਦੀ ਤਾਕੀਦ ਕੀਤੀ ਅਤੇ ਉਨ੍ਹਾਂ ਨੇ ਪਹਿਲਾ ਤੋਂ ਚੱਲ ਰਹੀ ਕਮੇਟੀ ਨੂੰ ਮੁੜ ਦੁਬਾਰਾ ਸਰਬਸੰਮਤੀ ਨਾਲ ਹਾਊਸ ਦੀ ਪ੍ਰਵਾਨਗੀ ਲੈ ਕੇ ਪੁਰਾਣੀ ਕਮੇਟੀ ਨੂੰ ਬਹਾਲ ਕੀਤਾ, ਜਿਸ 'ਚ ਬਲਾਕ ਪ੍ਰਧਾਨ ਡਾਕਟਰ ਅੰਮਿ੍ਤਪਾਲ ਟਹਿਣਾ, ਵਾਈਸ ਪ੍ਰਧਾਨ ਡਾਕਟਰ ਸੇਵਕ ਸਿੰਘ ਬਰਾੜ, ਡਾਕਟਰ ਕੁਲਵੰਤ ਸਿੰਘ ਚਹਿਲ, ਡਾਕਟਰ ਗੁਰਮੀਤ ਸਿੰਘ ਢੁੱਡੀ ਕੈਸ਼ੀਅਰ ਸਹਾਇਕ ਕੈਸ਼ੀਅਰ ਡਾਕਟਰ ਗੁਰਵਿੰਦਰ ਸਿੰਘ, ਡਾਕਟਰ ਯਸ਼ ਪਾਲ ਗੁਲਾਟੀ ਪ੍ਰੈਸ ਸਕੱਤਰ ਅਤੇ ਸਹਾਇਕ ਜਰਨਲ ਸਕੱਤਰ ਡਾਕਟਰ ਸੰਦੀਪ ਸੁੱਖਣਵਾਲਾ, ਸਹਾਇਕ ਜਰਨਲ ਸਕੱਤਰ ਡਾਕਟਰ ਰਜਿੰਦਰ ਅਰੋੜਾ ਸਹਾਇਕ ਜਰਨਲ ਸਕੱਤਰ ਡਾਕਟਰ ਜਗਦੀਸ਼ ਦੂਆ, ਮੀਤ ਪ੍ਰਧਾਨ ਡਾ. ਬੂਟਾ ਸਿੰਘ, ਮੀਤ ਪ੍ਰਧਾਨ ਡਾ. ਪਰਮਜੀਤ ਕੌਰ, ਮੀਤ ਪ੍ਰਧਾਨ ਡਾ. ਸ਼ਰਨਜੀਤ ਕੌਰ, ਸਲਾਹਕਾਰ ਡਾ. ਹਰਭਜਨ ਸਿੰਘ, ਜ਼ਿਲ੍ਹਾ ਡੈਲੀਗੇਟ ਡਾ. ਰਸ਼ਪਾਲ ਸਿੰਘ, ਜ਼ਿਲ੍ਹਾ ਡੈਲੀਗੇਟ ਡਾ. ਨਰੇਸ਼ ਭਾਣਾ, ਜ਼ਿਲ੍ਹਾ ਡੈਲੀਗੇਟ ਡਾ. ਗੁਰਤੇਜ ਦਾਨਾ ਰੁਮਾਣਾ, ਜ਼ਿਲ੍ਹਾ ਡੈਲੀਗੇਟ ਵਿਜੇ ਕੁਮਾਰ, ਜ਼ਿਲ੍ਹਾ ਡੈਲੀਗੇਟ ਸੁਖਦੇਵ ਸਿੰਘ ਆਰਾਈਆਂ ਵਾਲਾ, ਜ਼ਿਲ੍ਹਾ ਡੈਲੀਗੇਟ ਸਿਕੰਦਰ ਸਿੰਘ ਪੱਕਾ, ਜ਼ਿਲ੍ਹਾ ਡੈਲੀਗੇਟ ਪ੍ਰੇਮ ਨਾਥ ਢੁੱਡੀ ਨੂੰ ਅਹੁਦੇ ਦੇ ਕੇ ਸਨਮਾਨ ਦਿੱਤਾ | ਇਸ ਮੌਕੇ ਡਾਕਟਰ ਬਲਦੇਵ ਸਿੰਘ ਸਰਪੰਚ ਜੰਡ ਵਾਲਾ, ਡਾ. ਜਗਮੇਲ ਸਿੰਘ ਪਿੰਡ ਚੰਦਬਾਜਾ, ਡਾ. ਸੁਭਾਸ਼ ਚੰਦਰ ਮੰਡਵਾਲਾ, ਡਾ. ਜਸਪਾਲ ਸਿੰਘ, ਡਾ. ਰਜਿੰਦਰ ਅਰੋੜਾ, ਡਾ. ਧਰਮ ਪਰਵਾਨਾ ਡਾ. ਰਾਜਵਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ 'ਚ ਡਾਕਟਰ ਸਾਥੀ ਸ਼ਾਮਿਲ ਹੋਏ |
ਪਿਛਲੀ ਖ਼ਬਰ ਸ਼ਾਹਕੋਟ 'ਚ 26 ਨੂੰ ਮਨਾਇਆ ਜਾਵੇਗਾ ਬਾਬਾ ਨਾਮਦੇਵ ਦਾ 755ਵਾਂ ਪ੍ਰਕਾਸ਼ ਉਤਸਵ-ਮਨਜੀਤ ਦੇਦ <br/> ਅਗਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਰੰਗਲਾ ਪੰਜਾਬ ਫੰਡ ਲਈ ਯੋਗਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।