ਫ਼ਰੀਦਕੋਟ, 22 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਵਿਸ਼ਵਕਰਮਾ ਸਭਾ ਫ਼ਰੀਦਕੋਟ ਵਲੋਂ ਸਭਾ ਦੇ ਪ੍ਰਧਾਨ ਮੱਘਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਸਰਕੂਲਰ ਰੋਡ ਫ਼ਰੀਦਕੋਟ ਵਿਖੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਗੁਰਦਿੱਤ ਸਿੰਘ ਸੇਖੋਂ ਵਿਧਾਇਕ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਪਰਮਬੰਸ ਸਿੰਘ ਬੰਟੀ ਰੋਮਾਣਾ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਜਸਵੰਤ ਸਿੰਘ ਪੁਰਬਾ ਇੰਚਾਰਜ ਰੋਜ਼ਾਨਾ 'ਅਜੀਤ' ਸਬ ਆਫ਼ਿਸ ਫ਼ਰੀਦਕੋਟ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਨਰਿੰਦਰਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਸ਼ਲ ਫ਼ਰੀਦਕੋਟ, ਗੁਰਤੇਜ ਸਿੰਘ ਖੋਸਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ, ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਫ਼ਰੀਦਕੋਟ, ਬੀਬੀ ਗੁਰਿੰਦਰ ਕੌਰ ਭੋਲੂਵਾਲਾ ਐਸ.ਜੀ.ਪੀ.ਸੀ ਮੈਂਬਰ, ਸਤੀਸ਼ ਗਰੋਵਰ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਤੇਜਿੰਦਰ ਸਿੰਘ ਮੌੜ ਸਾਬਕਾ ਡੀ.ਆਈ ਜੀ, ਅਵਤਾਰ ਸਿੰਘ ਡੀ.ਐਸ.ਪੀ ਫ਼ਰੀਦਕੋਟ, ਦਲੇਰ ਸਿੰਘ ਡੋਡ ਪੀ.ਏ ਸਰਬਜੀਤ ਸਿੰਘ ਖਾਲਸਾ ਸੰਸਦ ਮੈਂਬਰ ਫ਼ਰੀਦਕੋਟ, ਤੇਜਾ ਭਲਵਾਨ ਐਸ.ਸੀ ਅਤੇ ਐਨ.ਪੀ.ਸਿੰਘ ਐਸ.ਡੀ.ਓ ਸ਼ਾਮਿਲ ਹੋਏ | ਸਪੀਕਰ ਸੰਧਵਾਂ ਨੇ ਸੰਬੋਧਨ ਕਰਦਿਆਂ ਬਾਬਾ ਵਿਸ਼ਵਕਰਮਾ ਦੀਆਂ ਹਾਜ਼ਰੀਨ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਕਲਾ ਤੇ ਸ਼ਿਲਪ ਦੇ ਪਿਤਾਮਾ ਸਨ, ਦੁਨੀਆ ਦੇ ਸਮੂਹ ਕਿਰਤੀਆਂ ਦੇ ਮਨਾਂ ਵਿਚ ਬਾਬਾ ਵਿਸ਼ਵਕਰਮਾ ਦਾ ਹਮੇਸ਼ਾ ਸਤਿਕਾਰ ਬਣਿਆ ਰਹੇਗਾ | ਇਸ ਮੌਕੇ ਭਾਈ ਰਾਜੇਸ਼ ਸਿੰਘ ਹਜ਼ੂਰੀ ਰਾਗੀ ਸ੍ਰੀ ਅੰਮਿ੍ਤਸਰ ਸਾਹਿਬ, ਭਾਈ ਗੁਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਫ਼ਰੀਦਕੋਟ, ਭਾਈ ਸੰਦੀਪ ਸਿੰਘ ਜੀ ਜਵੱਦੀ ਟਕਸਾਲ ਵਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ | ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਵਲੋਂ ਇਕ ਸੋਵੀਨਾਰ ਵੀ ਜਾਰੀ ਕੀਤਾ ਗਿਆ | ਇਸ ਮੌਕੇ ਤੇਜਿੰਦਰ ਸਿੰਘ ਮੌੜ ਡੀ.ਆਈ ਜੀ, ਅਵਤਾਰ ਸਿੰਘ ਡੀ.ਐਸ.ਪੀ ਫ਼ਰੀਦਕੋਟ, ਜਸਵਿੰਦਰ ਸਿੰਘ ਮਠਾੜੂ, ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ, ਅਮਰਜੀਤ ਸਿੰਘ ਗੋਰਖਾ, ਸਮਸ਼ੇਰ ਸਿੰਘ, ਬਬਲੂ ਕਾਰਪੇਂਟਰ, ਹਰਪ੍ਰੀਤ ਸਿੰਘ, ਮਾਸਟਰ ਸੁਰਜੀਤ ਸਿੰਘ ਖੀਵਾ, ਗੁਰਪ੍ਰੀਤ ਸਿੰਘ, ਮੁਖਤਿਆਰ ਸਿੰਘ ਵੰਗੜ ਨੂੰ ਬਾਬਾ ਵਿਸ਼ਵਕਰਮਾਂ ਸਭਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲਾਲ ਸਿੰਘ ਕਲਸੀ ਜਨਰਲ ਸਕੱਤਰ ਨੇ ਸਭ ਨੂੰ ਜੀ ਆਇਆ ਨੂੰ ਕਿਹਾ ਜਦਕਿ ਧੰਨਵਾਦ ਪ੍ਰਧਾਨ ਮੱਘਰ ਸਿੰਘ ਨੇ ਕੀਤਾ | ਇਸ ਮੌਕੇ ਬਲਵਿੰਦਰ ਸਿੰਘ ਮਠਾੜੂ, ਹਰਿੰਦਰ ਸਿੰਘ ਮਠਾੜੂ, ਨਰ ਸਿੰਘ ਖੀਵਾ, ਜਸਵਿੰਦਰ ਸਿੰਘ ਮਠਾੜੂ, ਮਨਜੀਤ ਸਿੰਘ, ਸੁਪ੍ਰੀਤ ਸਿੰਘ, ਜਸਵਿੰਦਰ ਸਿੰਘ ਸੰਧੂ, ਸੁਰਜੀਤ ਸਿੰਘ ਖੀਵਾ, ਹਰਬੰਸ ਸਿੰਘ ਕੋਚ, ਨਰਿੰਦਰਪਾਲ ਸਿੰਘ ਖੀਵਾ, ਦਵਿੰਦਰ ਸਿੰਘ, ਬਲਵਿੰਦਰ ਸਿੰਘ ਸੰਗੂ, ਜ਼ੋਰਾ ਸਿੰਘ, ਨਰਪਿੰਦਰ ਸਿੰਘ, ਨੇਕ ਸਿੰਘ, ਰਾਜਿੰਦਰ ਸਿੰਘ ਪੱਪੂ, ਜਗਤਾਰ ਸਿੱਘ ਖਾਲਸਾ, ਸਮਸ਼ੇਰ ਸਿੰਘ, ਕਰਤਾਰ ਸਿੰਘ ਜੱਬਲ, ਮਨਜੀਤ ਸਿੰਘ ਜੱਬਲ, ਕਸ਼ਮੀਰ ਸਿੰਘ ਸੱਗੂ, ਸੁਖਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ | ਅੰਤ 'ਚ ਗੁਰੂ ਕਾ ਲੰਗਰ ਅਟੁੱਟ ਛਕਾਇਆ ਗਿਆ |