ਫ਼ਰੀਦਕੋਟ, 17 ਅਕਤੂਬਰ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੇ ਅਖ਼ਬਾਰ ਤੋਂ ਖ਼ਬਰਾਂ ਪੜ੍ਹਨ ਦੇ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਪਹਿਲੀ ਤੋਂ ਤੀਸਰੀ ਅਤੇ ਚੌਥੀ ਤੋਂ ਪੰਜਵੀਂ ਜਮਾਤ ਦੇ ਵਰਗਾਂ 'ਚ ਵੰਡ ਕੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਜਿੱਥੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ ਉਥੇ ਹੀ ਮਾਹਿਰ ਜੱਜਾਂ ਦੇ ਪੈਨਲ ਦੀ ਕਸੌਟੀ ਤੇ ਆਪਣੇ ਆਪ ਨੂੰ ਪਰਖ ਕੇ ਆਪਣੀਆਂ ਕਲਾਵਾਂ ਵਿਚ ਹੋਰ ਨਿਖਾਰ ਵੀ ਲਿਆਂਦਾ | ਅੰਤ ਵਿਚ ਪਿ੍ੰਸੀਪਲ ਪਿ੍ਯੰਕਾ ਬਰਾੜ ਨੇ ਸਾਰੇ ਹੀ ਪ੍ਰਤੀਯੋਗੀ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ | ਸੰਸਥਾ ਦੇ ਚੇਅਰਮੈਨ ਆਸ਼ੀਸ਼ ਤੋਲਾ, ਡਾਇਰੈਕਟਰ ਅਨੂਪਮਾ ਤੋਲਾ ਅਤੇ ਸ਼ਿਵਮ ਤੋਲਾ ਨੇ ਸਾਰੇ ਹੀ ਪ੍ਰਤੀਯੋਗੀਆਂ ਨੂੰ ਮੁਬਾਰਕਬਾਦ ਦਿੱਤੀ |